AAP ਨੇ ਜਾਰੀ ਕੀਤੇ 784 ਉਮੀਦਵਾਰਾਂ ਦੇ ਨਾਮ, ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫੰਰਸ ਕਰ ਦਿੱਤੀ ਜਾਣਕਾਰੀ

Updated On: 

11 Dec 2024 16:58 PM

ਆਮ ਆਦਮੀ ਪਾਰਟੀ ਦੇ ਮੁਖੀ ਅਮਨ ਅਰੋੜਾ ਨੇ ਕਿਹਾ ਕਿ ਇਹ ਚੋਣ 'ਆਪ' ਨੂੰ ਸ਼ਹਿਰਾਂ 'ਚ ਆਪਣੀ ਪਕੜ ਮਜ਼ਬੂਤ ​​ਕਰਨ 'ਚ ਮਦਦ ਕਰੇਗੀ। ਜਿਸ ਤਰ੍ਹਾਂ ਪਾਰਟੀ ਨੇ ਪੰਚਾਇਤੀ ਅਤੇ ਵਿਧਾਨ ਸਭਾ ਉਪ ਚੋਣਾਂ ਵਿੱਚ ਪ੍ਰਦਰਸ਼ਨ ਕੀਤਾ ਹੈ, ਪਾਰਟੀ ਇਸ ਵਿੱਚ ਵੀ ਵਧੀਆ ਪ੍ਰਦਰਸ਼ਨ ਕਰੇਗੀ।

AAP ਨੇ ਜਾਰੀ ਕੀਤੇ 784 ਉਮੀਦਵਾਰਾਂ ਦੇ ਨਾਮ, ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫੰਰਸ ਕਰ ਦਿੱਤੀ ਜਾਣਕਾਰੀ

ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ

Follow Us On

ਆਮ ਆਦਮੀ ਪਾਰਟੀ ਨੇ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 5 ਨਗਰ ਨਿਗਮਾਂ ਤੇ 44 ਨਗਰ ਕੌਂਸਲਾਂ ਦੇ 977 ਵਾਰਡਾਂ ਤੇ ਹੋਣੀਆਂ ਜਾ ਰਹੀਆਂ ਹਨ। ਇਨ੍ਹਾਂ ‘ਚੋਂ ਆਪ ਨੇ 784 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ‘ਚ ਪਟਿਆਲਾ ਤੇ ਲੁਧਿਆਣਾ ਨਗਰ ਨਿਗਮ ਦੇ ਉਮੀਦਵਾਰ ਵੀ ਸ਼ਾਮਲ ਹਨ।

ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਵੱਲੋਂ ਟਿਕਟਾਂ ਲਈ ਕੁੱਲ 5,000 ਅਰਜ਼ੀਆਂ ਮਿਲੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇਨ੍ਹਾਂ ਉਮੀਦਵਾਰਾਂ ਨੂੰ ਆਖਰੀ ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਰ ਸੀਟ ਲਈ 10-15 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਚੋਣ AAP ਨੂੰ ਸ਼ਹਿਰਾਂ ‘ਚ ਆਪਣੀ ਪਕੜ ਮਜ਼ਬੂਤ ​​ਕਰਨ ‘ਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਚਾਇਤੀ ਅਤੇ ਵਿਧਾਨ ਸਭਾ ਉਪ ਚੋਣਾਂ ਵਿੱਚ ਪ੍ਰਦਰਸ਼ਨ ਕੀਤਾ ਹੈ, ਉਸੇ ਤਰ੍ਹਾਂ ਹੀ ਪਾਰਟੀ ਇਸ ‘ਚ ਵੀ ਵਧੀਆ ਪ੍ਰਦਰਸ਼ਨ ਕਰੇਗੀ।

ਸਾਰੀਆਂ ਪਾਰਟੀਆਂ ਹਨ ਸਰਗਮਰ

ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੁੱਖ ਚੋਣ ਅਧਿਕਾਰੀ ਰਾਜ ਕਮਲ ਚੌਧਰੀ ਨੇ ਇਨ੍ਹਾਂ ਅਹਿਮ ਚੋਣਾਂ ਲਈ ਯੋਜਨਾਵਾਂ ਅਤੇ ਤਿਆਰੀਆਂ ਦੀ ਰੂਪ ਰੇਖਾ ਉਲੀਕੀ। ਸੂਬਾ ਸਰਕਾਰ ਨੇ 22 ਨਵੰਬਰ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਨੋਟੀਫਿਕੇਸ਼ਨ ਰਾਹੀਂ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਸੀ। ਜਿਸ ਅਨੁਸਾਰ ਦਸੰਬਰ ਦੇ ਅੰਤ ਤੱਕ ਵੋਟਿੰਗ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।

ਅੱਪਡੇਟ ਕੀਤੀਆਂ ਵੋਟਰ ਸੂਚੀਆਂ 7 ਦਸੰਬਰ ਤੱਕ ਰਾਜ ਦੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। ਇਨ੍ਹਾਂ ਸੂਚੀਆਂ ਵਿੱਚ ਕੁੱਲ 37,32,000 ਵੋਟਰ ਸ਼ਾਮਲ ਹਨ। ਜਿਸ ਵਿੱਚ 19,55,000 ਪੁਰਸ਼, 17,75,000 ਔਰਤਾਂ ਅਤੇ 2,044 ਹੋਰ ਵਰਗ ਦੇ ਵੋਟਰ ਸ਼ਾਮਲ ਹਨ। ਵੋਟਿੰਗ ਲਈ ਆਧਾਰ ਕਾਰਡ ਦੀ ਪਛਾਣ ਜ਼ਰੂਰੀ ਹੋਵੇਗੀ।

21 ਦਸੰਬਰ ਨੂੰ ਚੋਣਾਂ

ਪੰਜਾਬ ਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। 9 ਦਸੰਬਰ ਤੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਸ਼ੁਰੂ ਹੋ ਗਈਆਂ ਹਨ। ਨਾਮਜ਼ਦਗੀ ਪ੍ਰਕਿਰਿਆ 13 ਦਸੰਬਰ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 14 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਜਦਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਦੱਸ ਦਈਏ ਕਿ ਚੋਣਾਂ ਦੇ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ।

Exit mobile version