ਬੁੱਢੇ ਨਾਲੇ ਤੇ ਤਾਜਪੁਰ ਰੋਡ 'ਤੇ 3 ਦਸੰਬਰ ਨੂੰ ਲਾਇਆ ਜਾਵੇਗਾ ਬੰਨ, ਪੰਚਾਇਤੀ ਚੋਣਾਂ ਸਣੇ ਕਈ ਹੋਰ ਮੁੱਦਿਆਂ 'ਤੇ ਹੋਈ ਚਰਚਾ | Ludhiana Budha Nala and Tajpur Road block on 3rd December know details in Punjabi Punjabi news - TV9 Punjabi

ਬੁੱਢੇ ਨਾਲੇ ਤੇ ਤਾਜਪੁਰ ਰੋਡ ‘ਤੇ 3 ਦਸੰਬਰ ਨੂੰ ਲਾਇਆ ਜਾਵੇਗਾ ਬੰਨ, ਪੰਚਾਇਤੀ ਚੋਣਾਂ ਸਣੇ ਕਈ ਹੋਰ ਮੁੱਦਿਆਂ ‘ਤੇ ਹੋਈ ਚਰਚਾ

Updated On: 

02 Oct 2024 03:38 AM

ਦੱਸ ਦਈਏ ਕਿ ਅੱਜ ਇਨ੍ਹਾਂ ਵੱਲੋਂ ਪੱਕਾ ਧਰਨਾ ਲਗਾਇਆ ਜਾਣਾ ਸੀ ਪਰ ਪੰਚਾਇਤੀ ਚੋਣਾਂ ਵਿੱਚ ਲੋਕਾਂ ਦੇ ਮਸ਼ਰੂਫ ਹੋਣ ਕਰਕੇ ਅਤੇ ਖਾਸ ਕਰਕੇ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਬੁੱਢੇ ਨਾਲੇ 'ਤੇ ਬੰਨ ਲਾਉਣ ਦੇ ਫੈਸਲੇ ਨੂੰ ਅੱਗੇ ਕਰ ਦਿੱਤਾ ਗਿਆ ਹੈ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸਰਕਾਰ ਹੁਣ ਖੁਦ ਇਨ੍ਹਾਂ ਫੈਕਟਰੀਆਂ ਨੂੰ ਬੰਦ ਕਰਨ ਸਬੰਧੀ ਨੋਟਿਸ ਜਾਰੀ ਕਰ ਰਹੀ ਹੈ।

ਬੁੱਢੇ ਨਾਲੇ ਤੇ ਤਾਜਪੁਰ ਰੋਡ ਤੇ 3 ਦਸੰਬਰ ਨੂੰ ਲਾਇਆ ਜਾਵੇਗਾ ਬੰਨ, ਪੰਚਾਇਤੀ ਚੋਣਾਂ ਸਣੇ ਕਈ ਹੋਰ ਮੁੱਦਿਆਂ ਤੇ ਹੋਈ ਚਰਚਾ
Follow Us On

ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦੇ ਮਸਲੇ ਨੂੰ ਲੈ ਕੇ ਅੱਜ ਵਾਤਾਵਰਨ ਪ੍ਰੇਮੀਆਂ ਵੱਲੋਂ ਲੱਖੇ ਸਿਧਾਣਾ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਮੌਜੂਦ ਰਹੀ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਉਹ ਹਰ ਸੂਰਤ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ।

ਦੱਸ ਦਈਏ ਕਿ ਅੱਜ ਇਨ੍ਹਾਂ ਵੱਲੋਂ ਪੱਕਾ ਧਰਨਾ ਲਗਾਇਆ ਜਾਣਾ ਸੀ ਪਰ ਪੰਚਾਇਤੀ ਚੋਣਾਂ ਵਿੱਚ ਲੋਕਾਂ ਦੇ ਮਸ਼ਰੂਫ ਹੋਣ ਕਰਕੇ ਅਤੇ ਖਾਸ ਕਰਕੇ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਬੁੱਢੇ ਨਾਲੇ ‘ਤੇ ਬੰਨ ਲਾਉਣ ਦੇ ਫੈਸਲੇ ਨੂੰ ਅੱਗੇ ਕਰ ਦਿੱਤਾ ਗਿਆ ਹੈ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸਰਕਾਰ ਹੁਣ ਖੁਦ ਇਨ੍ਹਾਂ ਫੈਕਟਰੀਆਂ ਨੂੰ ਬੰਦ ਕਰਨ ਸਬੰਧੀ ਨੋਟਿਸ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਸਰਕਾਰ ਦੇ ਇਸ ਕਦਮ ਦੀ ਉਡੀਕ ਕਰ ਰਹੇ ਹਨ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਅਸੀਂ 3 ਦਸੰਬਰ ਨੂੰ ਬੁੱਢੇ ਨਾਲੇ ਅਤੇ ਤਾਜ਼ਪੁਰ ਰੋਡ ‘ਤੇ ਇਕੱਠੇ ਹੋਵਾਂਗੇ।

ਸਭ ਤੋਂ ਪਹਿਲਾਂ ਜਿੱਥੇ ਕੱਪੜੇ ਰੰਗਣ ਦੀਆਂ ਫੈਕਟਰੀਆਂ ਹਨ। ਉੱਥੇ 9 ਕਰੋੜ ਲੀਟਰ ਪਾਣੀ ਰੋਜਾਨਾ ਪਾਇਆ ਜਾ ਰਿਹਾ ਹੈ। ਉੱਥੇ ਪੱਕਾ ਬੰਨ ਲਾਵਾਂਗੇ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਹਨਾਂ ਕਿਹਾ ਕਿ ਲੋਕ ਕਾਲੇ ਪਾਣੀ ਦੇ ਨਾਲ ਮਰ ਰਹੇ ਹਨ ਪਰ ਸਰਕਾਰ ਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ। ਉੱਥੇ ਹੀ ਐਮਐਲਏ ਗੁਰਪ੍ਰੀਤ ਗੋਗੀ ਤੇ ਵੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਬੁੱਢੇ ਨਾਲੇ ਦੀ ਸਫਾਈ ਕਰਨਾ ਚਾਹੁੰਦੇ ਹਨ ਤਾਂ ਨਾਲ ਫੈਕਟਰੀਆਂ ਵਾਲਿਆਂ ਨੂੰ ਕਿਉਂ ਲੈ ਕੇ ਜਾਂਦੇ ਹਨ ।

Exit mobile version