ਜਗਰਾਓਂ 'ਚ 8 ਏਕੜ ਕਣਕ ਦੀ ਫਸਲ ਸੜ ਕੇ ਸੁਆਹ: ਹਾਈ ਟੈਂਸ਼ਨ ਤਾਰਾਂ ਦੀ ਚੰਗਿਆੜੀ ਕਾਰਨ ਫੈਲੀ ਅੱਗ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ | Jagraon Field Wheat Crop Fire with High Tension wire know in Punjabi Punjabi news - TV9 Punjabi

ਜਗਰਾਓਂ ‘ਚ 8 ਏਕੜ ਕਣਕ ਦੀ ਫਸਲ ਸੜ ਕੇ ਸੁਆਹ: ਹਾਈ ਟੈਂਸ਼ਨ ਤਾਰਾਂ ਦੀ ਚੰਗਿਆੜੀ ਕਾਰਨ ਫੈਲੀ ਅੱਗ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

Published: 

25 Apr 2024 17:29 PM

ਜਗਰਾਓਂ ਦੇ ਪਿੰਡ ਗਾਲਿਬ ਕਲਾਂ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਪਰ ਇਸ ਤੋਂ ਪਹਿਲਾਂ ਹੀ ਦੂਜੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਖੁਦ ਹੀ ਟਰੈਕਟਰ ਨਾਲ ਜਮੀਨ ਨੂੰ ਵਾਹ ਕੇ ਬਾਕੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ।

ਜਗਰਾਓਂ ਚ 8 ਏਕੜ ਕਣਕ ਦੀ ਫਸਲ ਸੜ ਕੇ ਸੁਆਹ: ਹਾਈ ਟੈਂਸ਼ਨ ਤਾਰਾਂ ਦੀ ਚੰਗਿਆੜੀ ਕਾਰਨ ਫੈਲੀ ਅੱਗ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

ਪੁਰਾਣੀ ਤਸਵੀਰ

Follow Us On

ਜਗਰਾਓਂ ਦੇ ਪਿੰਡ ਗਾਲਿਬ ਕਲਾਂ ਵਿੱਚ ਖੇਤਾਂ ‘ਚ ਅੱਗ ਲੱਗਣ ਕਾਰਨ ਕਿਸਾਨਾਂ ਦੇ ਫਸਲ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਹ ਹਾਦਾਸ ਖੇਤਾਂ ਦੇ ਉਪਰੋਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਵਿੱਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਹੋਇਆ ਹੈ। ਇਸ ਘਟਨਾ ਵਿੱਚ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਦਾ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਖੇਤਾਂ ‘ਚ ਖੜ੍ਹੀ ਕਣਕ ਅਤੇ ਦਾਲ ਸੜ ਕੇ ਸੁਆਹ ਦੇ ਢੇਰ ‘ਚ ਤਬਦੀਲ ਹੋ ਗਈ।

ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਗਾਲਿਬ ਕਲਾਂ ‘ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਪਰ ਇਸ ਤੋਂ ਪਹਿਲਾਂ ਹੀ ਦੂਜੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਖੁਦ ਹੀ ਟਰੈਕਟਰ ਨਾਲ ਜਮੀਨ ਨੂੰ ਵਾਹ ਕੇ ਬਾਕੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ।

ਇਨ੍ਹਾਂ ਕਿਸਾਨਾਂ ਦੀ ਫਸਲ ਦਾ ਹੋਇਆ ਨੁਕਸਾਨ

ਇਸ ਦੌਰਾਨ ਕਿਸਾਨ ਅੰਮ੍ਰਿਤਪਾਲ ਸਿੰਘ ਦੀ 4.25 ਏਕੜ ਕਣਕ ਦੀ ਫ਼ਸਲ ਅਤੇ ਅਮਨਦੀਪ ਸਿੰਘ ਦੀ 4 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਜਦੋਂਕਿ ਹਰਜੀਤ ਸਿੰਘ ਦੀ 5 ਏਕੜ ਅਤੇ ਮਿੰਟਾ ਬਰਾੜ ਦੀ ਤਿੰਨ ਏਕੜ ਜ਼ਮੀਨ ਸੜ ਕੇ ਸੁਆਹ ਦੇ ਢੇਰ ਬਣ ਗਈ।

ਇਹ ਵੀ ਪੜ੍ਹੋ: ਜੈਸਲਮੇਰ ਚ ਹਵਾਈ ਫੌਜ ਦਾ ਜਹਾਜ਼ ਕਰੈਸ਼, ਧਮਾਕੇ ਕਾਰਨ ਸਹਿਮੇ ਲੋਕ

ਕੱਲ੍ਹ ਸ਼ੁਰੂ ਹੋਣੀ ਸੀ ਵਾਢੀ ਪਰ ਵਾਪਰਿਆ ਹਾਦਸਾ

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਤੋਂ ਵਾਢੀ ਸ਼ੁਰੂ ਕਰਨੀ ਹੈ ਪਰ ਇਸ ਤੋਂ ਪਹਿਲਾਂ ਹੀ ਖੇਤਾਂ ਦੇ ਉਪਰੋਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਵਿੱਚੋਂ ਨਿਕਲੀ ਅੱਗ ਦੀ ਚੰਗਿਆੜੀ ਨੇ ਉਨ੍ਹਾਂ ਦੀ ਸਾਰੀ ਫ਼ਸਲ ਨੂੰ ਸੁਆਹ ਦੇ ਢੇਰ ਵਿੱਚ ਬਦਲ ਦਿੱਤਾ। ਜਿਸ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਇੱਕ ਪੀੜਤ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ ਤੇ ਲਈ ਸੀ ਪਰ ਹੁਣ ਫ਼ਸਲ ਖ਼ਰਾਬ ਹੋਣ ਕਾਰਨ ਉਹ ਪੂਰੀ ਤਰ੍ਹਾਂ ਕਰਜ਼ੇ ਹੇਠ ਦੱਬਿਆ ਹੋਇਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਉਨ੍ਹਾਂ ਦੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Exit mobile version