ਲੁਧਿਆਣਾ ‘ਚ ਕਾਰ ਵਾਲੇ ਦੀ ਲਾਪਰਵਾਹੀ ਪਈ ਬਾਈਕ-ਸਵਾਰ ‘ਤੇ ਭਾਰੀ, ਟਰੱਕ ਚਾਲਕ ਨੇ ਕੁਚਲਿਆ

Updated On: 

02 Dec 2024 18:00 PM

Ludhiana Road Accident: ਸੀਸੀਟੀਵੀ ਵੀਡਿਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ 30 ਨਵੰਬਰ ਨੂੰ ਦੁਪਹਿਰ 3:23 ਵਜੇ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਸੜਕ ਦੇ ਕਿਨਾਰੇ ਆ ਕੇ ਰੁਕੀ। ਕਾਰ ਦੇ ਅੱਗੇ ਇੱਕ ਸਕੂਟਰ ਪਹਿਲਾਂ ਹੀ ਖੜ੍ਹਾ ਸੀ। ਕਰੀਬ ਦੋ ਮਿੰਟਾਂ ਬਾਅਦ ਜਦੋਂ ਸਕੂਟਰ ਉਥੋਂ ਨਿਕਲਿਆ ਤਾਂ ਕਾਰ ਸਵਾਰ ਨੇ ਆਪਣੀ ਕਾਰ ਨੂੰ ਥੋੜਾ ਹੋਰ ਪਾਸੇ ਕਰ ਲਿਆ।

ਲੁਧਿਆਣਾ ਚ ਕਾਰ ਵਾਲੇ ਦੀ ਲਾਪਰਵਾਹੀ ਪਈ ਬਾਈਕ-ਸਵਾਰ ਤੇ ਭਾਰੀ, ਟਰੱਕ ਚਾਲਕ ਨੇ ਕੁਚਲਿਆ

ਸੜਕ ਹਾਦਸਾ

Follow Us On

Ludhiana Road Accident: ਲੁਧਿਆਣਾ ਵਿੱਚ ਟਰੱਕ ਦੇ ਟਾਇਰ ਹੇਠਾਂ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਬਾਈਕ ਸਵਾਰ ਨੌਜਵਾਨ ਪਹਿਲਾਂ ਸਾਹਮਣੇ ਖੜ੍ਹੀ ਕਾਰ ਦੇ ਦਰਵਾਜ਼ੇ ਨਾਲ ਟਕਰਾ ਗਿਆ ਅਤੇ ਫਿਰ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਇਹ ਪੂਰੀ ਘਟਨਾ 30 ਨਵੰਬਰ ਦੀ ਹੈ, ਜਿਸ ਦੀ ਸੀਸੀਟੀਵੀ ਫੁਟੇਜ ਅੱਜ ਸਾਹਮਣੇ ਆਈ ਹੈ। ਨਾਲ ਹੀ ਕੱਲ੍ਹ ਕੇਸ ਦਰਜ ਕੀਤਾ ਗਿਆ ਹੈ। ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਹਾਦਸਾ ਮੇਨ ਚੌਕ ਸੋਹਨੇਵਾਲ ਵਿਖੇ ਵਾਪਰਿਆ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 19 ਸਾਲਾ ਨਿਖਿਲ ਵਜੋਂ ਹੋਈ ਹੈ, ਜੋ ਕਿ ਮਿਠਾਈਆਂ ਦੀ ਦੁਕਾਨ ਤੋਂ ਪਨੀਰ ਖਰੀਦਣ ਲਈ ਬਾਜ਼ਾਰ ਗਿਆ ਸੀ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਾਰ ਚਾਲਕ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰ ਸਵਾਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਅਮਰਜੀਤ ਸਿੰਘ ਕਾਨੂੰਨਗੋ ਵਜੋਂ ਤਾਇਨਾਤ ਹੈ।

ਸੀਸੀਟੀਵੀ ਚ ਹੋਇਆ ਖੁਲਾਸਾ

ਸੀਸੀਟੀਵੀ ਵੀਡਿਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ 30 ਨਵੰਬਰ ਨੂੰ ਦੁਪਹਿਰ 3:23 ਵਜੇ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਸੜਕ ਦੇ ਕਿਨਾਰੇ ਆ ਕੇ ਰੁਕੀ। ਕਾਰ ਦੇ ਅੱਗੇ ਇੱਕ ਸਕੂਟਰ ਪਹਿਲਾਂ ਹੀ ਖੜ੍ਹਾ ਸੀ। ਕਰੀਬ ਦੋ ਮਿੰਟਾਂ ਬਾਅਦ ਜਦੋਂ ਸਕੂਟਰ ਉਥੋਂ ਨਿਕਲਿਆ ਤਾਂ ਕਾਰ ਸਵਾਰ ਨੇ ਆਪਣੀ ਕਾਰ ਨੂੰ ਥੋੜਾ ਹੋਰ ਪਾਸੇ ਕਰ ਲਿਆ।

ਕਰੀਬ 4 ਮਿੰਟ ਬਾਅਦ, ਪਹਿਲਾਂ ਕਾਰ ਦਾ ਡਰਾਈਵਰ ਸਾਈਡ ਦਾ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਫਿਰ ਡਰਾਈਵਰ ਦੇ ਨਾਲ ਬੈਠਾ ਵਿਅਕਤੀ ਆਪਣੀ ਸਾਈਡ ਦਾ ਦਰਵਾਜ਼ਾ ਖੋਲ੍ਹਦਾ ਹੈ। ਜਿਸ ਕਾਰਨ ਪਿੱਛੇ ਤੋਂ ਆ ਰਹੇ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ।

ਜਦੋਂ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸੇ ਸਮੇਂ ਸਾਹਮਣੇ ਤੋਂ ਆ ਰਿਹਾ ਇੱਕ ਟਰੱਕ ਵੀ ਉਥੋਂ ਲੰਘ ਰਿਹਾ ਸੀ। ਕਾਰ ਦੇ ਦਰਵਾਜ਼ੇ ਨਾਲ ਟਕਰਾਉਣ ਤੋਂ ਬਾਅਦ ਬਾਈਕ ਸਵਾਰ ਸੜਕ ‘ਤੇ ਡਿੱਗ ਗਿਆ ਅਤੇ ਨੇੜੇ ਤੋਂ ਲੰਘ ਰਹੇ ਟਰੱਕ ਦੇ ਪਿਛਲੇ ਟਾਇਰ ਹੇਠਾਂ ਆ ਗਿਆ।

ਕਾਰ ‘ਚ ਬੈਠਾ ਰਿਹਾ ਮੁਲਜ਼ਮ

ਕਾਰ ਦਾ ਦਰਵਾਜ਼ਾ ਖੁੱਲ੍ਹਦੇ ਹੀ ਹਾਦਸਾ ਵਾਪਰ ਚੁੱਕਾ ਸੀ, ਜਿਸ ਤੋਂ ਬਾਅਦ ਵਿਅਕਤੀ ਨੇ ਦਰਵਾਜ਼ਾ ਬੰਦ ਕਰ ਲਿਆ। ਹਾਲਾਂਕਿ ਦੂਜੇ ਪਾਸੇ ਤੋਂ ਆਇਆ ਡਰਾਈਵਰ ਸੜਕ ‘ਤੇ ਪਏ ਨੌਜਵਾਨ ਤੱਕ ਪਹੁੰਚ ਗਿਆ। ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ ਪਰ ਫਿਰ ਵੀ ਕਾਰ ਦਾ ਦਰਵਾਜ਼ਾ ਖੋਲ੍ਹਣ ਵਾਲੇ ਮੁਲਜ਼ਮ ਕਾਰ ਵਿੱਚ ਬੈਠੇ ਰਹੇ।

Exit mobile version