Kisan Protest: ਡੱਲੇਵਾਲ ਨੂੰ ਨਹੀਂ ਲੈਣਗੇ ਕੋਈ ਡਾਕਟਰੀ ਸਹਾਇਤਾ, ਕਿਸਾਨ ਆਗੂ ਸਰਵਣ ਪੰਧੇਰ ਦਾ ਐਲਾਨ ਤਾਂ SC ਦੀ ਕਮੇਟੀ ਨੇ ਮੀਟਿੰਗ ਕੀਤੀ ਰੱਦ

Updated On: 

04 Jan 2025 07:24 AM

ਪੰਧੇਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਿਸਾਨ ਅੰਦੋਲਨ ਵਿੱਚ ਫੁੱਟ ਪੈਦਾ ਕਰਨ ਲਈ ਬੁਲਾਈ ਗਈ ਹੈ, ਜਦੋਂ ਕਿ ਇਸ ਕਮੇਟੀ ਦੀਆਂ ਕੁੱਝ ਸ਼ਰਤਾਂ ਹਨ ਜਿਸ ਕਾਰਨ ਅਸੀਂ (ਕਿਸਾਨ) ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ। ਉਹਨਾਂ ਕਿਹਾ ਕਿ ਕਮੇਟੀ ਕੋਲ ਕੋਈ ਹਾਈਪਾਵਰ ਨਹੀਂ ਹੈ। ਉਸ ਨੇ ਆਪਣੀ ਰਿਪੋਰਟ ਕੋਰਟ ਨੂੰ ਸੌਂਪ ਦਿੱਤੀ ਹੈ।

Kisan Protest: ਡੱਲੇਵਾਲ ਨੂੰ ਨਹੀਂ ਲੈਣਗੇ ਕੋਈ ਡਾਕਟਰੀ ਸਹਾਇਤਾ, ਕਿਸਾਨ ਆਗੂ ਸਰਵਣ ਪੰਧੇਰ ਦਾ ਐਲਾਨ ਤਾਂ SC ਦੀ ਕਮੇਟੀ ਨੇ ਮੀਟਿੰਗ ਕੀਤੀ ਰੱਦ

ਸਰਵਣ ਸਿੰਘ ਪੰਧੇਰ

Follow Us On

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਅਸੀਂ ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਨਾਲ ਗੱਲ ਕਰਨ ਨਹੀਂ ਜਾਵਾਂਗੇ ਕਿਉਂਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਇਹ ਅਦਾਲਤਾਂ ਦਾ ਮਾਮਲਾ ਨਹੀਂ ਹੈ, ਸਾਡੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ MSP ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਕੇਂਦਰ ਹੀ ਕਿਸਾਨਾਂ ਦੇ ਮਸਲੇ ਦਾ ਹੱਲ ਕਰ ਸਕਦੀ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ।

ਅੱਜ ਦੀ ਮੀਟਿੰਗ ਕਿਸਾਨ ਅੰਦੋਲਨ ਵਿੱਚ ਫੁੱਟ ਪੈਦਾ ਕਰਨ ਲਈ ਬੁਲਾਈ ਗਈ ਹੈ, ਜਦੋਂ ਕਿ ਇਸ ਕਮੇਟੀ ਦੀਆਂ ਕੁੱਝ ਸ਼ਰਤਾਂ ਹਨ ਜਿਸ ਕਾਰਨ ਅਸੀਂ (ਕਿਸਾਨ) ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ। ਉਹਨਾਂ ਕਿਹਾ ਕਿ ਕਮੇਟੀ ਕੋਲ ਕੋਈ ਹਾਈਪਾਵਰ ਨਹੀਂ ਹੈ। ਉਸ ਨੇ ਆਪਣੀ ਰਿਪੋਰਟ ਕੋਰਟ ਨੂੰ ਸੌਂਪ ਦਿੱਤੀ ਹੈ।

‘ਡੱਲੇਵਾਲ ਨੂੰ ਨਹੀਂ ਲੈਣਗੇ ਕੋਈ ਡਾਕਟਰੀ ਸਹਾਇਤਾ’

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਨੀਮ ਫੌਜੀ ਬਲ ਅਤੇ ਏਅਰ ਐਂਬੂਲੈਂਸ ਦੇਣ ਦੀ ਪੇਸ਼ਕਸ਼ ਕੀਤੀ ਸੀ, ਕੇਂਦਰ ਸਰਕਾਰ ਗੋਲੀਆਂ ਚਲਾ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਉਣਾ ਚਾਹੁੰਦੀ ਹੈ। ਅਸੀਂ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ। ਸਾਥੀਆਂ ਨੇ ਫੈਸਲਾ ਕੀਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਲੈਣਗੇ।

ਸੰਯੁਕਤ ਮੋਰਚੇ ਨੇ ਸੱਦੀ ਅਹਿਮ ਬੈਠਕ

ਜਿੱਥੇ ਇੱਕ ਪਾਸੇ ਪੰਚਕੂਲਾ ਵਿੱਚ ਸੁਪਰੀਮ ਕੋਰਟ ਦੀ ਕਮੇਟੀ ਮੀਟਿੰਗ ਕੀਤੀ ਜਾਣੀ ਸੀ ਤਾਂ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਵਿੱਚ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਵਿੱਚ ਰੋਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ , ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰ ਵੀ ਕਈ ਲੀਡਰ ਸ਼ਾਮਿਲ ਹੋਣਗੇ। ਜਿਸ ਵਿੱਚ ਡੱਲੇਵਾਲ ਦੀ ਭੁੱਖ ਹੜਤਾਲ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਵੇਗੀ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ (4 ਜਨਵਰੀ) ਹੋਣ ਵਾਲੀ ਕਿਸਾਨ ਮਹਾਂ- ਪੰਚਾਇਤ ਵਿੱਚ ਸਾਮਿਲ ਹੋਣ ਸਬੰਧੀ ਵੀ ਫੈਸਲਾ ਲੈ ਸਕਦੇ ਹਨ।

ਕਮੇਟੀ ਨੇ ਮੀਟਿੰਗ ਕੀਤੀ ਰੱਦ

ਕਿਸਾਨਾਂ ਦੇ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਦੇ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਪੰਚਕੂਲਾ ਵਿੱਚ ਹੋਣ ਵਾਲੀ ਬੈਠਕ ਨੂੰ ਰੱਦ ਕਰ ਦਿੱਤਾ ਹੈ। ਇਸ ਬੈਠਕ ਵਿੱਚ ਸੰਭੂ ਬਾਰਡਰ ਦਾ ਰਾਹ ਖੋਲ੍ਹਣ ਸਬੰਧੀ ਚਰਚਾ ਹੋਣੀ ਸੀ।