ਇੱਕ ਹੀ ਬੈੱਡ ‘ਤੇ ਪਏ ਰਹੇ ਮਰੀਜ਼ ‘ਤੇ ਲਾਸ਼, ਲੁਧਿਆਣਾ ਹਸਪਤਾਲ ‘ਚ ਪ੍ਰਸ਼ਾਸਨ ਦੀ ਲਾਪਵਾਹੀ – Punjabi News

ਇੱਕ ਹੀ ਬੈੱਡ ‘ਤੇ ਪਏ ਰਹੇ ਮਰੀਜ਼ ‘ਤੇ ਲਾਸ਼, ਲੁਧਿਆਣਾ ਹਸਪਤਾਲ ‘ਚ ਪ੍ਰਸ਼ਾਸਨ ਦੀ ਲਾਪਵਾਹੀ

Updated On: 

15 Apr 2024 11:28 AM

ਉਧਰ ਸੁਨੀਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੁਨੀਲ ਨੇ ਕਿਹਾ ਕਿ ਸਿਕਿਉਰਟੀ ਗਾਰਡ ਨੂੰ ਵੀ ਦੋ ਵਾਰ ਕਹਿਣ ਦੇ ਬਾਵਜੂਦ ਕੋਈ ਨਹੀਂ ਆਇਆ। ਉਹਨਾਂ ਕਿਹਾ ਕਿ ਉਨ੍ਹਾਂ ਦੇ ਖੁਦ ਪੈਰ ਦੇ ਵਿੱਚ ਫੈਕਚਰ ਹੈ ਜਿਸ ਕਾਰਨ ਉਹ ਚੱਲ ਨਹੀਂ ਸਕਦੇ।

ਇੱਕ ਹੀ ਬੈੱਡ ਤੇ ਪਏ ਰਹੇ ਮਰੀਜ਼ ਤੇ ਲਾਸ਼, ਲੁਧਿਆਣਾ ਹਸਪਤਾਲ ਚ ਪ੍ਰਸ਼ਾਸਨ ਦੀ ਲਾਪਵਾਹੀ
Follow Us On

Ludhiana civil hospital: ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਇੱਕ ਹੀ ਬੈਡ ਤੇ ਮਰੀਜ਼ ਅਤੇ ਇੱਕ ਵਿਅਕਤੀ ਦੀ ਲਾਸ਼ ਨੂੰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪੂਰੀ ਰਾਤ ਮਰੀਜ ਲਾਸ਼ ਦੇ ਨਾਲ ਹੀ ਬੈਡ ਤੇ ਪਿਆ ਰਿਹਾ। ਪਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ ਸਵੇਰ ਦੇ ਸਮੇਂ ਜਦੋਂ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵਿੱਚ ਹੜਕੰਪ ਮੱਚ ਗਿਆ। ਇਸ ਤਫੜੀ ਵਿੱਚ ਕਰਮਚਾਰੀਆਂ ਨੂੰ ਬੁਲਾ ਕੇ ਲਾਸ਼ ਨੂੰ ਉਥੋਂ ਹਟਾਇਆ ਗਿਆ ਤੇ ਮੋਰਚਰੀ ਵਿੱਚ ਭੇਜਿਆ ਗਿਆ।

ਉਥੇ ਹੀ ਜਦੋਂ ਇਸ ਬਾਰੇ ਸਿਹਤ ਵਿਭਾਗ ਦੇ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਫੋਨ ਹੀ ਨਹੀਂ ਚੱਕਿਆ, ਪਰ ਜਦੋਂ ਗੱਲਬਾਤ ਹੋਈ ਤਾਂ ਉਹ ਨਾ ਪੱਲਾ ਝਾੜ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਜਾਣਕਾਰੀ ਦੇ ਮੁਤਾਬਕ ਕੁਝ ਦਿਨ ਪਹਿਲਾਂ ਰਾਤ ਦੇ ਸਮੇਂ ਇਹ ਬਜ਼ੁਰਗ ਐਂਬੂਲੈਂਸ ਦੇ ਜਰੀਏ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਸ ਨੂੰ ਭਰਤੀ ਕਰਵਾਇਆ ਗਿਆ ਸੀ। ਉੱਥੇ ਹੀ ਸੁਨੀਲ ਨਾਮਕ ਮਰੀਜ਼ ਦੇ ਨਾਲ ਇਹ ਐਡਮਿਟ ਸੀ। ਜਿੱਥੇ ਸਿਹਤ ਵਿਭਾਗ ਨੇ ਸੁਨੀਲ ਦੇ ਨਾਲ ਹੀ ਇਸ ਨੂੰ ਪਾ ਦਿੱਤਾ। ਕੁਝ ਘੰਟਿਆਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਪੂਰੀ ਰਾਤ ਸੁਨੀਲ ਦੇ ਨਾਲ ਹੀ ਬੈਡ ‘ਤੇ ਪਈ ਰਹੀ।

ਉਧਰ ਸੁਨੀਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੁਨੀਲ ਨੇ ਕਿਹਾ ਕਿ ਸਿਕਿਉਰਟੀ ਗਾਰਡ ਨੂੰ ਵੀ ਦੋ ਵਾਰ ਕਹਿਣ ਦੇ ਬਾਵਜੂਦ ਕੋਈ ਨਹੀਂ ਆਇਆ। ਉਹਨਾਂ ਕਿਹਾ ਕਿ ਉਨ੍ਹਾਂ ਦੇ ਖੁਦ ਪੈਰ ਦੇ ਵਿੱਚ ਫੈਕਚਰ ਹੈ ਜਿਸ ਕਾਰਨ ਉਹ ਚੱਲ ਨਹੀਂ ਸਕਦੇ।

ਦੂਜੇ ਪਾਸੇ ਜਦੋਂ ਇਸ ਮਾਮਲੇ ਦੀ ਭਣਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੱਕ ਪਹੁੰਚੀ ਤਾਂ ਉਹਨਾਂ ਇਸ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਰਿਪੋਰਟ ਮੰਗੀ ਗਈ ਹੈ ਅਤੇ ਲਾਪਰਵਾਹੀ ਕਰਨ ਵਾਲੇ ਡਾਕਟਰਾਂ ਖਿਲਾਫ ਕਾਰਵਾਈ ਵੀ ਹੋਵੇਗੀ। ਇਸ ਮਾਮਲੇ ਸਬੰਧੀ ਵਿਰੋਧੀ ਪਾਰਟੀਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਵੀ ਆਪ ਸਰਕਾਰ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੀ ਸਿਹਤ ਸਹੂਲਤਾਂ ਤੇ ਦਾਵਿਆਂ ‘ਤੇ ਵੀ ਸਵਾਲ ਖੜੇ ਕੀਤੇ ਹਨ।

Exit mobile version