ਸਰਬਜੀਤ ਕਤਲ ਕਾਂਡ... ਕੀ ਮੁਲਜ਼ਮ ਨੂੰ ISI ਨੇ ਮਾਰਿਆ, ਜਾਣੋ ਕੀ ਹੈ ਪੂਰਾ ਮਾਮਲਾ ? | ISI kill Sarabjit Murder Case accused Amir Sarafaraz Tamba read whole case know in Punjab Punjabi news - TV9 Punjabi

ਸਰਬਜੀਤ ਕਤਲ ਕਾਂਡ… ਕੀ ਮੁਲਜ਼ਮ ਨੂੰ ISI ਨੇ ਮਾਰਿਆ, ਜਾਣੋ ਕੀ ਹੈ ਪੂਰਾ ਮਾਮਲਾ ?

Published: 

26 Apr 2024 19:20 PM

ਸਵਪਨਦੀਪ ਨੇ ਇਹ ਵੀ ਖੁਲਾਸਾ ਕੀਤਾ ਕਿ ਸਰਬਜੀਤ ਨੂੰ ਰਿਹਾਅ ਕਰਨ ਲਈ 25 ਕਰੋੜ ਰੁਪਏ ਦੀ ਬਲੱਡ ਮਨੀ ਦੀ ਮੰਗ ਕੀਤੀ ਗਈ ਸੀ। ਪਾਕਿਸਤਾਨ ਦੇ ਮੰਤਰੀ ਅੰਸਾਰ ਬਰਨੀ ਇਸ ਵਿੱਚ ਵਿਚੋਲੇ ਸਨ। ਪਰਿਵਾਰ ਕੋਲ ਇੰਨੀ ਵੱਡੀ ਰਕਮ ਨਹੀਂ ਸੀ, ਜਿਸ ਕਰਕੇ ਸਰਬਜੀਤ ਜਿੰਦਾ ਘਰ ਨਹੀਂ ਪਰਤ ਸਕਿਆ।

ਸਰਬਜੀਤ ਕਤਲ ਕਾਂਡ... ਕੀ ਮੁਲਜ਼ਮ ਨੂੰ ISI ਨੇ ਮਾਰਿਆ, ਜਾਣੋ ਕੀ ਹੈ ਪੂਰਾ ਮਾਮਲਾ ?

ਸਰਬਜੀਤ ਸਿੰਘ ਦੀ ਪੁਰਾਣੀ ਤਸਵੀਰ

Follow Us On

ਪਾਕਿਸਤਾਨ ਦੇ ਇਸਲਾਮਪੁਰਾ ਦੀ ਇੱਕ ਗਲੀ ਵਿੱਚ ਆਮਿਰ ਸਰਫਰਾਜ਼ ਦਾ ਘਰ ਹੈ। ਬਾਈਕ ‘ਤੇ ਆਏ ਦੋ ਲੋਕ ਆਮਿਰ ਦੇ ਘਰ ਦੇ ਸਾਹਮਣੇ ਰੁਕੇ। ਇੱਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਜੇ ਨੇ ਮਾਸਕ ਪਾਇਆ ਹੋਇਆ ਸੀ। ਘਰ ਦਾ ਗੇਟ ਖੁੱਲ੍ਹਾ ਸੀ, ਇਸ ਲਈ ਦੋਵੇਂ ਸਿੱਧੇ ਅੰਦਰ ਚਲੇ ਗਏ। ਆਮਿਰ ਘਰ ਦੀ ਦੂਜੀ ਮੰਜ਼ਿਲ ‘ਤੇ ਮੌਜੂਦ ਸਨ। ਬਾਈਕ ‘ਤੇ ਆਏ ਦੋ ਵਿਅਕਤੀਆਂ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਫ਼ਰਾਰ ਹੋ ਗਏ। ਆਮਿਰ ‘ਤੇ ਪਾਕਿਸਤਾਨ ਦੀ ਜੇਲ ‘ਚ ਬੰਦ ਸਰਬਜੀਤ ਸਿੰਘ ਦੇ ਕਤਲ ਦਾ ਦੋਸ਼ੀ ਸੀ। ਉਹੀ ਸਰਬਜੀਤ, ਜਿਸ ‘ਤੇ ਪਾਕਿਸਤਾਨ ਨੇ ਭਾਰਤ ਲਈ ਜਾਸੂਸ ਹੋਣ ਦਾ ਦੋਸ਼ ਲਾਇਆ ਸੀ।

ਆਮਿਰ ਦੀ ਮੌਤ ਦਾ ਮਤਲਬ ਇਨਸਾਫ ਨਹੀਂ

ਇਸ ਘਟਨਾ ਦਾ ਇੱਕ ਸਿਰਾ ਲਾਹੌਰ ਤੋਂ ਲਗਭਗ 120 ਕਿਲੋਮੀਟਰ ਦੂਰ ਭਾਰਤ ਵਿੱਚ ਜਲੰਧਰ ਨਾਲ ਜੁੜਦਾ ਹੈ। ਸਰਬਜੀਤ ਦੀ ਧੀ ਸਵਪਨਦੀਪ ਕੌਰ ਇੱਥੇ ਰਹਿੰਦੀ ਹੈ। ਸਵਪਨਦੀਪ ਨੂੰ ਆਮਿਰ ਦੀ ਮੌਤ ਦੀ ਖਬਰ ਮੀਡੀਆ ਤੋਂ ਮਿਲੀ। ਉਸ ਦਾ ਕਹਿਣਾ ਹੈ ਕਿ ਇਹ ਇਨਸਾਫ਼ ਨਹੀਂ ਹੈ। ਸੰਭਵ ਹੈ ਕਿ ਸਬੂਤਾਂ ਨੂੰ ਨਸ਼ਟ ਕਰਨ ਲਈ ਆਈਐਸਆਈ ਨੇ ਉਸ ਨੂੰ ਮਾਰਿਆ ਹੋਵੇ।

ਦੈਨਿਕ ਭਾਸਕਰ ਨਾਲ ਗੱਲਬਾਤ ਦੌਰਾਨ ਸਵਪਨਦੀਪ ਨੇ ਇਹ ਵੀ ਖੁਲਾਸਾ ਕੀਤਾ ਕਿ ਸਰਬਜੀਤ ਨੂੰ ਰਿਹਾਅ ਕਰਨ ਲਈ 25 ਕਰੋੜ ਰੁਪਏ ਦੀ ਬਲੱਡ ਮਨੀ ਦੀ ਮੰਗ ਕੀਤੀ ਗਈ ਸੀ। ਪਾਕਿਸਤਾਨ ਦੇ ਮੰਤਰੀ ਅੰਸਾਰ ਬਰਨੀ ਇਸ ਵਿੱਚ ਵਿਚੋਲੇ ਸਨ। ਪਰਿਵਾਰ ਕੋਲ ਇੰਨੀ ਵੱਡੀ ਰਕਮ ਨਹੀਂ ਸੀ, ਜਿਸ ਕਰਕੇ ਸਰਬਜੀਤ ਜਿੰਦਾ ਘਰ ਨਹੀਂ ਪਰਤ ਸਕਿਆ।

ਸਵਪਨਦੀਪ ਬਾਰੇ ਜਾਣੋ

ਸਵਪਨਦੀਪ ਕਪੂਰਥਲਾ ਵਿੱਚ ਤਹਿਸੀਲਦਾਰ ਹੈ। ਪਤੀ ਸੰਜੇ ਅਤੇ ਬੇਟੇ ਆਰਵ ਨਾਲ ਰਹਿੰਦੀ ਹੈ। ਦੈਨਿਕ ਭਾਸਕਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਸਵਪਨਦੀਪ ਦੀ ਭੈਣ ਪੂਨਮ ਚੰਡੀਗੜ੍ਹ ਵਿੱਚ ਅਧਿਆਪਕ ਹੈ। ਸਵਪਨਦੀਪ ਨੇ ਪਾਕਿਸਤਾਨ ਵਿੱਚ ਸਰਬਜੀਤ ਸਿੰਘ ਨਾਲ ਹੋਈ 49 ਮਿੰਟ ਦੀ ਮੁਲਾਕਾਤ ਬਾਰੇ ਵੀ ਦੱਸਿਆ।

ਇਹ ਵੀ ਪੜ੍ਹੋ: ਲੁਧਿਆਣਾ ਚ ਮਜੀਠੀਆ ਤੇ ਭੜਕੇ AAP ਉਮੀਦਵਾਰ, ਅਸ਼ੋਕ ਪੱਪੀ ਨੇ ਕਿਹਾ- ਮਜੀਠੀਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ

Exit mobile version