ਦਿੱਲੀ-ਕੱਟੜਾ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਪਹੁੰਚਿਆ ਪ੍ਰਸ਼ਾਸਨ, ਵੱਡੀ ਗਿਣਤੀ 'ਚ ਇੱਕਠੇ ਹੋਏ ਕਿਸਾਨ | Delhi Katara National Highway administration possession of the lands know in Punjabi Punjabi news - TV9 Punjabi

ਦਿੱਲੀ-ਕੱਟੜਾ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਪਹੁੰਚਿਆ ਪ੍ਰਸ਼ਾਸਨ, ਵੱਡੀ ਗਿਣਤੀ ‘ਚ ਇੱਕਠੇ ਹੋਏ ਕਿਸਾਨ

Published: 

20 Aug 2024 18:28 PM

ਤਰਨਤਾਰਨ ਦੇ ਹਲਕਾ ਖਡੂਰ ਸਹਿਬ ਦੇ ਪਿੰਡ ਧੁੰਦਾਂ ਵਿਖੇ ਦਿੱਲੀ-ਕੱਟੜਾ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਮਸ਼ੀਨਾਂ ਲੈ ਕੇ ਪ੍ਰਸ਼ਾਸਨ ਪਹੁੰਚਿਆ ਹੈ। ਜਿਸ ਤੋਂ ਬਾਅਦ ਕਬਜ਼ੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਇੱਕਠੇ ਹੋ ਗਏ ਹਨ। ਫਿਲਹਾਲ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਚੱਲ ਰਹੀ ਹੈ। ਦੱਸ ਦਈਏ ਕਿ ਜ਼ਬਰੀ ਕਬਜ਼ਾ ਲੈਣ ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਕਰਾਰ ਹੋ ਸਕਦੀ ਹੈ।

ਦਿੱਲੀ-ਕੱਟੜਾ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਪਹੁੰਚਿਆ ਪ੍ਰਸ਼ਾਸਨ, ਵੱਡੀ ਗਿਣਤੀ ਚ ਇੱਕਠੇ ਹੋਏ ਕਿਸਾਨ
Follow Us On

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਹਿਬ ਦੇ ਪਿੰਡ ਝੰਡੇਰ ਮਹਾਂਪੁਰਖਾਂ ਵਿਖੇ ਦਿੱਲੀ-ਕੱਟੜਾ ਨੈਸ਼ਨਲ ਹਾਈਵੇ ਦੇ ਲਈ ਜ਼ਮੀਨ ਅਕਵਾਇਰ ਕਰਨ ਗਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਟੀਮ ਜ਼ਮੀਨ ਦਾ ਕਬਜ਼ਾ ਨਹੀਂ ਲੈ ਸਕੀ। ਉਕਤ ਪਿੰਡ ਦੀ ਜ਼ਮੀਨ ਦੇ ਕਿਸਾਨ ਸਰਕਾਰ ਵੱਲੋਂ ਦਿੱਤੇ ਜਾ ਰਹੇ ਰੇਟਾਂ ਨੂੰ ਘੱਟ ਦੱਸਦਿਆਂ ਜ਼ਮੀਨ ਦੇਣ ਨੂੰ ਤਿਆਰ ਨਹੀਂ ਹਨ। ਕਿਸਾਨਾਂ ਵੱਲੋਂ ਜ਼ਮੀਨ ਦਾ ਭਾਅ ਇੱਕ ਤੋਂ ਡੇਢ ਕਰੋੜ ਰੁਪਏ ਤੱਕ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਪਿੰਡ ਵਿੱਚ ਪ੍ਰਸ਼ਾਸਨ ਵੱਲੋਂ ਜ਼ਮੀਨ ਅਕਵਾਇਰ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਪਿੰਡ ਵਿੱਚ ਇੱਕਠੇ ਹੋ ਗਏ।

ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਨਹੀਂ ਬਣੀ ਸਹਿਮਤੀ

ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਮੀਨ ਦੇ ਰੇਟਾਂ ਨੂੰ ਲੈ ਕੇ ਕਿਸਾਨਾਂ ਨਾਲ ਕਈ ਦੋਰ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਪਰ ਜ਼ਮੀਨ ਦੇ ਰੇਟਾਂ ਤੇ ਸਹਿਮਤੀ ਨਾ ਬਣਨ ਕਾਰਨ ਪ੍ਰਸ਼ਾਸਨ ਪਿੰਡ ਝੰਡੇਰ ਮਹਾਂਪੁਰਖਾਂ ਦੀ ਜ਼ਮੀਨ ਅਕਵਾਇਰ ਨਹੀਂ ਕਰ ਸਕਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਮੀਨ ਅਕਵਾਇਰ ਕਰਨ ਦੇ ਬਗੈਰ ਹੀ ਮੁੜਨਾ ਪਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਜ਼ਮੀਨ ਦੇ ਰੇਟ ਬਹੁਤ ਘੱਟ ਦੇ ਰਹੀ ਹੈ। ਉਹ ਘੱਟ ਰੇਟਾਂ ਤੇ ਜ਼ਮੀਨਾਂ ਨਹੀਂ ਦੇਣਗੇ ਕਿਸਾਨਾਂ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਸਹਿਮਤੀ ਨਹੀਂ ਬਣੀ ਹੈ ਜਿਸ ਕਾਰਨ ਪ੍ਰਸ਼ਾਸਨ ਨੂੰ ਬੇਰੰਗ ਵਾਪਸ ਪਰਤਣਾ ਪਿਆ ਹੈ।

ਜ਼ਮੀਨ ਦੇ ਰੇਟਾਂ ਨੂੰ ਲੈ ਕੇ ਹੋਈ ਮੀਟਿੰਗ

ਇਸ ਦੌਰਾਨ ਮੌਕੇ ‘ਤੇ ਕਿਸਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਐਸ ਡੀ ਐਮ ਸਚਿਨ ਪਾਠਕ ਨੇ ਦੱਸਿਆ ਕਿ ਅੱਜ ਉਹ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਥੇ ਪਹੁੰਚੇ ਹਨ ਅਤੇ ਕਿਸਾਨਾਂ ਨਾਲ ਜ਼ਮੀਨ ਦੇ ਰੇਟਾਂ ਨੂੰ ਲੈ ਕੇ ਮੀਟਿੰਗ ਹੋਈ ਹੈ ਜਿਸ ਵਿੱਚ ਸਹਿਮਤੀ ਨਹੀਂ ਬਣੀ ਹੈ। ਕਿਸਾਨਾਂ ਵੱਲੋਂ ਦੱਸੀਆਂ ਮੰਗਾਂ ਨੂੰ ਉਪਰ ਅਧਿਕਾਰੀਆਂ ਕੋਲ ਭੇਜ ਦਿੱਤਾ ਜਾਵੇਗਾ ਐਸ ਡੀ ਐਮ ਨੇ ਦੱਸਿਆ ਕਿ ਅੱਜ ਕੁਝ ਦੂਸਰੇ ਪਿੰਡਾਂ ਵਿੱਚ ਦੋ ਤੋਂ ਢਾਈ ਕਿਲੋਮੀਟਰ ਜ਼ਮੀਨ ਅਕਵਾਇਰ ਕੀਤੀ ਗਈ ਹੈ।

ਪੁਲਿਸ ਫੌਰਸ ਨਾਲ ਪਹੁੰਚੇ ਐਸ ਪੀ ਡੀ ਅਜੈ ਰਾਜ ਸਿੰਘ ਨੇ ਦੱਸਿਆ ਕਿ ਕਿਸਾਨਾਂ ਨਾਲ ਮੀਟਿੰਗ ਵਿੱਚ ਜ਼ਮੀਨ ਅਕਵਾਇਰ ਕਰਨ ਬਾਰੇ ਸਹਿਮਤੀ ਨਹੀਂ ਬਣੀ ਹੈ ਬਾਕੀ ਸਥਿਤੀ ਕੰਟਰੋਲ ਹੇਠ ਹੈ।

ਇਹ ਵੀ ਪੜ੍ਹੋ: ਬੰਗਾ ਤੋਂ ਵਿਧਾਇਕ ਡਾ: ਸੁੱਖਵਿੰਦਰ ਸਿੰਘ ਸੁੱਖੀ ਦੀਆਂ ਵਧੀਆਂ ਮੁਸ਼ਕਲਾਂ, ਹਾਈਕੋਰਟ ਦੇ ਵਕੀਲ ਨੇ ਭੇਜਿਆ ਨੋਟਿਸ

Exit mobile version