ਹਿੰਦੂ ਨੇਤਾ ਗੋਰਾ ਥਾਪਰ ਦੇ ਘਰ ਪਹੁੰਚੇ ਵੜਿੰਗ, ਜਾਣਿਆ ਹਾਲ ਚਾਲ | ludhiana raja warring meet with shiv sena leader sandeep thapar know full in punjabi Punjabi news - TV9 Punjabi

ਹਿੰਦੂ ਨੇਤਾ ਸੰਦੀਪ ਥਾਪਰ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ, ਪਰਿਵਾਰ ਨੇ ਜਤਾਈ ਨਰਾਜ਼ਗੀ

Updated On: 

19 Jul 2024 12:24 PM

ਵੜਿੰਗ ਦੇ ਆਉਣ ਨੂੰ ਲੈਕੇ ਸੰਦੀਪ ਥਾਪਰ ਗੋਰਾ ਨੇ ਆਪਣੀ ਨਰਾਜ਼ਗੀ ਦਿਖਾਈ ਹੈ।ਉਹਨਾਂ ਕਿਹਾ ਕਿ ਵੜਿੰਗ ਕਰੀਬ 3 ਤੋਂ 5 ਮਿੰਟ ਤੱਕ ਉਨ੍ਹਾਂ ਦੇ ਘਰ ਰੁਕੇ। ਰਾਜਾ ਵੜਿੰਗ ਨੇ ਪਾਣੀ ਵੀ ਨਹੀਂ ਪੀਤਾ। ਥਾਪਰ ਨੇ ਕਿਹਾ ਕਿ ਸਾਂਸਦ ਹੋਣ ਦੇ ਨਾਤੇ ਵੜਿੰਗ ਨੂੰ ਉਸ ਦਿਨ ਲੁਧਿਆਣਾ ਆਉਣਾ ਚਾਹੀਦਾ ਸੀ, ਜਿਸ ਦਿਨ ਉਨ੍ਹਾਂ 'ਤੇ ਹਮਲਾ ਕੀਤਾ ਸੀ।

ਹਿੰਦੂ ਨੇਤਾ ਸੰਦੀਪ ਥਾਪਰ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ, ਪਰਿਵਾਰ ਨੇ ਜਤਾਈ ਨਰਾਜ਼ਗੀ

ਅਮਰਿੰਦਰ ਸਿੰਘ ਰਾਜਾ ਵੜਿੰਗ

Follow Us On

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਦੇ ਇਜ਼ਲਾਸ ਤੋਂ ਬਾਅਦ ਵਾਪਿਸ ਸ਼ਹਿਰ ਪਰਤ ਆਏ ਹਨ। ਵੀਰਵਾਰ ਰਾਤ ਨੂੰ ਉਹ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦੇ ਨੌਘਾਰਾ ਸਥਿਤ ਘਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਪਹੁੰਚੇ। ਵੜਿੰਗ ਥਾਪਰ ਦੀ ਰਿਹਾਇਸ਼ ‘ਤੇ ਮਹਿਜ਼ 5 ਮਿੰਟ ਰੁਕੇ।

ਵੜਿੰਗ ਜ਼ਿਆਦਾ ਸਮਾਂ ਨਾ ਰੁਕਦੇ ਹੋਏ ਉੱਥੋ ਚਲੇ ਗਏ। ਜਿਵੇਂ ਹੀ ਉਨ੍ਹਾਂ ਨੂੰ ਪੱਤਰਕਾਰਾਂ ਵੱਲੋਂ ਸੰਦੀਪ ਗੋਰਾ ਥਾਪਰ ਦੀ ਸਿਹਤ ਬਾਰੇ ਪੁੱਛ-ਪੜਤਾਲ ਕਰਨ ਅਤੇ ਸੰਸਦ ਮੈਂਬਰ ਦਾ ਸ਼ਹਿਰ ਵਿੱਚ ਕੋਈ ਸਥਾਈ ਦਫ਼ਤਰ ਨਾ ਹੋਣ ਸਬੰਧੀ ਸਵਾਲ ਕੀਤੇ ਗਏ ਤਾਂ ਵੜਿੰਗ ਪੱਤਰਕਾਰਾਂ ਨੂੰ ਟਾਲਦੇ ਹੋਏ ਚਲੇ ਗਏ।

ਘਟਨਾ ਵਾਲੇ ਦਿਨ ਆਉਂਦੇ ਵੜਿੰਗ- ਸੰਦੀਪ ਥਾਪਰ

ਵੜਿੰਗ ਦੇ ਆਉਣ ਨੂੰ ਲੈਕੇ ਸੰਦੀਪ ਥਾਪਰ ਗੋਰਾ ਨੇ ਆਪਣੀ ਨਰਾਜ਼ਗੀ ਦਿਖਾਈ ਹੈ।ਉਹਨਾਂ ਕਿਹਾ ਕਿ ਵੜਿੰਗ ਕਰੀਬ 3 ਤੋਂ 5 ਮਿੰਟ ਤੱਕ ਉਨ੍ਹਾਂ ਦੇ ਘਰ ਰੁਕੇ। ਰਾਜਾ ਵੜਿੰਗ ਨੇ ਪਾਣੀ ਵੀ ਨਹੀਂ ਪੀਤਾ। ਥਾਪਰ ਨੇ ਕਿਹਾ ਕਿ ਸਾਂਸਦ ਹੋਣ ਦੇ ਨਾਤੇ ਵੜਿੰਗ ਨੂੰ ਉਸ ਦਿਨ ਲੁਧਿਆਣਾ ਆਉਣਾ ਚਾਹੀਦਾ ਸੀ, ਜਿਸ ਦਿਨ ਉਨ੍ਹਾਂ ‘ਤੇ ਹਮਲਾ ਕੀਤਾ ਸੀ।

ਅੱਜ ਵੀ ਵੜਿੰਗ ਨਾਲ ਕੋਈ ਖਾਸ ਗੱਲਬਾਤ ਨਹੀਂ ਹੋਈ। ਬੱਸ ਇਹ ਪੁੱਛਿਆ ਕਿ ਤੁਸੀਂ ਉਹਨਾਂ ਦੇ ਖਿਲਾਫ ਕੀ ਕੁੱਝ ਕਿਹਾ ਸੀ। ਥਾਪਰ ਨੇ ਕਿਹਾ ਕਿ ਮੇਰਾ ਜਵਾਬ ਸੀ ਕਿ ਮੇਰੇ ਵੱਲੋਂ ਫੇਸਬੁੱਕ ਅਤੇ ਅਖਬਾਰਾਂ ‘ਚ ਦਿੱਤੇ ਬਿਆਨ ਅਜੇ ਵੀ ਰਿਕਾਰਡ ‘ਤੇ ਹਨ। ਜੇ ਮੈਂ ਕੁਝ ਗਲਤ ਕਿਹਾ ਹੈ ਤਾਂ ਮੈਨੂੰ ਦੱਸੋ।

ਵੜਿੰਗ ਨੇ ਨਹੀਂ ਦਿੱਤਾ ਕੋਈ ਭਰੋਸਾ- ਸੰਦੀਪ ਥਾਪਰ

ਜਦੋਂ ਪੱਤਰਕਾਰਾਂ ਨੇ ਥਾਪਰ ਨੂੰ ਪੁੱਛਿਆ ਕਿ ਕੀ ਵੜਿੰਗ ਨੇ ਪਰਿਵਾਰ ਨੂੰ ਕੋਈ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਤਾਂ ਥਾਪਰ ਨੇ ਜਵਾਬ ਦਿੱਤਾ ਕਿ ਵੜਿੰਗ ਨੇ ਪਰਿਵਾਰ ਨੂੰ ਕੋਈ ਭਰੋਸਾ ਨਹੀਂ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਬੇਸ਼ੱਕ ਸੰਸਦ ਮੈਂਬਰ ਗੋਰਾ ਥਾਪਰ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਘਰ ਪਹੁੰਚੇ ਪਰ ਪਰਿਵਾਰ ਅਜੇ ਵੀ ਸੰਸਦ ਮੈਂਬਰ ਵੜਿੰਗ ਤੋਂ ਨਿਰਾਸ਼ ਹੈ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version