ਲੁਧਿਆਣਾ ਵੈਸਟ ਤੋਂ ਚੋਣ ਲੜਣਗੇ ਭਾਰਤ ਭੂਸ਼ਨ ਆਸ਼ੂ, ਕਾਂਗਰਸ ਨੇ ਐਲਾਨਿਆ ਉਮੀਦਵਾਰ

Updated On: 

04 Apr 2025 23:49 PM

ਲੋਕਸਭਾ ਚੋਣ ਨਤੀਜਿਆਂ ਵਿੱਚ, ਕਾਂਗਰਸ ਨੂੰ ਸਾਬਕਾ ਮੰਤਰੀ ਆਸ਼ੂ ਦੇ ਖੇਤਰ, ਪੱਛਮੀ ਹਲਕੇ ਵਿੱਚ ਵੱਡਾ ਝਟਕਾ ਲੱਗਾ ਸੀ। ਉੱਥੋਂ ਭਾਜਪਾ ਵੱਡੇ ਫਰਕ ਨਾਲ ਅੱਗੇ ਸੀ। ਜਿਸ ਤੋਂ ਬਾਅਦ, ਆਸ਼ੂ ਵੱਲੋਂ ਆਪਣੇ ਮੁਖੀ ਦੀ ਜਿੱਤ ਤੋਂ ਬਾਅਦ ਪੂਰੀ ਤਰ੍ਹਾਂ ਚੁੱਪੀ ਛਾ ਗਈ ਸੀ। ਰਾਜਾ ਵੜਿੰਗ ਦੀ ਜਿੱਤ ਤੋਂ ਬਾਅਦ ਹੋਏ ਜਸ਼ਨਾਂ ਵਿੱਚ ਵੀ ਆਸ਼ੂ ਨੂੰ ਨਹੀਂ ਦੇਖਿਆ ਗਿਆ ਸੀ।

ਲੁਧਿਆਣਾ ਵੈਸਟ ਤੋਂ ਚੋਣ ਲੜਣਗੇ ਭਾਰਤ ਭੂਸ਼ਨ ਆਸ਼ੂ, ਕਾਂਗਰਸ ਨੇ ਐਲਾਨਿਆ ਉਮੀਦਵਾਰ

ਭਾਰਤ ਭੂਸ਼ਣ ਆਸ਼ੂ

Follow Us On

ਲੁਧਿਆਣਾ ਵਿਧਾਨਸਭਾ ਸੀਟ ਲਈ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ. ਕਾਂਗਰਸ ਨੇ ਭਾਰਤ ਭੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੈ। ਆਸ਼ੂ ਲੁਧਿਆਣਾ ਵੈਸ ਸੀਟ ਤੋਂ ਚੋਣ ਲੜਣਗੇ, ਜੋ ਕੀ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।

ਦੱਸ ਦਈਏ ਕਿ ਪੱਛਮੀ ਹਲਕੇ ਦੀ ਜਿਮਨੀ ਚੋਣ ਲਈ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਤਾਰਿਆ ਤੇ ਹੁਣ ਕਾਂਗਰਸ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਉਧਰ ਭਾਰਤ ਭੂਸ਼ਨ ਆਸ਼ੂ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਕੋਲੋਂ ਭਾਰਤ ਭੂਸ਼ਣ ਆਸ਼ੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਨਾਂ ਦੀ ਹੋਈ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜੇਕਰ ਕਾਂਗਰਸ ਆਸ਼ੂ ਨੂੰ ਪੱਛਮ ਹਲਕੇ ਤੋਂ ਚੋਣ ਲੜਾਉਂਦੀ ਹੈ ਤਾਂ ਆਸ਼ੂ ਦਾ ਰਸਤਾ ਆਸਾਨ ਨਹੀਂ ਹੋਵੇਗਾ। ਕਾਂਗਰਸ ਵਿੱਚ ਕਈ ਮੌਕਿਆਂ ‘ਤੇ ਧੜੇਬੰਦੀ ਸਪੱਸ਼ਟ ਤੌਰ ‘ਤੇ ਦੇਖੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਲੋਕ ਸਭਾ ਚੋਣਾਂ ਵਿੱਚ ਆਸ਼ੂ ਲੁਧਿਆਣਾ ਸੀਟ ਤੋਂ ਸਭ ਤੋਂ ਮਜ਼ਬੂਤ ​​ਦਾਅਵੇਦਾਰ ਸਨ, ਪਰ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ।

ਲੋਕਸਭਾ ਚੋਣ ਨਤੀਜਿਆਂ ਵਿੱਚ, ਕਾਂਗਰਸ ਨੂੰ ਸਾਬਕਾ ਮੰਤਰੀ ਆਸ਼ੂ ਦੇ ਖੇਤਰ, ਪੱਛਮੀ ਹਲਕੇ ਵਿੱਚ ਵੱਡਾ ਝਟਕਾ ਲੱਗਾ ਸੀ। ਉੱਥੋਂ ਭਾਜਪਾ ਵੱਡੇ ਫਰਕ ਨਾਲ ਅੱਗੇ ਸੀ। ਜਿਸ ਤੋਂ ਬਾਅਦ, ਆਸ਼ੂ ਵੱਲੋਂ ਆਪਣੇ ਮੁਖੀ ਦੀ ਜਿੱਤ ਤੋਂ ਬਾਅਦ ਪੂਰੀ ਤਰ੍ਹਾਂ ਚੁੱਪੀ ਛਾ ਗਈ ਸੀ। ਰਾਜਾ ਵੜਿੰਗ ਦੀ ਜਿੱਤ ਤੋਂ ਬਾਅਦ ਹੋਏ ਜਸ਼ਨਾਂ ਵਿੱਚ ਵੀ ਆਸ਼ੂ ਨੂੰ ਨਹੀਂ ਦੇਖਿਆ ਗਿਆ ਸੀ। ਕਈ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਆਸ਼ੂ ਗੈਰਹਾਜ਼ਰ ਰਿਹਾ ਸਨ।