ਟੀਕਾ ਲਗਾਉਣ ਤੋਂ ਬਾਅਦ ਖੜ੍ਹ ਗਈਆਂ ਬੱਚੀ ਦੀਆਂ ਲੱਤਾਂ, ਪਰਿਵਾਰਕ ਮੈਂਬਰਾਂ ਨੇ ਲਗਾਏ ਵੈਦ 'ਤੇ ਇਲਜ਼ਾਮ | Fazilka Dandi khurd allegations on Vaid to injection 13 year old girl know full detail in punjabi Punjabi news - TV9 Punjabi

ਟੀਕਾ ਲਗਾਉਣ ਤੋਂ ਬਾਅਦ ਖੜ੍ਹ ਗਈਆਂ ਬੱਚੀ ਦੀਆਂ ਲੱਤਾਂ, ਪਰਿਵਾਰਕ ਮੈਂਬਰਾਂ ਨੇ ਲਗਾਏ ਵੈਦ ‘ਤੇ ਇਲਜ਼ਾਮ

Updated On: 

24 Aug 2024 14:52 PM

Wrong Injection Case: ਜਿਸ ਵੈਦ 'ਤੇ ਆਰੋਪ ਲੱਗੇ ਹਨ ਉਹ ਖੁਦ ਕੈਮਰੇ ਸਾਹਮਣੇ ਨਹੀਂ ਆਇਆ। ਉਸ ਦੇ ਬੇਟੇ ਨੇ ਕੈਮਰੇ ਦੇ ਸਾਹਮਣੇ ਆ ਕੇ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਦੇ ਪਿਤਾ ਵੱਲੋਂ ਕੋਈ ਵੀ ਇੰਜੈਕਸ਼ਨ ਨਹੀਂ ਲਗਾਇਆ ਗਿਆ। ਇਹ ਸਭ ਜਾਣ-ਬੁੱਝ ਕੇ ਇੱਕ ਸਾਜਿਸ਼ ਦੇ ਤਹਿਤ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ।

ਟੀਕਾ ਲਗਾਉਣ ਤੋਂ ਬਾਅਦ ਖੜ੍ਹ ਗਈਆਂ ਬੱਚੀ ਦੀਆਂ ਲੱਤਾਂ, ਪਰਿਵਾਰਕ ਮੈਂਬਰਾਂ ਨੇ ਲਗਾਏ ਵੈਦ ਤੇ ਇਲਜ਼ਾਮ
Follow Us On

Wrong Injection Case: ਪਿੰਡ ਢੰਡੀ ਖੁਰਦ ਦੇ ਇੰਦਰ ਨਾਮਕ ਸ਼ਖਸ ਨੇ ਆਰੋਪ ਲਗਾਏ ਹਨ ਕਿ ਉਸ ਦੀ 13 ਸਾਲ ਦੀ ਬੇਟੀ ਤਕਰੀਬਨ ਇੱਕ ਮਹੀਨਾ ਪਹਿਲਾਂ ਉਸ ਨੇ ਲੱਤਾਂ ਦੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਉਹ ਨਾਲ ਦੇ ਪਿੰਡ ਟੰਡੀ ਕਦੀਮ ਇੱਕ ਵੈਦ ਦੇ ਕੋਲੇ ਆਪਣੇ ਬੱਚੀ ਨੂੰ ਲੈ ਕੇ ਗਏ। ਇੱਥੇ ਵੈਦ ਨੇ ਕੁਝ ਦਵਾਈਆਂ ਪੀਸ ਕੇ ਉਸ ਨੂੰ ਕਾਗਜ਼ ਦੇ ਵਿੱਚ ਬੰਨ੍ਹ ਕੇ ਦੇ ਦਿੱਤੀਆਂ ‘ਤੇ ਇੱਕ ਟੀਕਾ ਲਗਾ ਦਿੱਤਾ। ਘਰ ਆਉਣ ‘ਤੇ ਬੱਚੀ ਨੇ ਸ਼ਿਕਾਇਤ ਕੀਤੀ ਕੀ ਉਸ ਦੀਆਂ ਲੱਤਾਂ ਵਿੱਚ ਜ਼ਿਆਦਾ ਦਰਦ ਹੋ ਰਿਹਾ। ਜਦ ਅਗਲੇ ਦਿਨ ਤੜਕਸਾਰ ਉਸ ਦੀ ਬੇਟੀ ਉੱਠੀ ਤਾਂ ਉਹ ਚੱਲਣ ਫਿਰਨ ਤੋਂ ਸਮਰੱਥ ਹੋ ਗਈ ਉਸ ਦੀਆਂ ਦੋ ਲੱਤਾਂ ਹੀ ਖੜ ਗਈਆਂ।

ਆਰੋਪ ਹਨ ਕਿ ਇਸ ਮਾਮਲੇ ਦੇ ਵਿੱਚ ਇੰਦਰ ਦੇ ਵੱਲੋਂ ਉਕਤ ਵੈਦ ਦੇ ਖਿਲਾਫ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਵੈਦ ਨੇ ਥਾਣੇ ਦੇ ਵਿੱਚ ਵਿਸ਼ਵਾਸ ਦਵਾਇਆ ਕਿ ਉਹ ਉਸਦੀ ਬੇਟੀ ਦਾ ਇਲਾਜ ਕਰਵਾਏਗਾ, ਪਰ ਨਾ ‘ਤੇ ਉਸ ਦੀ ਬੇਟੀ ਦਾ ਇਲਾਜ ਕਰਵਾਇਆ ਗਿਆ ‘ਤੇ ਨਾ ਹੀ ਉਸ ਦੀ ਕਿਤੇ ਸੁਣਵਾਈ ਹੋ ਰਹੀ ਹੈ। ਇੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਤਿੰਨ ਧੀਆਂ ਹਨ ਅਤੇ ਉਹ ਦਿਹਾੜੀ ਮਜ਼ਦੂਰੀ ਕਰਦਾ ਹੈ। ਘਰ ਦੇ ਵਿੱਚ ਗਰੀਬੀ ਹੈ ਜਿਸ ਦੇ ਚਲਦਿਆਂ ਉਹ ਆਪਣੀ ਬੇਟੀ ਦਾ ਇਲਾਜ ਨਹੀਂ ਕਰਵਾ ਸਕਦਾ ਉਤੋਂ ਸ਼ਖਸ ਦੇ ਵੱਲੋਂ ਆਪਣੀ ਬੇਟੀ ਦੇ ਇਲਾਜ ਦੇ ਲਈ ਮਦਦ ਦੀ ਗੁਹਾਰ ਲਗਾਈ ਗਈ ਅਤੇ ਨਾਲ ਹੀ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ।

ਵੈਦ ਨੇ ਦਿੱਤੀ ਸਫਾਈ

ਉਧਰ ਦੂਜੇ ਪਾਸੇ ਜਿਸ ਵੈਦ ‘ਤੇ ਆਰੋਪ ਲੱਗੇ ਹਨ ਉਹ ਖੁਦ ਕੈਮਰੇ ਸਾਹਮਣੇ ਨਹੀਂ ਆਇਆ। ਉਸ ਦੇ ਬੇਟੇ ਨੇ ਕੈਮਰੇ ਦੇ ਸਾਹਮਣੇ ਆ ਕੇ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਦੇ ਪਿਤਾ ਵੱਲੋਂ ਕੋਈ ਵੀ ਇੰਜੈਕਸ਼ਨ ਨਹੀਂ ਲਗਾਇਆ ਗਿਆ। ਇਹ ਸਭ ਜਾਣ-ਬੁੱਝ ਕੇ ਇੱਕ ਸਾਜਿਸ਼ ਦੇ ਤਹਿਤ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: NHAI ਨੇ 3 ਸਾਲ ਬਾਅਦ ਫੈਸਲਾ ਲਿਆ ਵਾਪਸ , ਹੁਣ ਲੋਕਾਂ ਨੂੰ ਨਹੀਂ ਮਿਲੇਗਾ ਫਾਇਦਾ

ਫਿਲਹਾਲ ਇਸ ਮਾਮਲੇ ਦੇ ਵਿੱਚ ਕੌਣ ਸੱਚਾ ‘ਤੇ ਕੌਣ ਝੂਠਾ ਇਹ ਜਾਂਚ ਦਾ ਵਿਸ਼ਾ ਹੈ, ਪਰ ਅੱਠਵੀਂ ਜਮਾਤ ਚ ਪੜਦੀ ਇੱਕ 13 ਸਾਲ ਦੀ ਬੱਚੀ ਵੀ ਤੇ ਇੱਕ ਮਹੀਨੇ ਤੋਂ ਚੱਲਣ ਫਿਰਨ ਦੇ ਵਿੱਚ ਅਸਮਰੱਥ ਹੈ। ਉਹ ਮੰਜੇ ‘ਤੇ ਪਈ ਹੈ ਪਰਿਵਾਰ ਕੋਲੇ ਇਲਾਜ ਲਈ ਪੈਸੇ ਨਹੀਂ ਜੋ ਮਦਦ ਦੀ ਗੁਹਾਰ ਕਰ ਰਿਹਾ ਹੈ। ਇਸ ਮਾਮਲੇ ਚ ਪੁਲਿਸ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Exit mobile version