ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡ ਸਲਾਈਡਿੰਗ, ਬਟਾਲਾ ਦੀ ਸਪਨਾ ਦੀ ਮੌਕੇ 'ਤੇ ਹੋਈ ਮੌਤ | Mata Vaishno Devi Marg Land sliding Batala Woman Sapna died know in Punjabi Punjabi news - TV9 Punjabi

ਮਾਤਾ ਵੈਸ਼ਨੋ ਦੇਵੀ ਮਾਰਗ ‘ਤੇ ਲੈਂਡ ਸਲਾਈਡਿੰਗ, ਬਟਾਲਾ ਦੀ ਸਪਨਾ ਦੀ ਮੌਕੇ ‘ਤੇ ਹੋਈ ਮੌਤ

Updated On: 

02 Sep 2024 23:23 PM

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਸਿਰਫ਼ ਦੋ ਟ੍ਰੈਕ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਪੁਰਾਣਾ ਟ੍ਰੈਕ ਅਤੇ ਦੂਜਾ ਨਵਾਂ ਟਰੈਕ ਹੈ ਜਿਸ ਨੂੰ ਪੰਕਸ਼ੀ ਮਾਰਗ ਵਜੋਂ ਜਾਣਿਆ ਜਾਂਦਾ ਹੈ। ਪੰਕਸ਼ੀ ਮਾਰਗ ਦੇ ਟਰੈਕ 'ਤੇ ਹੈਲੀਪੈਡ ਨੇੜੇ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਇਹ ਮਾਰਗ ਪ੍ਰਭਾਵਿਤ ਹੋਇਆ ਹੈ।

ਮਾਤਾ ਵੈਸ਼ਨੋ ਦੇਵੀ ਮਾਰਗ ਤੇ ਲੈਂਡ ਸਲਾਈਡਿੰਗ, ਬਟਾਲਾ ਦੀ ਸਪਨਾ ਦੀ ਮੌਕੇ ਤੇ ਹੋਈ ਮੌਤ

ਬਟਾਲਾ ਦੀ ਸਪਨਾ ਦੀ ਪੁਰਾਣੀ ਤਸਵੀਰ

Follow Us On

ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਆਪਣੇ ਪਤੀ ਅੰਮ੍ਰਿਤ ਕੁਮਾਰ ਨਾਲ ਮਾਤਾ ਦੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਨਵੀਂ ਵਿਆਹੀ ਦੁਲਹਨ ਸਪਨਾ ਦੀ ਵੈਸਨੋ ਦੇਵੀ ਵਿਖੇ ਪਹਾੜ ਖਿਸਕ ਜਾਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੇਵਰ ਦੀਪੂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦਾ ਭਰਾ ਅਮਿਤ ਕੁਮਾਰ ਜੋ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾ ਵਾਸੀ ਅੰਮ੍ਰਿਤਸਰ ਨਾਲ ਵਿਆਹ ਬੰਧਨ ਵਿੱਚ ਬੰਧੇ ਸਨ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਪਨਾ ਜਿਸ ਨੂੰ ਸਾਡੇ ਪਰਿਵਾਰਕ ਮੈਂਬਰ ਸਿਖਾ ਵੀ ਕਹਿੰਦੇ ਹਨ ਆਪਣੇ ਪਤੀ ਅਮਿਤ ਕੁਮਾਰ ਸਮੇਤ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ। ਅਚਾਨਕ ਅੱਜ ਪਰਿਵਾਰਿਕ ਜੀਆਂ ਨੂੰ ਪਤਾ ਲੱਗਾ ਕਿ ਸਪਨਾ ਦਾ ਦਿਹਾਂਤ ਹੋ ਗਿਆ ਹੈ।

ਪਰਿਵਾਰਕ ਜੀਆਂ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੋਤੀ ਔਲਾਦ ਸੀ। ਪਰਿਵਾਰਕ ਜੀਆਂ ਨੇ ਦੱਸਿਆ ਕਿ ਅਮਿਤ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਵਿਆਹ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਵਿੱਚ ਜੂਸ਼ ਬਾਰ ਦੀ ਦੁਕਾਨ ਕਰ ਰਿਹਾ ਹੈ ਅਤੇ ਇੱਕ ਮਹੀਨਾ ਪਹਿਲਾ ਹੋਏ ਵਿਆਹ ਦੇ ਅਜੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

ਪੰਕਸ਼ੀ ਹੈਲੀਪੈਡ ਨੇੜੇ ਵਾਪਰਿਆ ਹਾਦਸਾ

ਇਸ ਸਮੇਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਸਿਰਫ਼ ਦੋ ਟ੍ਰੈਕ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਪੁਰਾਣਾ ਟ੍ਰੈਕ ਅਤੇ ਦੂਜਾ ਨਵਾਂ ਟਰੈਕ ਹੈ ਜਿਸ ਨੂੰ ਪੰਕਸ਼ੀ ਮਾਰਗ ਵਜੋਂ ਜਾਣਿਆ ਜਾਂਦਾ ਹੈ। ਪੰਕਸ਼ੀ ਮਾਰਗ ਦੇ ਟਰੈਕ ‘ਤੇ ਹੈਲੀਪੈਡ ਨੇੜੇ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਇਹ ਮਾਰਗ ਪ੍ਰਭਾਵਿਤ ਹੋਇਆ ਹੈ। ਫਿਲਹਾਲ ਮਲਬਾ ਹਟਾਇਆ ਜਾ ਰਿਹਾ ਹੈ, ਹਾਲਾਂਕਿ ਭਾਰੀ ਮੀਂਹ ਕਾਰਨ ਮਲਬਾ ਹਟਾਉਣ ਦੇ ਕੰਮ ‘ਚ ਹੋਰ ਸਮਾਂ ਲੱਗ ਸਕਦਾ ਹੈ। ਲੈਂਡ ਸਲਾਈਡ ਤੋਂ ਬਾਅਦ ਯਾਤਰੀਆਂ ਨੂੰ ਰਸਤੇ ‘ਚ ਰੋਕ ਲਿਆ ਗਿਆ ਹੈ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।

ਰੋਜ਼ਾਨਾ 40 ਹਜ਼ਾਰ ਸ਼ਰਧਾਲੂ ਆਉਂਦੇ ਹਨ

ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਦੇਸ਼ ਅਤੇ ਦੁਨੀਆ ਭਰ ਵਿੱਚ ਸਨਾਤਨ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਕਾਰਨ ਇੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਨਵਰਾਤਰੀ ਦੌਰਾਨ ਇਹ ਅੰਕੜਾ ਲੱਖਾਂ ਤੱਕ ਪਹੁੰਚ ਜਾਂਦਾ ਹੈ। ਇਨ੍ਹਾਂ ਦਿਨਾਂ ‘ਚ ਹਰ ਸਾਲ 40-50 ਹਜ਼ਾਰ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਮੰਦਰ ਪਹੁੰਚਦੇ ਹਨ। ਸਰਦੀਆਂ ਵਿੱਚ ਇਹ ਗਿਣਤੀ 10-15 ਹਜ਼ਾਰ ਤੱਕ ਘੱਟ ਜਾਂਦੀ ਹੈ ਪਰ ਵੈਸ਼ਨੋ ਦੇਵੀ ਵਿੱਚ ਇਸ ਤੋਂ ਘੱਟ ਸ਼ਰਧਾਲੂਆਂ ਦੀ ਗਿਣਤੀ ਘੱਟ ਹੀ ਦੇਖਣ ਨੂੰ ਮਿਲਦੀ ਹੈ।

ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਭਵਨ ਮਾਰਗ ਤੇ ਢਿੱਗਾਂ ਡਿੱਗੀਆਂ, 2 ਮਹਿਲਾ ਸ਼ਰਧਾਲੂਆਂ ਦੀ ਮੌਤ, ਇੱਕ ਜ਼ਖ਼ਮੀ, ਬਚਾਅ ਕਾਰਜ ਜਾਰੀ

Exit mobile version