ਬਹਿਸ ਵਿੱਚ ਸ਼ਾਮਲ ਨਹੀਂ ਹੋਏ BJP ਆਗੂ, 22 ਮਈ ਨੂੰ ਤਾਕਤ ਦਿਖਾਉਣਗੇ ਕਿਸਾਨ! – Punjabi News

ਬਹਿਸ ਵਿੱਚ ਸ਼ਾਮਲ ਨਹੀਂ ਹੋਏ BJP ਆਗੂ, 22 ਮਈ ਨੂੰ ਤਾਕਤ ਦਿਖਾਉਣਗੇ ਕਿਸਾਨ!

Updated On: 

23 Apr 2024 17:24 PM

Farmers Protest: ਕਿਸਾਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅੱਜ ਭਾਜਪਾ ਦੇ ਆਗੂ ਨਹੀਂ ਆਏ ਹਨ ਪਰ ਫਿਰ ਵੀ ਉਹ ਭਾਜਪਾ ਆਗੂਆਂ ਨੂੰ ਚੁਣੌਤੀ ਦਿੰਦੇ ਹਨ ਕਿ ਜਗਾਹ ਤੁਹਾਡੀ ਹੋਵੇਗੀ ਅਤੇ ਸਮਾਂ ਵੀ ਤੁਹਾਡਾ ਹੋਵੇਗਾ। ਕਿਸਾਨਾਂ ਨੂੰ ਬਹਿਸ ਲਈ ਜਿੱਥੇ ਮਰਜ਼ੀ ਬੁਲਾਓ, ਅਸੀਂ ਤਿਆਰ ਹਾਂ ਆਉਣਾ ਲ਼ਈ।

ਬਹਿਸ ਵਿੱਚ ਸ਼ਾਮਲ ਨਹੀਂ ਹੋਏ BJP ਆਗੂ, 22 ਮਈ ਨੂੰ ਤਾਕਤ ਦਿਖਾਉਣਗੇ ਕਿਸਾਨ!

ਕਿਸਾਨਾਂ ਦੀ ਮੀਟਿੰਗ (File Photo)

Follow Us On

Farmers Protest: ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਦਿੱਤੀ ਗਈ ਖੁੱਲ੍ਹੀ ਬਹਿਸ ਵਿੱਚ ਆਗੂਆਂ ਦੇ ਸ਼ਾਮਲ ਨਾ ਹੋਣ ਮਗਰੋਂ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ। ਕਿਸਾਨਾਂ ਨੇ ਭਾਜਪਾ ਦੇ 5 ਵੱਡੇ ਆਗੂਆਂ ਦੀਆਂ ਕੁਰਸੀਆਂ ਲਾਈਆਂ ਹੋਈਆਂ ਸਨ। ਜਿਸ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਸੂਬਾ ਪ੍ਰਧਾਨ ਜਾਖੜ ਦੇ ਨਾਂਅ ਲਿਖੇ ਹੋਏ ਸਨ। ਕਿਸਾਨ ਆਗੂ ਦੁਪਹਿਰ 3 ਵਜੇ ਤੱਕ ਭਾਜਪਾ ਆਗੂਆਂ ਦਾ ਇੰਤਜ਼ਾਰ ਕਰਦੇ ਰਹੇ।

ਕਿਸਾਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅੱਜ ਭਾਜਪਾ ਦੇ ਆਗੂ ਨਹੀਂ ਆਏ ਹਨ ਪਰ ਫਿਰ ਵੀ ਉਹ ਭਾਜਪਾ ਆਗੂਆਂ ਨੂੰ ਚੁਣੌਤੀ ਦਿੰਦੇ ਹਨ ਕਿ ਜਗਾਹ ਤੁਹਾਡੀ ਹੋਵੇਗੀ ਅਤੇ ਸਮਾਂ ਵੀ ਤੁਹਾਡਾ ਹੋਵੇਗਾ। ਕਿਸਾਨਾਂ ਨੂੰ ਬਹਿਸ ਲਈ ਜਿੱਥੇ ਮਰਜ਼ੀ ਬੁਲਾਓ, ਅਸੀਂ ਤਿਆਰ ਹਾਂ ਆਉਣਾ ਲ਼ਈ। ਉਨ੍ਹਾਂ ਕਿਹਾ ਕਿ ਕਿਸਾਨ ਭਾਜਪਾ ਆਗੂਆਂ ਨੂੰ ਟੇਬਲ ਟਾਕ ਵਿੱਚ ਹਰਾਉਣਗੇ।

ਕਿਸਾਨਾਂ ਨੇ ਹੁਣ ਸਾਰੀਆਂ ਕੁਰਸੀਆਂ ਅੱਗੇ ਪਾਣੀ ਦੀਆਂ ਬੋਤਲਾਂ ਰੱਖ ਦਿੱਤੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਉਨ੍ਹਾਂ ਦੇ ਗਲੇ ਸੁੱਕ ਗਏ ਹੋਣ।

ਕਿਸਾਨ 22 ਮਈ ਨੂੰ ਪ੍ਰਦਰਸ਼ਨ

ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦਾ ਜਵਾਬ ਉਨ੍ਹਾਂ ਨੂੰ 22 ਮਈ ਨੂੰ ਦਿੱਤਾ ਜਾਵੇਗਾ। ਅੰਦੋਲਨ ਦੇ 100 ਦਿਨ ਪੂਰੇ ਹੋਣ ‘ਤੇ ਲੱਖਾਂ ਕਿਸਾਨ ਸਾਰੀਆਂ ਸਰਹੱਦਾਂ ‘ਤੇ ਇਕੱਠੇ ਹੋਣਗੇ ਅਤੇ ਸਰਕਾਰ ਵਿਰੁੱਧ ਵੀ ਆਵਾਜ਼ ਬੁਲੰਦ ਕਰਨਗੇ।

ਰੇਲਵੇ ਟਰੈਕ ਤੋਂ ਨਹੀਂ ਹਟਣਗੇ ਕਿਸਾਨ

ਉਨ੍ਹਾਂ ਕਿਹਾ ਕਿ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਹਰਿਆਣਾ ਸਰਹੱਦ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣਗੇ। ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਕੀਤਾ ਹੈ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਦੇ ਤਿੰਨ ਕਿਸਾਨ ਸਾਥੀਆਂ ਨੂੰ ਉਦੋਂ ਤੱਕ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਹ ਰੇਲਵੇ ਪਟੜੀ ਤੋਂ ਨਹੀਂ ਹਟਦੇ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਤੁਰੰਤ ਜਾਰੀ ਕੀਤਾ ਜਾਵੇ।

Exit mobile version