ਲੁਧਿਆਣਾ ਮੇਅਰ ਲਈ ਕਾਂਗਰਸ-BJP ‘ਚ ਜੋੜ-ਤੋੜ ਦੀ ਰਾਜਨੀਤੀ ਸ਼ੁਰੂ, ਆਪ ਵੀ ਕਰ ਰਹੀ ਆਜ਼ਾਦ ਕੌਂਸਲਰਾਂ ਤੱਕ ਪਹੁੰਚ
Ludhiana Mayor: ਕਾਂਗਰਸ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆਪਣੇ ਉਮੀਦਵਾਰਾਂ ਨੂੰ ਮੇਅਰ ਬਣਾਉਣ ਲਈ ਸੱਦਾ ਦਿੱਤਾ ਗਿਆ ਹੈ। ਜਦੋਂ ਕੇ ਆਮ ਆਦਮੀ ਪਾਰਟੀ ਦੇ ਦਾਅਵਾ ਕੀਤਾ ਹੈ ਕਿ ਮੇਅਰ ਉਹਨਾਂ ਵੱਲੋਂ ਹੀ ਬਣਾਇਆ ਜਾਵੇਗਾ।
Ludhiana Mayor: ਲੁਧਿਆਣਾ ਦੇ ਵਿੱਚ ਨਗਰ ਨਿਗਮ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਕਰਕੇ ਹੁਣ ਲੁਧਿਆਣਾ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਵਿਧਾਇਕਾਂ ਵੱਲੋਂ ਆਜ਼ਾਦ ਜੇਤੂਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਐਮਐਲਏ ਮਦਨ ਲਾਲ ਬੱਗਾ ਵੱਲੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਸਿਵੀਆ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ, ਜਿਨਾਂ ਦੀ ਪਤਨੀ ਨੇ ਵਾਰਡ ਨੰਬਰ ਇੱਕ ਤੋਂ ਜਿੱਤ ਹਾਸਿਲ ਕੀਤੀ।
ਹਾਲਾਂਕਿ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆਪਣੇ ਉਮੀਦਵਾਰਾਂ ਨੂੰ ਮੇਅਰ ਬਣਾਉਣ ਲਈ ਸੱਦਾ ਦਿੱਤਾ ਗਿਆ ਹੈ। ਜਦੋਂ ਕੇ ਆਮ ਆਦਮੀ ਪਾਰਟੀ ਦੇ ਦਾਅਵਾ ਕੀਤਾ ਹੈ ਕਿ ਮੇਅਰ ਉਹਨਾਂ ਵੱਲੋਂ ਹੀ ਬਣਾਇਆ ਜਾਵੇਗਾ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਹੈ ਕਿ ਸਾਡੀ ਪੰਜਾਬ ਭਰ ਦੇ ਵਿੱਚ ਕਾਰਗੁਜ਼ਾਰੀ ਚੰਗੀ ਰਹੀ ਹੈ। ਉਹਨਾਂ ਕਿਹਾ ਹਾਲਾਂਕਿ ਜਿੱਥੇ ਨਵੇਂ ਉਮੀਦਵਾਰ ਖੜੇ ਸਨ, ਉੱਥੇ ਜਰੂਰ ਥੋੜੇ ਲੋਕਾਂ ਦੀ ਵੋਟ ਘੱਟ ਪਈ ਹੈ, ਪਰ ਮੇਰੇ ਇਲਾਕੇ ਦੇ ਵਿੱਚ ਚੰਗਾ ਸਮਰਥਨ ਮਿਲਿਆ ਹੈ। ਉਹਨਾਂ ਕਿਹਾ ਕਿ ਅਸੀਂ ਲੁਧਿਆਣਾ ਦੇ ਵਿੱਚ ਆਪਣਾ ਮੇਅਰ ਜਰੂਰ ਬਣਾਉਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਸਾਡੇ ਕੋਲ ਲਗਭਗ ਬਹੁਮਤ ਹੈ।
ਹਾਲਾਂਕਿ ਜਦੋਂ ਇਸ ਸਬੰਧੀ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਸੀਵੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਉਹ ਸੋਚ ਰਹੇ ਹਨ ਕਿ ਕਿਸ ਪਾਰਟੀ ਨੂੰ ਸਮਰਥਨ ਦੇਣ। ਉਹਨਾਂ ਕਿਹਾ ਕਿ ਕਾਂਗਰਸ ਤੋਂ ਜਰੂਰ ਉਹਨਾਂ ਵੱਲੋਂ ਟਿਕਟ ਮੰਗੀ ਗਈ ਸੀ, ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਆਜ਼ਾਦ ਉਮੀਦਵਾਰ ਵੱਜੋਂ ਉਹਨਾਂ ਦੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਹੈ ਤੇ ਹੁਣ ਉਹ ਸੋਚਣਗੇ ਕਿ ਕਿਸ ਵੱਲ ਉਹਨਾਂ ਨੇ ਰੁਝਾਨ ਕਰਨਾ ਹੈ। ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਾ ਹੈ ਜਾਂ ਫਿਰ ਕਾਂਗਰਸ ਨੂੰ।
ਕਾਂਗਰਸ ਵੀ ਕਰ ਰਹੀ ਜੋੜ-ਤੋੜ
ਇਸ ਸਬੰਧੀ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ‘ਤੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨਾਲ ਵੀ ਗੱਲਬਾਤ ਕੀਤੀ ਗਈ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ 30 ਕੌਂਸਲਰ ਜਿੱਤੇ ਹਨ ਸਾਨੂੰ ਥੋੜੀ ਨਾਮੋਸ਼ੀ ਜਰੂਰ ਹੈ, ਉਮੀਦ ਦੇ ਮੁਤਾਬਿਕ ਨਤੀਜੇ ਨਹੀਂ ਆਏ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਜੋ ਧੱਕਾ ਕੀਤਾ ਹੈ, ਪ੍ਰਸ਼ਾਸਨ ਨੇ ਜੋ ਆਪਣੇ ਤੰਤਰ ਦੀ ਵਰਤੋਂ ਕੀਤੀ ਹੈ ਉਸ ਦਾ ਅਸਰ ਇਹਨਾਂ ਨਤੀਜਿਆਂ ਤੇ ਜਰੂਰ ਪਿਆ ਹੈ।
ਇਹ ਵੀ ਪੜ੍ਹੋ
ਕੰਵਰ ਹਰਪ੍ਰੀਤ ਨੇ ਕਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜਾਂ ਫਿਰ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਤਾਂ ਨਹੀਂ ਕਰਨ ਜਾ ਰਹੇ ਪਰ ਇਹ ਗੱਲ ਜਰੂਰ ਹੈ। ਜੇਕਰ ਆਮ ਆਦਮੀ ਪਾਰਟੀ ਦੇ ਜੋ ਸਾਡੇ ਪੁਰਾਣੇ ਆਗੂ ਟਿਕਟ ਲੈ ਕੇ ਜਿੱਤੇ ਹਨ ਜਾਂ ਫਿਰ ਭਾਜਪਾ ਤੋਂ ਜਿੱਤਦੇ ਹਨ ਉਹਨਾਂ ਨੂੰ ਅਸੀਂ ਜਰੂਰ ਸੱਦਾ ਦੇਵਾਂਗੇ ਕਿ ਲੁਧਿਆਣਾ ਦੇ ਵਿੱਚ ਕਾਂਗਰਸ ਦਾ ਮੇਅਰ ਬਣਾਉਣ ਲਈ ਉਹਨਾਂ ਨੂੰ ਸਮਰਥਨ ਦਿੱਤਾ ਜਾਵੇ।
ਕੁੱਲ 95 ਵਾਰਡਾਂ ਦੇ ਵਿੱਚੋਂ ਹਰ ਪਾਰਟੀ ਨੂੰ 48 ਵੋਟਾਂ ਚਾਹੀਦੀਆਂ ਹਨ। ਇਸੇ ਕਰਕੇ ਆਜ਼ਾਦ ਉਮੀਦਵਾਰ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ।