ਪਾਕਿਸਤਾਨ ਤੋਂ ਪਰਤੇ ਸਿੱਖ ਸ਼ਰਧਾਲੂ ਦੀ ਅਟਾਰੀ ਸਰਹੱਦ ‘ਤੇ ਮੌਤ, ਦਿਲ ਦਾ ਦੌਰਾ ਦੱਸੀ ਜਾ ਰਹੀ ਵਜ੍ਹਾ – Punjabi News

ਪਾਕਿਸਤਾਨ ਤੋਂ ਪਰਤੇ ਸਿੱਖ ਸ਼ਰਧਾਲੂ ਦੀ ਅਟਾਰੀ ਸਰਹੱਦ ‘ਤੇ ਮੌਤ, ਦਿਲ ਦਾ ਦੌਰਾ ਦੱਸੀ ਜਾ ਰਹੀ ਵਜ੍ਹਾ

Updated On: 

01 Jul 2024 11:49 AM

ਭਾਰਤੀ ਸ਼ਰਧਾਲੂ ਸੁਖਦੇਵ ਸਿੰਘ ਵਾਸੀ ਪਿੰਡ ਝੌਰ ਟਹਿਲ ਸਿੰਘ ਵਾਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਉਹ 21 ਜੂਨ ਨੂੰ ਭਾਰਤ ਤੋਂ ਸਿੱਖ ਸ਼ਰਧਾਲੂਆ ਦੇ ਜੱਥੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਗਿਆ ਸੀ। ਪਾਕਿਸਤਾਨੀ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਸੁਖਦੇਵ ਸਿੰਘ ਦੇ ਪੈਰ 'ਤੇ ਸੱਟ ਲੱਗ ਗਈ ਸੀ ਜਿਸ ਕਰਕੇ ਉਹ ਜ਼ਖ਼ਮੀ ਹੋ ਗਏ ਸਨ।

ਪਾਕਿਸਤਾਨ ਤੋਂ ਪਰਤੇ ਸਿੱਖ ਸ਼ਰਧਾਲੂ ਦੀ ਅਟਾਰੀ ਸਰਹੱਦ ਤੇ ਮੌਤ, ਦਿਲ ਦਾ ਦੌਰਾ ਦੱਸੀ ਜਾ ਰਹੀ ਵਜ੍ਹਾ

ਪਾਕਿਸਤਾਨ ਤੋਂ ਪਰਤੇ ਸਿੱਖ ਸ਼ਰਧਾਲੂ ਦੀ ਅਟਾਰੀ ਸਰਹੱਦ 'ਤੇ ਮੌਤ

Follow Us On

ਪਾਕਿਸਤਾਨ ਯਾਤਰਾ ਕਰਕੇ ਪਰਤੇ ਸਿੱਖ ਸ਼ਰਧਾਲੂ ਦੀ ਅਟਾਰੀ ਸਰਹੱਦ ‘ਤੇ ਪਹੁੰਚਣ ‘ਤੇ ਮੌਤ ਹੋ ਗਈ ਹੈ।ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਅੱਜ ਪਾਕਿਸਤਾਨ ਤੋਂ ਭਾਰਤ ਪੁੱਜੇ ਸਨ। ਉਹ ਭਾਰਤੀ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚ ਸ਼ਾਮਿਲ ਸਨ ਅਤੇ ਵਤਨ ਪਰਤਣ ਤੋਂ ਬਾਅਦ ਅਟਾਰੀ ਸਰਹੱਦ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਦੁੱਖਦਾਈ ਮੌਤ ਹੋਈ ਹੈ।

ਭਾਰਤੀ ਸ਼ਰਧਾਲੂ ਸੁਖਦੇਵ ਸਿੰਘ ਵਾਸੀ ਪਿੰਡ ਝੌਰ ਟਹਿਲ ਸਿੰਘ ਵਾਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਉਹ 21 ਜੂਨ ਨੂੰ ਭਾਰਤ ਤੋਂ ਸਿੱਖ ਸ਼ਰਧਾਲੂਆ ਦੇ ਜੱਥੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਗਿਆ ਸੀ। ਪਾਕਿਸਤਾਨੀ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਸੁਖਦੇਵ ਸਿੰਘ ਦੇ ਪੈਰ ‘ਤੇ ਸੱਟ ਲੱਗ ਗਈ ਸੀ ਜਿਸ ਕਰਕੇ ਉਹ ਜ਼ਖ਼ਮੀ ਹੋ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ਪ੍ਰਤਾਪ ਸਿੰਘ ਨੇ ਸਿੱਖ ਸ਼ਰਧਾਲੂ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਗ੍ਰਹਿ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਭੇਜਣ ਲਈ ਪ੍ਰਬੰਧ ਕੀਤਾ ਹੈ। ਉਨ੍ਹਾਂ ਦੀ ਦੀ ਮ੍ਰਿਤਕ ਦੇਹ ਨੂੰ ਅਟਾਰੀ ਸਰਹੱਦ ਤੋਂ ਫਿਰੋਜ਼ਪੁਰ ਲਈ ਰਵਾਨਾ ਕਰ ਦਿੱਤਾ ਗਿਆ ਹੈ।

Exit mobile version