ਲੁਧਿਆਣਾ ਦੀ ਫੈਕਟਰੀ ‘ਚ ਭਿਆਨਕ ਹਾਦਸਾ, ਅੱਗ ਬੁਝਾਉਣ ਲਈ ਕਰਨੀ ਪਈ ਮੁਸ਼ੱਕਤ – Punjabi News

ਲੁਧਿਆਣਾ ਦੀ ਫੈਕਟਰੀ ‘ਚ ਭਿਆਨਕ ਹਾਦਸਾ, ਅੱਗ ਬੁਝਾਉਣ ਲਈ ਕਰਨੀ ਪਈ ਮੁਸ਼ੱਕਤ

Updated On: 

26 Apr 2024 15:03 PM

Ludhiana factory: ਲੁਧਿਆਣਾ ਦੀ ਇੱਕ ਹੋਜਰੀ ਫੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ। ਇਹ ਹਾਦਸਾ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਹੈ। ਇਸ ਚ ਅੱਗ ਲੱਗਣ ਤੋਂ ਬਾਅਦ ਬਾਜ਼ਾਰ ਚ ਲੱਗੇ ਵਾਟਰ ਪੰਪ ਵੀ ਮੌਕੇ 'ਤੇ ਕੰਮ ਨਹੀਂ ਆਏ ਹਨ। ਬਹੁਤ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ।

ਲੁਧਿਆਣਾ ਦੀ ਫੈਕਟਰੀ ਚ ਭਿਆਨਕ ਹਾਦਸਾ, ਅੱਗ ਬੁਝਾਉਣ ਲਈ ਕਰਨੀ ਪਈ ਮੁਸ਼ੱਕਤ

ਲੁਧਿਆਣਾ ਫੈਕਟਰੀ 'ਚ ਅੱਗ

Follow Us On

Ludhiana Factory Fire: ਲੁਧਿਆਣਾ ‘ਚ ਬੀਤੀ ਰਾਤ ਪੁਰਾਣੇ ਬਾਜ਼ਾਰ ਚ ਸੈਦਾ ਚੌਂਕ ਦੇ ਬ੍ਰਹਮਪੁਰੀ ਇਲਾਕੇ ‘ਚ ਗੁਜਰੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਚੱਲਦਿਆਂ ਨਾਲ ਦੀਆਂ ਫੈਕਟਰੀਆਂ ਦੇ ਮਾਲਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਲਾਕੇ ਦੀਆਂ ਗਲੀਆਂ ਤੰਗ ਹੋਣ ਕਾਰਨ ਅੱਗ ਬੁਝਾਉਣ ‘ਚ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਜ਼ਾਰ ‘ਚ ਲਗਾਏ ਗਏ ਲੱਖਾਂ ਰੁਪਏ ਦੇ ਵਾਟਰ ਪੰਪ ਵੀ ਮੌਕੇ ‘ਤੇ ਕੰਮ ਨਹੀਂ ਆਏ ਹਨ ਅਤੇ ਇਸ ਦੌਰਾਨ ਕੜੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇੱਥੇ ਦੇ ਦੁਕਾਨਦਾਰਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਚ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ, ਘਰੇਲੂ ਹਿੰਸਾ ਸਮੇਤ ਹੋਰਨਾਂ ਕਈ ਮਾਮਲਿਆਂ ਦੀ ਹੋਵੇਗੀ ਸੁਣਵਾਈ

ਉਧਰ ਜਾਣਕਾਰੀ ਦਿੰਦੇ ਹੋਏ ਮਾਰਕਸ ਸਪੋਰਟਸ ਦੇ ਨਾਮ ਦੀ ਹੋਜਰੀ ਫੈਕਟਰੀ ਦੇ ਮਾਲਕ ਵਿੱਕੀ ਨੇ ਦੱਸਿਆ ਕਿ ਸ਼ਾਮ ਨੂੰ ਰੋਜਾਨਾ ਦੀ ਤਰ੍ਹਾਂ ਉਹ ਫੈਕਟਰੀ ਬੰਦ ਕਰਕੇ ਚਲੇ ਜਾਂਦੇ ਨੇ ਇਸੇ ਦੌਰਾਨ ਰਾਤ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਉਹਨਾਂ ਦੀ ਫੈਕਟਰੀ ਦੇ ਵਿੱਚ ਧੂਆਂ ਨਿਕਲ ਰਿਹਾ ਹੈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਉਹ ਮੌਕੇ ‘ਤੇ ਆਏ ਤਾਂ ਅੱਗ ਕਾਫੀ ਵਧੀ ਗਈ। ਇੱਥੇ ਵੀ ਦੱਸ ਦਈਏ ਕਿ ਦੋ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ।

ਲਖਾਂ ਦਾ ਹੋਇਆ ਨੁਕਸਾਨ

ਉਧਰ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ 9 ਵਜੇ ਦੇ ਕਰੀਬ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੇ ਯਤਨ ਕੀਤੇ ਗਏ ਕਿਹਾ ਕਿ ਹੁਣ ਤੱਕ ਛੇ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਅਤੇ ਉਹਨਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਹਾਲਾਂਕਿ ਉਹਨਾਂ ਲੱਖਾਂ ਰੁਪਏ ਦੇ ਨੁਕਸਾਨ ਦੀ ਆਸ਼ੰਕਾ ਜਰੂਰ ਦੱਸੀ ਹੈ।

Exit mobile version