ਮਨਮੋਹਨ ਸਿੰਘ ਦਾ ਪੰਜਾਬ ਨਾਲ ਗਹਿਰਾ ਨਾਤਾ, ਭੈਣ ਤੇ ਭਤੀਜੀਆਂ ਰਹਿੰਦੀਆਂ ਹਨ ਲੁਧਿਆਣਾ, ਪਰਿਵਾਰ ‘ਚ ਸੋਗ ਦੀ ਲਹਿਰ

Updated On: 

27 Dec 2024 13:18 PM

Dr. Manmohan Singh Passes Away: ਮਨਮੋਹਨ ਸਿੰਘ ਦੀ ਭਾਣਜੀ ਗੁਰਮੀਤ ਕੌਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਦੇ ਮਾਸੜ ਜੀ ਸਨ। ਉਨ੍ਹਾਂ ਨੇ ਕਿਹਾ ਕਿ ਸਾਲ ਦੇ ਵਿੱਚ ਇੱਕ ਤੋਂ ਦੋ ਵਾਰ ਉਹ ਦਿੱਲੀ ਉਨ੍ਹਾਂ ਦੇ ਨਾਲ ਮੁਲਾਕਾਤ ਦੇ ਲਈ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਕਾਫੀ ਬਿਮਾਰ ਹੋਣ ਕਰਕੇ ਵੀਲ ਚੇਅਰ 'ਤੇ ਸਨ।

ਮਨਮੋਹਨ ਸਿੰਘ ਦਾ ਪੰਜਾਬ ਨਾਲ ਗਹਿਰਾ ਨਾਤਾ, ਭੈਣ ਤੇ ਭਤੀਜੀਆਂ ਰਹਿੰਦੀਆਂ ਹਨ ਲੁਧਿਆਣਾ, ਪਰਿਵਾਰ ਚ ਸੋਗ ਦੀ ਲਹਿਰ
Follow Us On

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬੀਤੇ ਕੱਲ ਦਿਹਾਂਤ ਹੋ ਗਿਆ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਨਾਲ ਮਨਮੋਹਨ ਸਿੰਘ ਦਾ ਗਹਿਰਾ ਨਾਤਾ ਸੀ ਕਿਉਂਕਿ ਉਨ੍ਹਾਂ ਦੀ ਭੈਣ ਅਤੇ ਭਤੀਜੇ ਭਾਂਜੇ ਵੀ ਲੁਧਿਆਣਾ ਵਿੱਚ ਹੀ ਰਹਿੰਦੇ ਹਨ।

ਮਨਮੋਹਨ ਸਿੰਘ ਦੀ ਭਾਣੀਜੀ ਨੇ ਟੀਵੀ9 ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿੱਥੇ ਉਹ ਇੱਕ ਨੇਕ ਅਤੇ ਨਿੱਘੇ ਸੁਭਾਅ ਦੇ ਸ਼ਖਸ ਸਨ। ਉਥੇ ਹੀ ਉਨ੍ਹਾਂ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੰਭਾਲ ਕੇ ਰੱਖਿਆ ਹੋਇਆ। ਉਹਨਾਂ ਕਿਹਾ ਕਿ ਦੇਸ਼ ਨੇ ਅੱਜ ਇੱਕ ਹੀਰੇ ਨੂੰ ਗਵਾਇਆ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਮਨਮੋਹਨ ਸਿੰਘ ਦੀ ਭਾਣਜੀ ਗੁਰਮੀਤ ਕੌਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਦੇ ਮਾਸੜ ਜੀ ਸਨ। ਉਨ੍ਹਾਂ ਨੇ ਕਿਹਾ ਕਿ ਸਾਲ ਦੇ ਵਿੱਚ ਇੱਕ ਤੋਂ ਦੋ ਵਾਰ ਉਹ ਦਿੱਲੀ ਉਨ੍ਹਾਂ ਦੇ ਨਾਲ ਮੁਲਾਕਾਤ ਦੇ ਲਈ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਕਾਫੀ ਬਿਮਾਰ ਹੋਣ ਕਰਕੇ ਵੀਲ ਚੇਅਰ ‘ਤੇ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਹ ਨੇਕ ਅਤੇ ਨਿੱਘੇ ਸੁਭਾਅ ਦੇ ਮਾਲਿਕ ਸਨ।

ਉਨ੍ਹਾਂ ਨੇ ਕਿਹਾ ਕਿ ਮਨਮੋਹਨ ਸਿੰਘ ਕਦੇ ਵੀ ਆਪਣੀ ਸਰਕਾਰੀ ਗੱਡੀ ਨੂੰ ਘਰੇਲੂ ਕੰਮਾਂ ਵਾਸਤੇ ਇਸਤੇਮਾਲ ਨਹੀਂ ਕੀਤਾ। ਇਹ ਹੀ ਨਹੀਂ ਮਨਮੋਹਨ ਸਿੰਘ ਨੇ ਦੇਸ਼ ਦੇ ਅਨੇਕਾਂ ਕੰਮ ਕੀਤੇ ਹਨ। ਜੋ ਕਦੇ ਵੀ ਭੁੱਲਾਏ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਦਿਹਾਂਤ ਨਾਲ ਦੇਸ਼ ਨੂੰ ਵੱਡਾ ਘਾਟਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਦੇਸ਼ ਅੱਜ ਮਨਮੋਹਨ ਸਿੰਘ ਨੂੰ ਯਾਦ ਕਰ ਰਿਹਾ ਹੈ ਉਥੇ ਹੀ ਉੱਥੇ ਹੀ ਪਰਿਵਾਰ ਨੂੰ ਵੀ ਉਨ੍ਹਾਂ ਦੇ ਜਾਣ ‘ਤੇ ਵੱਡਾ ਘਾਟਾ ਪਿਆ ਹੈ।

ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 7 ਦਿਨਾਂ ਲਈ ਰਾਜਕੀ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੱਤ ਦਿਨ ਰਾਸ਼ਟਰੀ ਝੰਡਾ ਵੀ ਅੱਧਾ ਝੁਕਿਆ ਰਹੇਗਾ।

Exit mobile version