ਲੁਧਿਆਣਾ ਵਿਧਾਨ ਸਭਾ ਕਮੇਟੀ 'ਚ ਗੂੰਜਿਆ ਬੁੱਢੇ ਨਾਲੇ ਦਾ ਮੁੱਦਾ, 650 ਕਰੋੜ ਰੁਪਏ ਦੇ ਘੁਟਾਲੇ ਮਾਮਲੇ 'ਚ ਹੋਵੇਗੀ ਵਿਜੀਲੈਂਸ ਅਤੇ ਸੀਬੀਆਈ ਜਾਂਚ | Gurpreet Singh Gogi Budha Nala Scam in Vidhan Sabha Committee know in Punjabi Punjabi news - TV9 Punjabi

ਵਿਧਾਨ ਸਭਾ ਕਮੇਟੀ ‘ਚ ਗੂੰਜਿਆ ਬੁੱਢੇ ਨਾਲੇ ਦਾ ਮੁੱਦਾ, 650 ਕਰੋੜ ਰੁਪਏ ਦੇ ਘੁਟਾਲੇ ਮਾਮਲੇ ‘ਚ ਹੋਵੇਗੀ ਵਿਜੀਲੈਂਸ ਅਤੇ ਸੀਬੀਆਈ ਜਾਂਚ

Published: 

26 Jul 2024 17:06 PM

ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਕਿਹਾ ਕਿ ਅੱਜ ਵਿਧਾਨ ਸਭਾ ਕਮੇਟੀ ਦੀ ਅੱਜ ਬੈਠਕ ਹੋਈ ਹੈ। ਇਸ ਬੈਠਕ ਵਿੱਚ ਵੱਖ-ਵੱਖ ਮਹਿਕਮਿਆਂ ਦੇ ਸਾਰੇ ਹੀ ਅਧਿਕਾਰੀ ਬੁਲਾਏ ਗਏ ਸੀ ਜਿਸ ਵਿੱਚ ਪੀਐਸਪੀਸੀਐਲ ਨਗਰ ਨਿਗਮ ਸਮੇਤ ਫੋਰੈਸਟ ਡਿਪਾਰਟਮੈਂਟ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

ਵਿਧਾਨ ਸਭਾ ਕਮੇਟੀ ਚ ਗੂੰਜਿਆ ਬੁੱਢੇ ਨਾਲੇ ਦਾ ਮੁੱਦਾ, 650 ਕਰੋੜ ਰੁਪਏ ਦੇ ਘੁਟਾਲੇ ਮਾਮਲੇ ਚ ਹੋਵੇਗੀ ਵਿਜੀਲੈਂਸ ਅਤੇ ਸੀਬੀਆਈ ਜਾਂਚ

ਵਿਧਾਇਕ ਗੁਰਪ੍ਰੀਤ ਸਿੰਘ ਗੋਗੀ

Follow Us On

ਲੁਧਿਆਣਾ ਵਿੱਚ ਅੱਜ ਵਿਧਾਨ ਸਭਾ ਕਮੇਟੀ ਦੀ ਬੈਠਕ ਹੋਈ ਹੈ। ਜਿਸ ਵਿੱਚ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕਾਂ ਸਮੇਤ ਚੇਅਰਮੈਨ ਨੇ ਵੀ ਹਿੱਸਾ ਲਿਆ ਹੈ ਅਤੇ ਇਸ ਮੀਟਿੰਗ ਦੌਰਾਨ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਸਮੇਤ ਬੁੱਢੇ ਨਾਲੇ ਦਾ ਮੁੱਦਾ ਅਹਿਮ ਰਿਹਾ ਹੈ। ਜਿਸ ਤੋਂ ਬਾਅਦ ਇਸ ਮੀਟਿੰਗ ਵਿੱਚ ਕਈ ਫੈਸਲਿਆਂ ‘ਤੇ ਮੋਹਰ ਵੀ ਲਗਾਈ ਗਈ ਹੈ ਲਿਹਾਜ਼ਾ ਇਸ ਕਮੇਟੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤ ਗੋਗੀ ਨੇ ਜ਼ਿਕਰ ਕੀਤਾ ਕਿ ਮੌਨਸੂਨ ਦੇ ਦੌਰਾਨ ਹੋਣ ਵਾਲੀ ਬਰਸਾਤ ਤੋਂ ਨਜਿੱਠਣ ਅਤੇ ਬੁੱਢੇ ਨਾਲੇ ਸਮੇਤ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ ਹੈ।

ਵਿਧਾਨ ਸਭਾ ਕਮੇਟੀ ਦੀ ਬੈਠਕ ਵਿੱਚ ਕੀ ਰਿਹਾ ਖਾਸ?

ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਕਿਹਾ ਕਿ ਅੱਜ ਵਿਧਾਨ ਸਭਾ ਕਮੇਟੀ ਦੀ ਅੱਜ ਬੈਠਕ ਹੋਈ ਹੈ। ਇਸ ਬੈਠਕ ਵਿੱਚ ਵੱਖ-ਵੱਖ ਮਹਿਕਮਿਆਂ ਦੇ ਸਾਰੇ ਹੀ ਅਧਿਕਾਰੀ ਬੁਲਾਏ ਗਏ ਸੀ ਜਿਸ ਵਿੱਚ ਪੀਐਸਪੀਸੀਐਲ ਨਗਰ ਨਿਗਮ ਸਮੇਤ ਫੋਰੈਸਟ ਡਿਪਾਰਟਮੈਂਟ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਜਿਨ੍ਹਾਂ ਨੂੰ ਮੌਨਸੂਨ ਸੈਸ਼ਨ ਦੇ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਕੋਈ ਦਿੱਕਤ ਨਾ ਹੋਵੇ ਇਸ ਨੂੰ ਲੈ ਕੇ ਨਿਰਦੇਸ਼ ਦਿੱਤੇ ਗਏ।

ਬੁੱਢੇ ਨਾਲੇ ਦੇ ਮੁੱਦੇ ‘ਤੇ ਹੋਈ ਗੱਲਬਾਤ

ਇਸ ਦੌਰਾਨ ਉਨ੍ਹਾਂ ਨੇ ਬੁੱਢੇ ਨਾਲੇ ਦੇ ਮੁੱਦੇ ‘ਤੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਨੂੰ ਵੀ ਸਾਫ ਸਫਾਈ ਦੇ ਲਈ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਇਸ ਵਿੱਚ ਪਾਣੀ ਦਾ ਓਵਰਫਲੋ ਨਾ ਹੋਵੇ ਇਸ ਲਈ ਵੀ ਵਿਓਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸ਼ਹਿਰ ਦੀ ਡਿਵੈਲਪਮੈਂਟ ‘ਤੇ ਸਾਰੀ ਗੱਲਬਾਤ ਹੋਈ ਹੈ।

ਘੁਟਾਲੇ ਮਾਮਲੇ ‘ਚ ਹੋਵੇਗੀ ਵਿਜੀਲੈਂਸ ਤੇ ਸੀਬੀਆਈ ਜਾਂਚ

ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਬੁੱਢੇ ਨਾਲੇ ਨੂੰ ਲੈ ਕੇ ਜ਼ਿਕਰ ਕੀਤਾ। ਇਸ ਵਿੱਚ ਹੋਏ ਘੁਟਾਲੇ ਮਾਮਲੇ ਦੀ ਸੀਬੀਆਈ ਅਤੇ ਵਿਜੀਲੈਂਸ ਤੋ ਜਾਂਚ ਕਰਾਉਣ ਲਈ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਵਿੱਚ ਜਿਨਾਂ ਅਫਸਰਾਂ ਵੱਲੋਂ ਬੇਨੀਮੀਆ ਕੀਤੀਆਂ ਗਈਆਂ ਨੇ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: MP ਹਰਭਜਨ ਸਿੰਘ ਨੇ ਰਾਜ ਸਭਾ ਚ ਚੁੱਕਿਆ ਸਿਹਤ ਸੇਵਾਵਾਂ ਦਾ ਮੁੱਦਾ, ਕਿਹਾ- BBMB ਹਸਪਤਾਲ ਏਮਜ਼-ਪੀਜੀਆਈ ਦੀ ਤਰਜ਼ ਤੇ ਬਣਾਏ ਜਾਣ

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version