ਜਲੰਧਰ ਦੇ ਛਿੰਝ ਮੇਲੇ ਦੌਰਾਨ ਚੱਲੀਆਂ ਗੋਲੀਆਂ, ਮੱਚੀ ਭਗਦੜ, ਮੌਕੇ ਤੋਂ ਫਰਾਰ ਹੋਇਆ ਮੁਲਜ਼ਮ | Jalandhar Chhinj Mela firing Accused escaped know details in Punjabi Punjabi news - TV9 Punjabi

ਜਲੰਧਰ ਦੇ ਛਿੰਝ ਮੇਲੇ ਦੌਰਾਨ ਚੱਲੀਆਂ ਗੋਲੀਆਂ, ਮੱਚੀ ਭਗਦੜ, ਮੌਕੇ ਤੋਂ ਫਰਾਰ ਹੋਇਆ ਮੁਲਜ਼ਮ

Published: 

08 Nov 2024 12:29 PM

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਪਤਾਰਾ ਦੇ ਪਿੰਡ ਕੰਗਣੀਵਾਲ ਵਿੱਚ ਹੋਏ ਇਸ ਛਿੰਝ ਮੇਲੇ ਦੀ ਪ੍ਰਬੰਧਕ ਪਿੰਡ ਦੀ ਸਾਬਕਾ ਸਰਪੰਚ ਹਰਜੀਤ ਕੌਰ ਸੀ। ਮੇਲੇ ਵਿੱਚ ਵੱਖ-ਵੱਖ ਸੰਗਠਨ ਭਾਗ ਲੈਣ ਲਈ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਸੰਸਥਾ ਦਾ ਮੇਲੇ ਦੇ ਪ੍ਰਬੰਧਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ

ਜਲੰਧਰ ਦੇ ਛਿੰਝ ਮੇਲੇ ਦੌਰਾਨ ਚੱਲੀਆਂ ਗੋਲੀਆਂ, ਮੱਚੀ ਭਗਦੜ, ਮੌਕੇ ਤੋਂ ਫਰਾਰ ਹੋਇਆ ਮੁਲਜ਼ਮ

ਜਲੰਧਰ ਦੇ ਛਿੰਝ ਮੇਲੇ ਦੌਰਾਨ ਚੱਲੀਆਂ ਗੋਲੀਆਂ

Follow Us On

ਪੰਜਾਬ ਦੇ ਜਲੰਧਰ ਜਿਲ੍ਹੇ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕੱਲ੍ਹ ਸ਼ਾਮ ਪਤਾਰਾ ਵਿੱਚ ਛਿੰਝ ਮੇਲੇ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਕਿਸੇ ਗੱਲ ਨੂੰ ਲੈ ਕੇ ਪ੍ਰਬੰਧਕਾਂ ਦਾ ਇੱਕ ਸੰਗਠਨ ਨਾਲ ਝਗੜਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਕੁਝ ਬਦਮਾਸ਼ਾਂ ਨੇ ਆਪਣੀਆਂ ਰਾਈਫਲਾਂ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਰਹੀ ਕਿ ਘਟਨਾ ਦੌਰਾਨ ਕਿਸੇ ਨੂੰ ਗੋਲੀ ਨਹੀਂ ਲੱਗੀ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਆਦਮਪੁਰ ਅਤੇ ਥਾਣਾ ਪਤਾਰਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਪਤਾਰਾ ਦੇ ਪਿੰਡ ਕੰਗਣੀਵਾਲ ਵਿੱਚ ਹੋਏ ਇਸ ਛਿੰਝ ਮੇਲੇ ਦੀ ਪ੍ਰਬੰਧਕ ਪਿੰਡ ਦੀ ਸਾਬਕਾ ਸਰਪੰਚ ਹਰਜੀਤ ਕੌਰ ਸੀ। ਮੇਲੇ ਵਿੱਚ ਵੱਖ-ਵੱਖ ਸੰਗਠਨ ਭਾਗ ਲੈਣ ਲਈ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਸੰਸਥਾ ਦਾ ਮੇਲੇ ਦੇ ਪ੍ਰਬੰਧਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਜ਼ਬਰਦਸਤ ਬਹਿਸ ਹੋ ਗਈ।

ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਸੰਗਠਨ ਦੇ ਨਾਲ ਆਏ ਇੱਕ ਵਿਅਕਤੀ ਨੇ ਆਪਣੀ ਰਾਈਫਲ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਇਸ ਗੋਲਬਾਰੀ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਡੀਐਸਪੀ ਆਦਮਪੁਰ ਕੁਲਵੰਤ ਸਿੰਘ ਅਤੇ ਪਤਾਰਾ ਥਾਣੇ ਦੇ ਐਸਐਚਓ ਹਰਦੇਵ ਪ੍ਰੀਤ ਸਿੰਘ ਆਪਣੀਆਂ ਟੀਮਾਂ ਨਾਲ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪੁੱਜੇ। ਉਨ੍ਹਾਂ ਨੇ ਕਿਹਾ ਕਿ ਘਟਨਾ ਵਾਲੀ ਥਾਂ ਦੀ ਜਾਂਚ ਕਰ ਲਈ ਗਈ ਹੈ, ਜਲਦ ਹੀ ਐਫਆਈਆਰ ਦਰਜ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ।

Exit mobile version