Good News: ਪੰਜਾਬ 'ਚ ਹੋਵੇਗਾ ਲੀਵਰ ਦੀਆਂ ਬਿਮਾਰੀਆਂ ਦਾ ਇਲਾਜ, ਸਿਹਤ ਮੰਤਰੀ ਬੋਲੇ- ਵੈੱਬਸਾਈਟ 'ਤੇ ਮਿਲੇਗਾ ਸਾਰਾ ਅਪਡੇਟ | liver treatment now in Punjab first time institute-of-liver-and-biliary-sciences-mohali dr. balbir singh know full detail in punjabi Punjabi news - TV9 Punjabi

Good News: ਪੰਜਾਬ ‘ਚ ਹੋਵੇਗਾ ਲੀਵਰ ਦੀਆਂ ਬਿਮਾਰੀਆਂ ਦਾ ਇਲਾਜ, ਵੈੱਬਸਾਈਟ ‘ਤੇ ਮਿਲੇਗਾ ਸਾਰਾ ਅਪਡੇਟ

Updated On: 

05 Feb 2024 19:51 PM

Liver Treatment in Punjab: ਹਸਪਤਾਲ ਵਿੱਚ ਐਕਿਊਟ ਅਤੇ ਕ੍ਰੋਨਿਕ ਹੈਪੇਟਾਈਟਸ, ਸਿਰੋਸਿਸ, ਲੀਵਰ ਕੈਂਸਰ, ਅਲਕੋਹਲ ਨਾਲ ਸਬੰਧਤ ਬਿਮਾਰੀਆਂ, ਜਲਨ, ਵੱਖ-ਵੱਖ ਪੈਨਕ੍ਰੀਆਟਿਕ ਬਿਮਾਰੀਆਂ ਅਤੇ ਪਿੱਤੇ ਦੀ ਥੈਲੀ ਦੇ ਵਿਕਾਸ ਅਤੇ ਬਿਮਾਰੀਆਂ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਇਸ ਹਸਪਤਾਲ ਦਾ ਐਲਾਨ ਸੂਬਾ ਸਰਕਾਰ ਨੇ ਆਪਣੇ ਬਜਟ ਵਿੱਚ ਕੀਤਾ ਸੀ। ਇਸ ਤੋਂ ਇਲਾਵਾ ਸਰਕਾਰ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

Good News:  ਪੰਜਾਬ ਚ ਹੋਵੇਗਾ ਲੀਵਰ ਦੀਆਂ ਬਿਮਾਰੀਆਂ ਦਾ ਇਲਾਜ, ਵੈੱਬਸਾਈਟ ਤੇ ਮਿਲੇਗਾ ਸਾਰਾ ਅਪਡੇਟ

ਪੰਜਾਬ 'ਚ ਹੋਵੇਗਾ ਲੀਵਰ ਦੀਆਂ ਬਿਮਾਰੀਆਂ ਦਾ ਇਲਾਜ (File Photo)

Follow Us On

ਪੰਜਾਬ ਵਿੱਚ ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਹੁਣ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ। ਨਾ ਹੀ ਇਲਾਜ ‘ਤੇ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ। ਮੋਹਾਲੀ ਸਥਿਤ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.) ਦਾ ਜਲਦੀ ਹੀ ਰਸਮੀ ਉਦਘਾਟਨ ਕੀਤਾ ਜਾਵੇਗਾ।

ਪੰਜਾਬ ਵਿੱਚ ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਹੁਣ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ। ਨਾ ਹੀ ਇਲਾਜ ‘ਤੇ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ। ਮੋਹਾਲੀ ਸਥਿਤ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.) ਦਾ ਜਲਦੀ ਹੀ ਰਸਮੀ ਉਦਘਾਟਨ ਕੀਤਾ ਜਾਵੇਗਾ।

ਲੋਕਾਂ ਦੀ ਸਹੂਲਤ ਲਈ ਸੋਮਵਾਰ ਨੂੰ ਹਸਪਤਾਲ ਦੀ ਵੈੱਬਸਾਈਟ ਲਾਂਚ ਕੀਤੀ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਵੈੱਬਸਾਈਟ ਰਾਹੀਂ ਲੋਕਾਂ ਨੂੰ ਬਿਮਾਰੀਆਂ ਤੋਂ ਲੈ ਕੇ ਹਸਪਤਾਲ ਦੀ ਓਪੀਡੀ ਅਤੇ ਟੈਸਟਾਂ ਤੱਕ ਦੀ ਸਾਰੀ ਜਾਣਕਾਰੀ ਮਿਲੇਗੀ। ਇਹ ਵੈੱਬਸਾਈਟ ਲੋਕਾਂ ਅਤੇ ਹਸਪਤਾਲ ਵਿਚਕਾਰ ਪੁਲ ਦਾ ਕੰਮ ਕਰੇਗੀ। ਵੈੱਬਸਾਈਟ ਤੋਂ ਜਾਣਕਾਰੀ ਲਈ www.pilbs.punjab.gov.in ‘ਤੇ ਲਾਗਇਨ ਕਰਨਾ ਹੋਵੇਗਾ।

8 ਮਹੀਨਿਆਂ ਤੋਂ ਚੱਲ ਰਹੀ ਹੈ ਓਪੀਡੀ

ਸਿਹਤ ਮੰਤਰੀ ਨੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਕਰੀਬ 8 ਮਹੀਨਿਆਂ ਤੋਂ ਹਸਪਤਾਲ ਦੀ ਓਪੀਡੀ ਚੱਲ ਰਹੀ ਹੈ। ਜਲਦੀ ਹੀ ਇਹ ਹਸਪਤਾਲ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ। ਕਿਉਂਕਿ ਇੰਸਟੀਚਿਊਟ ਵਿੱਚ ਸਭ ਆਧੁਨਿਕ ਸਾਜੋ ਸਮਾਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਮੈਡੀਕਲ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ। ਇੰਸਟੀਚਿਊਟ ਜਲਦੀ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ। ਜਿੱਥੇ ਮਰੀਜ਼ ਆ ਕੇ ਆਪਣਾ ਇਲਾਜ ਕਰਵਾ ਸਕਦੇ ਹਨ।

Exit mobile version