ਧੀਰੇਂਦਰ ਸ਼ਾਸ਼ਤਰੀ ਨੂੰ ਧਮਕੀ ਦੇਣ ‘ਤੇ ਲੁਧਿਆਣਾ ‘ਚ ਪ੍ਰਦਰਸ਼ਨ, ਬਰਜਿੰਦਰ ਪਰਵਾਨਾ ਦੀ ਗ੍ਰਿਫ਼ਤਾਰੀ ਦੀ ਮੰਗ

Updated On: 

02 Dec 2024 17:59 PM

ਬਰਜਿੰਦਰ ਪਰਵਾਨਾ ਨੇ ਤਾਂ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਧਮਕੀ ਵੀ ਦਿੱਤੀ ਸੀ ਕਿ ਉਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅਸੀਂ ਆਪਣੀ ਮਰਜ਼ੀ ਅਨੁਸਾਰ ਉਨ੍ਹਾਂ ਨੂੰ ਮਾਰ ਦੇਵਾਂਗੇ। ਪਰਵਾਨਾ ਨੇ ਧੀਰੇਂਦਰ ਸ਼ਾਸਤਰੀ ਨੂੰ ਪੰਜਾਬ ਆਉਣ ਦੀ ਚੁਣੌਤੀ ਵੀ ਦਿੱਤੀ ਸੀ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਾਦਰਾਬਾਦ ਵਿੱਚ 26 ਤੋਂ 30 ਨਵੰਬਰ ਤੱਕ 5 ਦਿਨਾਂ ਦੀ ਸੰਗਤ ਹੋਈ।

ਧੀਰੇਂਦਰ ਸ਼ਾਸ਼ਤਰੀ ਨੂੰ ਧਮਕੀ ਦੇਣ ਤੇ ਲੁਧਿਆਣਾ ਚ ਪ੍ਰਦਰਸ਼ਨ, ਬਰਜਿੰਦਰ ਪਰਵਾਨਾ ਦੀ ਗ੍ਰਿਫ਼ਤਾਰੀ ਦੀ ਮੰਗ
Follow Us On

ਮੱਧ ਪ੍ਰਦੇਸ਼ ‘ਚ ਸਥਿਤ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਬਿਆਨ ‘ਤੇ ਪੰਜਾਬ ‘ਚ ਹੰਗਾਮਾ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਲੁਧਿਆਣਾ ਵਿੱਚ ਸ਼ਿਵ ਸੈਨਾ ਦੇ ਆਗੂਆਂ ਨੇ ਬਾਬਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਸਿੱਖ ਆਗੂ ਬਰਜਿੰਦਰ ਪਰਵਾਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸੀਪੀ ਕੁਲਦੀਪ ਚਾਹਲ ਨੂੰ ਸ਼ਿਕਾਇਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ।

ਦੱਸ ਦੇਈਏ ਕਿ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਮੁਰਾਦਾਬਾਦ ਦੇ ਹਰੀਹਰ ਮੰਦਰ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਸੀ। ਬਰਜਿੰਦਰ ਪਰਵਾਨਾ ਨੇ ਹਰਿਮੰਦਰ ਸਾਹਿਬ ਯਾਨੀ ਕਿ ਅੰਮ੍ਰਿਤਸਰ ਗੋਲਡਨ ਟੈਂਪਲ ਨਾਲ ਜੋੜਿਆ ਹੈ। ਜਿਸ ਤੋਂ ਬਾਅਦ ਪੰਜਾਬ ਚ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।

ਬਰਜਿੰਦਰ ਪਰਵਾਨਾ ਨੇ ਤਾਂ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਧਮਕੀ ਵੀ ਦਿੱਤੀ ਸੀ ਕਿ ਉਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅਸੀਂ ਆਪਣੀ ਮਰਜ਼ੀ ਅਨੁਸਾਰ ਉਨ੍ਹਾਂ ਨੂੰ ਮਾਰ ਦੇਵਾਂਗੇ। ਪਰਵਾਨਾ ਨੇ ਧੀਰੇਂਦਰ ਸ਼ਾਸਤਰੀ ਨੂੰ ਪੰਜਾਬ ਆਉਣ ਦੀ ਚੁਣੌਤੀ ਵੀ ਦਿੱਤੀ ਸੀ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਾਦਰਾਬਾਦ ਵਿੱਚ 26 ਤੋਂ 30 ਨਵੰਬਰ ਤੱਕ 5 ਦਿਨਾਂ ਦੀ ਸੰਗਤ ਹੋਈ। ਜਿਸ ਦੇ ਮੰਚ ਤੋਂ ਪਰਵਾਨਾ ਨੇ ਬਾਬਾ ਬਾਗੇਸ਼ਵਰ ਨੂੰ ਇਹ ਧਮਕੀ ਦਿੱਤੀ ਸੀ।

ਪਰਵਾਨਾ ਦੇ ਬਿਆਨ ਤੋਂ ਬਾਅਦ ਲੁਧਿਆਣਾ ‘ਚ ਸ਼ਿਵ ਸੈਨਾ ਨੇਤਾਵਾਂ ਰਾਜੀਵ ਟੰਡਨ, ਅਮਿਤ ਅਰੋੜਾ, ਰੋਹਿਤ ਸਾਹਨੀ, ਸੰਦੀਪ ਥਾਪਰ ਨੇ ਪਰਵਾਨਾ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪਰਵਾਨਾ ਖ਼ਿਲਾਫ਼ ਸੀਪੀ ਨੂੰ ਸ਼ਿਕਾਇਤ ਵੀ ਦਿੱਤੀ।

ਸ਼ਿਵ ਸੈਨਾ ਆਗੂ ਰਾਜੀਵ ਟੰਡਨ, ਅਮਿਤ ਅਰੋੜਾ ਅਤੇ ਰੋਹਿਤ ਸਾਹਨੀ ਨੇ ਕਿਹਾ ਕਿ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਿੰਦੂ-ਸਿੱਖ ਭਾਈਚਾਰਾ ਤੋੜਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨਗੇ।

ਪਰਵਾਨਾ ਮੂਲ ਰੂਪ ਵਿੱਚ ਰਾਜਪੁਰਾ, ਪਟਿਆਲਾ ਦਾ ਵਸਨੀਕ ਹੈ। ਉਸ ਦਾ ਜਨਮ 1984 ਵਿੱਚ ਹੋਇਆ ਸੀ। ਉਹ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਣਾ ਆਦਰਸ਼ ਮੰਨਦਾ ਹੈ। ਉਹ 2007-08 ਦੌਰਾਨ ਸਿੰਗਾਪੁਰ ਗਿਆ ਸੀ। ਕਰੀਬ ਡੇਢ ਸਾਲ ਉੱਥੇ ਰਹਿਣ ਤੋਂ ਬਾਅਦ ਉਹ ਵਾਪਸ ਪੰਜਾਬ ਪਰਤ ਆਇਆ। ਇੱਥੇ ਆ ਕੇ ਪਰਵਾਨਾ ਨੇ ਦਮਦਮੀ ਟਕਸਾਲ ਰਾਜਪੁਰਾ ਦੇ ਨਾਂ ‘ਤੇ ਇਕ ਗਰੁੱਪ ਬਣਾਇਆ ਅਤੇ ਆਪ ਇਸ ਦੇ ਆਗੂ ਬਣ ਗਿਆ।

Exit mobile version