Patiala Cake Death Khulasa: ਜਿਸ ਕੇਕ ਖਾਣ ਕਾਰਨ ਗਈ ਸੀ ਮਾਨਵੀ ਦੀ ਜਾਨ...ਜਾਂਚ ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ | Patiala cake manvi death khulasa in report contain high amount of sugar know full detail in punjabi Punjabi news - TV9 Punjabi

Patiala Cake Death Khulasa: ਜਿਸ ਕੇਕ ਖਾਣ ਨਾਲ ਗਈ ਸੀ ਮਾਨਵੀ ਦੀ ਜਾਨ…ਜਾਂਚ ਰਿਪੋਰਟ ‘ਚ ਹੈਰਾਨ ਕਰਨ ਵਾਲੇ ਖੁਲਾਸਾ

Updated On: 

23 Apr 2024 17:52 PM

Manvi Death Khulasa: ਮਾਨਵੀ ਦੇ ਨਾਨਾ ਹਰਬੰਸ ਨੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਦੋ ਦੋਹਤਰੀਆਂ ਹਨ। 10 ਸਾਲਾ ਮਾਨਵੀ ਉਨ੍ਹਾਂ ਦੀ ਵੱਡੀ ਦੋਹਤੀ ਸੀ। ਉਸ ਨੇ ਪੰਜਵੀਂ ਜਮਾਤ ਵਿੱਚ ਹਾਲ ਹੀ ਚੰਗੇ ਅੰਕ ਪ੍ਰਾਪਤ ਕੀਤੇ ਸਨ ਅਤੇ ਉਹ ਆਪਣੀ ਜਮਾਤ ਵਿੱਚ ਮਾਨੀਟਰ ਸੀ। ਸੂਬਾ ਸਰਕਾਰ ਵੀ ਹੁਣ ਇਸ ਮਾਮਲੇ ਵਿੱਚ ਗੰਭੀਰ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਾਮਲੇ ਵਿੱਚ ਸਿਹਤ ਵਿਭਾਗ ਤੋਂ ਜਵਾਬ ਮੰਗਿਆ ਹੈ।

Patiala Cake Death Khulasa: ਜਿਸ ਕੇਕ ਖਾਣ ਨਾਲ ਗਈ ਸੀ ਮਾਨਵੀ ਦੀ ਜਾਨ...ਜਾਂਚ ਰਿਪੋਰਟ ਚ ਹੈਰਾਨ ਕਰਨ ਵਾਲੇ ਖੁਲਾਸਾ

ਜਨਮ ਦਿਨ ਮਨਾ ਰਹੀ ਮਾਨਸੀ ਦੀ ਪੁਰਾਣੀ ਤਸਵੀਰ

Follow Us On

ਪਟਿਆਲਾ ‘ਚ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਬੇਕਰੀ ‘ਚੋਂ ਭਰੇ ਕੇਕ ਦੇ ਦੋ ਸੈਂਪਲ ਜਾਂਚ ਰਿਪੋਰਟ ‘ਚ ਸਬ ਸਟੈਂਡਰਡ ਪਾਏ ਗਏ ਹਨ। ਕੇਕ ਵਿੱਚ ਨਕਲੀ ਸਵੀਟਨਰ (ਸੈਕਰੀਨ) ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਪਟਿਆਲਾ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਵਿਜੇ ਅਨੁਸਾਰ, ਨਕਲੀ ਮਿੱਠੇ ਦੀ ਵਰਤੋਂ ਖਾਣ-ਪੀਣ ਵਿੱਚ ਘੱਟ ਮਾਤਰਾ ਵਿੱਚ ਕਰਨੀ ਚਾਹੀਦੀ ਹੈ। ਭੋਜਨ ਪਦਾਰਥਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਵਿਅਕਤੀ ਦੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਬੰਧਤ ਬੇਕਰੀ ਮਾਲਕ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਕਰ ਲਿਆ ਗਿਆ ਹੈ।

24 ਮਾਰਚ ਨੂੰ ਪਟਿਆਲਾ ਦੀ ਰਹਿਣ ਵਾਲੀ 10 ਸਾਲਾ ਮਾਨਵੀ ਦਾ ਜਨਮ ਦਿਨ ਸੀ। ਮਾਨਵੀ ਆਪਣੀ ਭੈਣ ਅਤੇ ਮਾਂ ਨਾਲ ਆਪਣੇ ਨਾਨਾ-ਨਾਨੀ ਦੇ ਘਰ ਰਹਿੰਦੀ ਸੀ। ਪਰਿਵਾਰ ਨੇ ਮਾਨਵੀ ਲਈ ਨਿਊ ਕਾਨ੍ਹਾ ਬੇਕਰੀ ਤੋਂ ਆਨਲਾਈਨ ਕੇਕ ਆਰਡਰ ਕੀਤਾ। ਕੇਕ ਦੀ ਡਿਲੀਵਰੀ ਤੋਂ ਬਾਅਦ ਮਾਨਵੀ ਨੇ ਸ਼ਾਮ ਨੂੰ ਕਰੀਬ ਸੱਤ ਵਜੇ ਕੇਕ ਕੱਟਿਆ ਅਤੇ ਫਿਰ ਸਾਰਿਆਂ ਨੇ ਖਾਧਾ ਪਰ ਕੇਕ ਖਾਣ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਤਬੀਅਤ ਖਰਾਬ ਹੋਣ ਲੱਗੀ। ਬਾਕੀ ਸਾਰੇ ਬਾਅਦ ਵਿੱਚ ਠੀਕ ਹੋ ਗਏ, ਪਰ ਮਾਨਵੀ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ।

ਮਾਮਲਾ ਮੀਡੀਆ ‘ਚ ਸੁਰਖੀਆਂ ਬਣਨ ਤੋਂ ਬਾਅਦ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਹਰਕਤ ‘ਚ ਆ ਗਿਆ। ਸਬੰਧਤ ਬੇਕਰੀ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬੇਕਰੀ ਵਰਕਸ਼ਾਪ ਤੋਂ ਕੇਕ ਦੇ ਚਾਰ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਸੋਮਵਾਰ ਨੂੰ ਆਈ। ਇਨ੍ਹਾਂ ਵਿੱਚੋਂ ਦੋ ਦੀ ਰਿਪੋਰਟ ਸਬ ਸਟੈਂਡਰਡ ਪਾਈ ਗਈ, ਜਦੋਂ ਕਿ ਦੋ ਦੀਆਂ ਰਿਪੋਰਟਾਂ ਸਹੀ ਹਨ।

ਇਹ ਵੀ ਪੜ੍ਹੋ – ਕੇਕ ਖਾਣ ਨਾਲ ਬੱਚੀ ਦੀ ਮੌਤ: HC ਨੇ ਖਾਰਜ ਕੀਤੀ ਪਟੀਸ਼ਨ; ਪੰਜਾਬ ਸਰਕਾਰ ਸਮੇਤ ਕਈ ਵਿਭਾਗ ਸਨ ਪਾਰਟੀ

ਕੀ ਸੀ ਪੂਰਾ ਮਾਮਲਾ?

ਦੱਸ ਦੇਈਏ ਕਿ ਪਟਿਆਲਾ ਦੇ ਅਮਨ ਨਗਰ ਦੀ ਰਹਿਣ ਵਾਲੀ ਕਾਜਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ 24 ਮਾਰਚ ਨੂੰ ਸ਼ਾਮ 6 ਵਜੇ ਇੱਕ ਆਨਲਾਈਨ ਕੰਪਨੀ ਤੋਂ ਕੇਕ ਮੰਗਵਾਇਆ ਸੀ। ਸ਼ਾਮ ਕਰੀਬ 6.30 ਵਜੇ ਜ਼ੋਮੈਟੋ ਕੰਪਨੀ ਵੱਲੋਂ ਕੇਕ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਅਤੇ ਉਨ੍ਹਾਂ ਵੱਲੋਂ ਕਰੀਬ ਸਵਾ ਸੱਤ ਵਜੇ ਕੇਕ ਕੱਟਿਆ ਗਿਆ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕਿਸੇ ਨੂੰ ਉਲਟੀਆਂ ਦੀ ਸਮੱਸਿਆ ਹੋ ਰਹੀ ਸੀ।

ਜਦਕਿ ਉਸ ਦੀ ਛੋਟੀ ਭੈਣ ਦੀ ਸਿਹਤ ਬਹੁਤ ਜਿਆਦਾ ਵਿਗੜ ਗਈ ਸੀ। ਉਸ ਨੂੰ ਫੌਰਨ ਹਸਪਤਾਲ ਲੈ ਜਾਇਆ ਗਿਆ। ਅਗਲੀ ਸਵੇਰ 5.30 ਵਜੇ ਬੱਚੀ ਦੀ ਹਸਪਤਾਲ ‘ਚ ਮੌਤ ਹੋ ਗਈ, ਜਦਕਿ ਛੋਟੀ ਬੱਚੀ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ। ਬਾਕੀ ਪਰਿਵਾਰ ਦੀ ਸਿਹਤ ਵੀ ਵਿਗੜ ਗਈ ਸੀ, ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ।

Exit mobile version