Good News: ਵਿਦਿਆਰਥੀਆਂ 'ਚੋਂ ਖ਼ਤਮ ਹੋਵੇਗਾ ਮੈਥ ਦਾ ਡਰ, ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਸਿਖਾਉਣਗੇ ਟਰਿੱਕ | Good News mathematical tricks for better learning in schools of punjab for training know full detail in punjabi Punjabi news - TV9 Punjabi

Good News: ਵਿਦਿਆਰਥੀਆਂ ‘ਚੋਂ ਖ਼ਤਮ ਹੋਵੇਗਾ ਮੈਥ ਦਾ ਡਰ, ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਸਿਖਾਉਣਗੇ ਟਰਿੱਕ

Updated On: 

07 May 2024 15:29 PM

Mathematical Tricks: ਪੰਜਾਬ ਸਿੱਖਿਆ ਵਿਭਾਗ ਨੇ ਇਸ ਦੇ ਲਈ ਸੋਸ਼ਲ ਮੀਡੀਆ ਤੋਂ ਫੈਮਸ ਹੋਏ ਖਾਨ ਅਕੈਡਮੀ ਤੋਂ ਸਕੂਲੀ ਅਧਿਆਪਕਾਂ ਨੂੰ ਗਣਿਤ ਦੀ ਆਨਲਾਈਨ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ 9 ਮਈ ਤੱਕ ਜਾਰੀ ਰਵੇਗੀ। ਵਿਭਾਗ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਨਵੇਂ ਤਰੀਕਿਆਂ ਦਾ ਲਾਭ ਮਿਲੇਗਾ।

Good News: ਵਿਦਿਆਰਥੀਆਂ ਚੋਂ ਖ਼ਤਮ ਹੋਵੇਗਾ ਮੈਥ ਦਾ ਡਰ, ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਸਿਖਾਉਣਗੇ ਟਰਿੱਕ

ਵਿਦਿਆਰਥੀ.( ਸੰਕੇਤਕ ਤਸਵੀਰ)

Follow Us On

Mathematical Tricks: ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਦੇ ਮਨਾਂ ਵਿਚੋਂ ਗਣਿਤ ਦਾ ਡਰ ਦੂਰ ਕਰਨ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਵੀਂ ਯੋਜਨਾ ਬਣਾਈ ਹੈ। ਗਣਿਤ ਨੂੰ ਆਸਾਨ ਬਣਾਉਣ ਲਈ ਅਧਿਆਪਕਾਂ ਨੂੰ ਦਿਲਚਸਪ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਣ ਦੀ ਤਿਆਰੀ ਕੀਤੀ ਗਈ ਹੈ। ਵਿਭਾਗ ਨੇ ਖੇਡ ਦੇ ਨਾਲ ਗਣਿਤ ਦੀਆਂ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰਨ ਦੇ ਟਿਪਸ ਦਿੱਤੇ ਜਾ ਰਹੇ ਹਨ।

ਪੰਜਾਬ ਸਿੱਖਿਆ ਵਿਭਾਗ ਨੇ ਇਸ ਦੇ ਲਈ ਸੋਸ਼ਲ ਮੀਡੀਆ ਤੋਂ ਫੈਮਸ ਹੋਏ ਖਾਨ ਅਕੈਡਮੀ ਤੋਂ ਸਕੂਲੀ ਅਧਿਆਪਕਾਂ ਨੂੰ ਗਣਿਤ ਦੀ ਆਨਲਾਈਨ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ 9 ਮਈ ਤੱਕ ਜਾਰੀ ਰਵੇਗੀ। ਵਿਭਾਗ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਨਵੇਂ ਤਰੀਕਿਆਂ ਦਾ ਲਾਭ ਮਿਲੇਗਾ। ਇਸ ਵਿਸ਼ੇਸ਼ ਸਿਖਲਾਈ ਲਈ ਪੰਜਾਬ ਦੇ ਸਾਰੇ ਸਕੂਲਾਂ ਦੇ ਮੁਖੀਆਂ, ਗਣਿਤ ਲੈਕਚਰਾਰਾਂ ਤੇ ਗਣਿਤ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਾਂਗਰਸ ਨੇ ਫਿਰੋਜ਼ਪੁਰ ਸੀਟ ਲਈ ਕੀਤਾ ਉਮੀਦਵਾਰ ਦਾ ਐਲਾਨ, ਸ਼ੇਰ ਸਿੰਘ ਘੁਬਾਇਆ ਲੜਣਗੇ ਚੋਣ

ਕਿਤਾਬਾਂ ‘ਚ ਬਦਲਾਅ

ਦਰਅਸਲ ਸਿੱਖਿਆ ਵਿਭਾਗ ਦੀ ਕੋਸ਼ਿਸ਼ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਬੈਠੇ ਗਣਿਤ ਦੇ ਡਰ ਨੂੰ ਖ਼ਤਮ ਕੀਤਾ ਜਾਵੇ। ਇਸ ਤਹਿਤ ਹੀ ਇਸ ਸਿਖਲਾਈ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਪਹਿਲਾਂ ਵਾਲੀਆਂ ਕਿਤਾਬਾਂ ਵਿੱਚ ਸੋਧ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਰੰਗੀਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮੈਥ ਵਿੱਚ ਵੀ ਕਈ ਕਿਰਿਆਵਾਂ ਨੂੰ ਸ਼ਾਮਲ ਕੀਤੀ ਗਿਆ ਹੈ। ਵਿਭਾਗ ਦੀ ਕੋਸ਼ੀਸ਼ ਹੈ ਕਿ ਵਿਦਿਆਰਥੀ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਇਸ ਦੇ ਨਾਲ ਹੀ ਸਕੂਲਾਂ ਵਿਭਾਗ ਜੋਰ ਦੇ ਰਿਹਾ ਹੈ ਕਿ ਹੈ ਕਿ ਸਕੂਲਾਂ ਵਿੱਚ ਗਰੁੱਪ ਬਣਾਏ ਜਾਣ ਅਤੇ ਉਸ ਦੇ ਤਹਿਤ ਸਕੂਲਾਂ ਵਿੱਚ ਪੜ੍ਹਾਈ ਕਰਵਾਈ ਜਾਵੇ। ਨਾਲ ਹੀ ਵਿਭਾਗ ਦੇ ਕੋਸ਼ੀਸ਼ ਹੈ ਕਿ ਕਿਤਾਬਾਂ ਅਤੇ ਹੋਰ ਸਮੱਗਰੀ ਦਾ ਵੀ ਧਿਆਨ ਰੱਖਿਆ ਜਾਵੇ।

Exit mobile version