ਅੰਮ੍ਰਿਤਸਰ ਦੇ ਥਾਣੇ ‘ਚ ਮਹਿਲਾ ਨੇ ਜੜਿਆ ASI ਨੂੰ ਥੱਪੜ, ਪੀੜਤਾ ਨੇ ਪੁਲਿਸ ‘ਤੇ ਲਗਾਏ ਇਲਜ਼ਾਮ

Updated On: 

04 Jan 2025 18:51 PM

Amritsar Police: ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਕਿਸੇ ਨਾਲ ਝਗੜਾ ਹੋਇਆ ਸੀ। ਪੁਲਿਸ ਨੇ ਦਰਖਾਸਤ ਲਿਖ ਕੇ ਦੋਵਾਂ ਪਾਰਟੀਆਂ ਨੂੰ ਅੱਜ ਥਾਣੇ ਵਿੱਚ ਸੱਦਿਆ ਸੀ, ਪਰ ਪੁਲਿਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਸੀ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਾਨੂੰ ਜੇਲ੍ਹ ਦੇ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਅੰਮ੍ਰਿਤਸਰ ਦੇ ਥਾਣੇ ਚ ਮਹਿਲਾ ਨੇ ਜੜਿਆ ASI ਨੂੰ ਥੱਪੜ, ਪੀੜਤਾ ਨੇ ਪੁਲਿਸ ਤੇ ਲਗਾਏ ਇਲਜ਼ਾਮ
Follow Us On

Amritsar Police: ਪੰਜਾਬ ਪੁਲਿਸ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ ਥਾਣਾ ਕੰਟੋਨਮੇਂਟ ਵਿਖੇ ਦਰਖਾਸਤ ‘ਤੇ ਰਾਜੀਨਾਮਾ ਕਰਨ ਆਈ ਇੱਕ ਔਰਤ ਤੇ ਏਐਸਆਈ ਪੁਲਿਸ ਮੁਲਾਜ਼ਮ ਵੱਲੋਂ ਥੱਪੜ ਜੜ ਦਿੱਤਾ। ਇਸ ਤੋਂ ਬਾਅਦ ਥਾਣੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਕਿਸੇ ਨਾਲ ਝਗੜਾ ਹੋਇਆ ਸੀ। ਪੁਲਿਸ ਨੇ ਦਰਖਾਸਤ ਲਿਖ ਕੇ ਦੋਵਾਂ ਪਾਰਟੀਆਂ ਨੂੰ ਅੱਜ ਥਾਣੇ ਵਿੱਚ ਸੱਦਿਆ ਸੀ, ਪਰ ਪੁਲਿਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਸੀ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਾਨੂੰ ਜੇਲ੍ਹ ਦੇ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੱਲੋਂ ਉਸ ਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰ ਦਿੱਤਾ।

ਮਹਿਲਾ ਨੇ ਕਿਹਾ ਕਿ ਥਾਣੇ ਵਿੱਚ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਮੌਜੂਦ ਨਹੀਂ ਹੈ। ਪੁਲਿਸ ਵੱਲੋਂ ਜਾਣ-ਬੁਝ ਕੇ ਸਾਡੇ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਹੁਣ ਨੇ ਉਸ ਦੇ ਥੱਪੜ ਵੀ ਮਾਰਿਆ ਹੈ। ਉੱਥੇ ਹੀ ਪੀੜਿਤ ਮਹਿਲਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਪੁਲਿਸ ਨੇ ਕਹੀ ਇਹ ਗੱਲ

ਦੂਜੇ ਪਾਸੇ ਇਸ ਮਾਮਲੇ ‘ਚ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਦੇ ਵਿੱਚ ਦੋ ਪਾਰਟੀਆਂ ਨੂੰ ਦਰਖਾਸਤ ਸੰਬੰਧ ‘ਚ ਬੁਲਾਇਆ ਗਿਆ ਸੀ। ਇਸ ਦੌਰਾਨ ਉਕਤ ਮਹਿਲਾ ਦਾ ਪਤੀ ਪੁਲਿਸ ਨਾਲ ਤਲਖੀ ਨਾਲ ਪੇਸ਼ ਆ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਅੱਗੇ ਆ ਗਈ ਅਤੇ ਉਸ ਦੇ ਥੱਪੜ ਵੱਜ ਗਿਆ। ਪੁਲਿਸ ਨੇ ਜਾਣ ਬੁਝ ਕੇ ਕਿਸੇ ਨੂੰ ਵੀ ਥੱਪੜ ਨਹੀਂ ਮਾਰਿਆ ਅਤੇ ਬਾਅਦ ਵਿੱਚ ਮਹਿਲਾ ਵੱਲੋਂ ਵੀ ਪੁਲਿਸ ਦੇ ਉੱਪਰ ਹੱਥ ਚੁੱਕਿਆ ਗਿਆ ਹੈ।