ਖਾਲਿਸਤਾਨੀ ਅੱਤਵਾਦੀ ਰੋਡੇ ਦੇ ਗੁਰਗੇ ਦੀ ਜਾਇਦਾਦ ਜ਼ਬਤ: ਪੰਜਾਬ ਦੇ ਫਾਜ਼ਿਲਕਾ 'ਚ NIA ਨੇ ਕੀਤੀ ਕਾਰਵਾਈ | Lakhbir Singh Rode henchman Property seized by NIA Know in Punjabi Punjabi news - TV9 Punjabi

ਖਾਲਿਸਤਾਨੀ ਅੱਤਵਾਦੀ ਰੋਡੇ ਦੇ ਗੁਰਗੇ ਦੀ ਜਾਇਦਾਦ ਜ਼ਬਤ: ਪੰਜਾਬ ਦੇ ਫਾਜ਼ਿਲਕਾ ‘ਚ NIA ਨੇ ਕੀਤੀ ਕਾਰਵਾਈ

Updated On: 

19 Apr 2024 20:19 PM

ਫਾਜ਼ਿਲਕਾ ਇਲਾਕੇ ਵਿੱਚ ਕਾਰਵਾਈ ਕੀਤੀ ਗਈ ਹੈ। ਇਹ ਕੇਸ 2021 ਵਿੱਚ ਐਨਆਈਏ ਨੇ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਸੀ।ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਵਿੱਚ 2021 ਵਿੱਚ ਹੋਏ ਘਾਤਕ ਮੋਟਰਸਾਈਕਲ ਨਾਲ ਹੋਏ ਧਮਾਕੇ ਨਾਲ ਸਬੰਧਤ ਇੱਕ ਕੇਸ ਵਿੱਚ ਇੱਕ ਮੁੱਖ ਗੁਰਗੇ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਸ ਬਾਰੇ ਕੌਮੀ ਜਾਂਚ ਏੇਜੰਸੀ ਨੇ ਬਿਆਨ ਜਾਰੀ ਕੀਤਾ ਹੈ।

ਖਾਲਿਸਤਾਨੀ ਅੱਤਵਾਦੀ ਰੋਡੇ ਦੇ ਗੁਰਗੇ ਦੀ ਜਾਇਦਾਦ ਜ਼ਬਤ: ਪੰਜਾਬ ਦੇ ਫਾਜ਼ਿਲਕਾ ਚ NIA ਨੇ ਕੀਤੀ ਕਾਰਵਾਈ
Follow Us On

ਪੰਜਾਬ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪਾਕਿਸਤਾਨ ਸਥਿਤ ਅੱਤਵਾਦੀ ਹਬੀਬ ਖਾਨ ਉਰਫ ਡਾਕਟਰ ਅਤੇ ਲਖਬੀਰ ਸਿੰਘ ਰੋਡੇ ਦੇ ਸਰਗਨਾ ਸੂਰਜ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਹੈ। ਅੱਜ ਇਹ ਕਾਰਵਾਈ ਪੰਜਾਬ ਦੇ ਫਾਜ਼ਿਲਕਾ ਇਲਾਕੇ ਵਿੱਚ ਕੀਤੀ ਗਈ ਹੈ। ਇਹ ਕੇਸ 2021 ਵਿੱਚ ਐਨਆਈਏ ਨੇ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਸੀ।ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਵਿੱਚ 2021 ਵਿੱਚ ਹੋਏ ਘਾਤਕ ਮੋਟਰਸਾਈਕਲ ਨਾਲ ਹੋਏ ਧਮਾਕੇ ਨਾਲ ਸਬੰਧਤ ਇੱਕ ਕੇਸ ਵਿੱਚ ਇੱਕ ਮੁੱਖ ਗੁਰਗੇ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਸ ਬਾਰੇ ਕੌਮੀ ਜਾਂਚ ਏੇਜੰਸੀ ਨੇ ਬਿਆਨ ਜਾਰੀ ਕੀਤਾ ਹੈ।

ਮੁਲਜ਼ਮਾਂ ਦੇ ਪਾਕਿਸਤਾਨ ਸਥਿਤ ਬਦਨਾਮ ਖ਼ਾਲਿਸਤਾਨੀ ਦਹਿਸ਼ਤਗਰਦਾਂ ਹਬੀਬ ਖ਼ਾਨ ਉਰਫ਼ ਡਾਕਟਰ ਅਤੇ ਲਖਵੀਰ ਸਿੰਘ ਉਰਫ਼ ਰੋਡੇ ਨਾਲ ਸਬੰਧ ਹਨ, ਜਿਨ੍ਹਾਂ ‘ਤੇ ਪੰਜਾਬ ਦੇ ਪਿੰਡ ਮਹਾਤਮ ਨਗਰ, ਫ਼ਾਜ਼ਿਲਕਾ ਦੇ ਵਸਨੀਕ ਸੂਰਤ ਸਿੰਘ ਦੀ ਜਾਇਦਾਦ ਐਨਡੀਪੀਐਸ ਐਕਟ 1985 ਦੀਆਂ ਧਾਰਾਵਾਂ ਤਹਿਤ ਜ਼ਬਤ ਕੀਤੀ ਗਈ ਹੈ।

ਕੌਣ ਸੀ ਲਖਬੀਰ ਸਿੰਘ ਰੋਡੇ ?

ਲਖਬੀਰ ਸਿੰਘ ਰੋਡੇ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਸੀ। ISYF ਦੇ ਨਾਲ ਨਾਲ ਲਖਬੀਰ ਰੋਡੇ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਵੀ ਅਗਵਾਈ ਕਰ ਰਿਹਾ ਸੀ। ਦੱਸ ਦਈਏ ਕਿ ਰੋਡੇ ਭਾਰਤ-ਨੇਪਾਲ ਸਰਹੱਦ ਨੇੜੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਸੈੱਲ ਦਾ ਮੁੱਢਲਾ ਪ੍ਰਬੰਧਕ ਵੀ ਸੀ। ਉਸ ਨੇ ਕਬੂਲ ਕੀਤਾ ਸੀ ਕਿ ਉਹ ਭਾਰਤ ‘ਤੇ ਹਮਲੇ ਕਰਨ ਲਈ ਪਾਕਿਸਤਾਨ ਦੀ ਸਰਕਾਰ ਨਾਲ ਕੰਮ ਕਰਦਾ ਹੈ।

ਦੱਸ ਦਈਏ ਕਿ ਲਖਬੀਰ ਰੋਡੇ ਨੇ 23 ਜੂਨ 1985 ਨੂੰ ਏਅਰ ਇੰਡੀਆ 182 ਬੰਬ ਧਮਾਕੇ ਨੂੰ ਅੰਜਾਮ ਦਿੱਤਾ ਸੀ। ਪੰਜਾਬ ਪੁਲਿਸ ਮੁਤਾਬਕ ਰੋਡੇ ਕਈ ਹਸਤੀਆਂ ਦੀ ਟਾਰਗੇਟ ਕਿਲਿੰਗ ਵਿੱਚ ਵੀ ਸ਼ਾਮਲ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰੋਡ ਨੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਤਲ ਦੀ ਸਾਜ਼ਿਸ ਰਚੀ ਸੀ। ਜਿਸ ਵਿੱਚ ਉਹ ਸਫਲ ਨਹੀਂ ਹੋ ਸਕੀਆ ਸੀ। ਉਸ ਦੀ ਇਸ ਚਾਲ ਨੂੰ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਖਾਲਿਸਤਾਨੀ ਅੱਤਵਾਦੀ ਰੋਡੇ ਦੇ ਗੁਰਗੇ ਦੀ ਜਾਇਦਾਦ ਜ਼ਬਤ: ਪੰਜਾਬ ਦੇ ਫਾਜ਼ਿਲਕਾ ‘ਚ NIA ਨੇ ਕੀਤੀ ਕਾਰਵਾਈ

Exit mobile version