IGP ਸੁਖਚੈਨ ਗਿੱਲ ਨੇ ਨਸ਼ਿਆਂ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ, ਸਾਲ 2024 ‘ਚ ਹਜ਼ਾਰ ਤੋਂ ਵੱਧ ਤਸਕਰਾਂ ‘ਤੇ ਕਸਿਆ ਸ਼ਿਕੰਜਾ

Updated On: 

31 Dec 2024 18:45 PM

ਆਈਜੀ ਸੁਖਚੈਨ ਗਿੱਲ ਨੇ ਪੰਜਾਬ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪੰਜਾਬ ਪੁਲਿਸ ਨੇ ਸਾਲ 2024 ਵਿੱਚ 8935 ਕੇਸ ਦਰਜ ਕੀਤੇ। ਜਿਨ੍ਹਾਂ ਵਿੱਚੋਂ 12, 255 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸਾਲ 2024 ਦੇ ਅੰਦਰ 559 ਗੈਂਗਸਟਰ ਗ੍ਰਿਫ਼ਤਾਰ ਕੀਤੇ ਹਨ। ਜਿਨ੍ਹਾਂ ਵਿੱਚੋਂ 118 ਏਜੀਟੀਪੀਐੱਫ ਵੱਲੋਂ ਅਤੇ 441 ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ।

IGP ਸੁਖਚੈਨ ਗਿੱਲ ਨੇ ਨਸ਼ਿਆਂ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ, ਸਾਲ 2024 ਚ ਹਜ਼ਾਰ ਤੋਂ ਵੱਧ ਤਸਕਰਾਂ ਤੇ ਕਸਿਆ ਸ਼ਿਕੰਜਾ
Follow Us On

ਪੰਜਾਬ ਪੁਲਿਸ ਹੈੱਡਕੁਆਟਰ, ਚੰਡੀਗੜ੍ਹ ਵਿੱਚ IGP ਸੁਖਚੈਨ ਗਿੱਲ ਵੱਲੋਂ ਸਾਲ 2024 ਵਿੱਚ ਨਸ਼ਿਆਂ ਵਿਰੁੱਧ ਕੀਤੀ ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕੀਤੀ। IGP ਸੁਖਚੈਨ ਗਿੱਲ ਨੇ ਨਸ਼ਿਆਂ ਸਬੰਧੀ ਦੱਸਿਆ ਕਿ ਸਾਲ 2024 ਵਿੱਚ 8935 ਕੇਸ ਦਰਜ ਕੀਤੇ ਜਿਨ੍ਹਾਂ ਵਿੱਚੋਂ 12, 255 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਵਿੱਚ 1213 ਕਮਰਸ਼ਿਅਲ, 210 ਵੱਡੇ ਤਸਕਰ ਫੜੇ ਗਏ, ਪੁਲਿਸ ਨੇ 1316 ਛੋਟੇ ਮੁਲਜ਼ਮਾਂ ਨੂੰ ਕਾਬੂ ਕੀਤਾ।

ਪੁਲਿਸ ਨੇ 559 ਗੈਂਗਸਟਰ ਨੂੰ ਕੀਤਾ ਗ੍ਰਿਫ਼ਤਾਰ

ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸਾਲ 2024 ਦੇ ਅੰਦਰ 559 ਗੈਂਗਸਟਰ ਗ੍ਰਿਫ਼ਤਾਰ ਕੀਤੇ ਹਨ। ਜਿਨ੍ਹਾਂ ਵਿੱਚੋਂ 118 ਏਜੀਟੀਪੀਐੱਫ ਵੱਲੋਂ ਅਤੇ 441 ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਪੂਰੇ ਸਾਲ ਅੰਦਰ 482 ਹਥਿਆਰ ਬਰਾਮਦ ਕੀਤੇ ਹਨ।

14 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ

ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਸਮੱਗਲਰਾਂ ਕੋਲੋਂ 1099 ਹੈਰੋਇਨ, 991 ਅਫੀਮ, 414 ਕੁਇੰਟਲ ਭੁੱਕੀ, 2 ਕਰੋੜ 94 ਲੱਖ ਦੀਆਂ ਗੋਲੀਆਂ ਅਤੇ ਮੈਡੀਕਲ ਨਸ਼ੇ ਦੇ ਟੀਕੇ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਨਿਗਰਾਨੀ ਦੌਰਾਨ 257 ਡਰੋਨਾਂ ਨੂੰ ਡੇਗਿਆ, ਜਦਕਿ 185 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਡਰੋਨ ਦੇ ਨਾਲ ਇੱਕ ਆਈਈਡੀ ਵੀ ਫੜਿਆ ਗਿਆ ਹੈ।

ਸੁਖਚੈਨ ਗਿੱਲ ਨੇ ਦੱਸਿਆ ਕਿ 27 ਅਪ੍ਰੈਲ ਨੂੰ ਜਲੰਧਰ ‘ਚ 13 ਮੁਲਜ਼ਮ ਫੜੇ ਗਏ ਸਨ, ਜਿਨ੍ਹਾਂ ਤੋਂ 48 ਕਿਲੋ ਹੈਰੋਇਨ ਬਰਾਮਦ ਹੋਈ ਸੀ। ਅੱਤਵਾਦੀਆਂ ਦੇ 12 ਮਾਡਿਊਲ ਫੜੇ ਗਏ, ਜਿਹਨਾਂ ਵਿੱਚ 66 ਮੁਲਜ਼ਮ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਕੋਲੋਂ ਹਥਿਆਰ ਅਤੇ ਆਰਡੀਐਕਸ, ਗ੍ਰਨੇਡ, ਆਈਈਡੀ ਵੀ ਬਰਾਮਦ ਕੀਤੇ ਗਏ।

ਸੋਸ਼ਲ ਮੀਡੀਆ ‘ਤੇ ਲਗਾਈ ਪਾਬੰਦੀ

ਜਾਣਕਾਰੀ ਦਿੰਦਿਆਂ ਸੁਖਚੈਨ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਕੁੱਲ 483 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ। ਇਸੇ ਤਰ੍ਹਾਂ ਇੰਟਰਨੈਸ਼ਨਲ ਗਤੀਵਿਧੀਆ ਦੇ ਵਿੱਚ ਮੌਜੂਦ 731 ਮੋਬਾਇਲ ਨੰਬਰ ਬੰਦ ਕੀਤੇ ਗਏ। ਪੁਲਿਸ ਵੱਲੋਂ 2348 ਆਈਐਮਈਐਮ ਨੰਬਰ ਬਲੌਕ ਕੀਤੇ ਗਏ।