CM ਮਾਨ ਚੱਬੇਵਾਲ ਜ਼ਿਮਨੀ ਚੋਣ ਲਈ ਅੱਜ ਕਰਨਗੇ ਪ੍ਰਚਾਰ, ਇਸ਼ਾਨ ਚੱਬੇਵਾਲ ਦੇ ਹੱਕ 'ਚ ਜੁਟਾਉਣਗੇ ਸਮਰਥਨ | CM Bhagwant Singh Maan campaign in Chabewal By election today know in Punjabi Punjabi news - TV9 Punjabi

CM ਮਾਨ ਚੱਬੇਵਾਲ ਜ਼ਿਮਨੀ ਚੋਣ ਲਈ ਅੱਜ ਕਰਨਗੇ ਪ੍ਰਚਾਰ, ਇਸ਼ਾਨ ਚੱਬੇਵਾਲ ਦੇ ਹੱਕ ‘ਚ ਜੁਟਾਉਣਗੇ ਸਮਰਥਨ

Published: 

06 Nov 2024 10:42 AM

ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਹੁਸ਼ਿਆਰਪੁਰ ਵਿੱਚ ਦੋ ਜਨਤਕ ਪ੍ਰੋਗਰਾਮ ਕਰਨਗੇ। ਇਸ ਦੌਰਾਨ ਉਹ ਦੁਪਹਿਰ 12 ਵਜੇ ਪੰਡੋਰੀ ਬੀਬੀ ਗੁਰਦੁਆਰਾ ਹਰਖੋਵਾਲ ਦੇ ਸਾਹਮਣੇ ਅਤੇ ਦੁਪਹਿਰ 2.30 ਵਜੇ ਲਵਨ ਮੈਰਿਜ ਬਾਹੋਵਾਲ ਵਿਖੇ ਲੋਕਾਂ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਇਲਾਕੇ ਵਿੱਚ ਦੋ ਪ੍ਰੋਗਰਾਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਆਮ ਆਦਮੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਮੁੱਖ ਮੰਤਰੀ ਇਨ੍ਹਾਂ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ।

CM ਮਾਨ ਚੱਬੇਵਾਲ ਜ਼ਿਮਨੀ ਚੋਣ ਲਈ ਅੱਜ ਕਰਨਗੇ ਪ੍ਰਚਾਰ, ਇਸ਼ਾਨ ਚੱਬੇਵਾਲ ਦੇ ਹੱਕ ਚ ਜੁਟਾਉਣਗੇ ਸਮਰਥਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

Follow Us On

ਪੰਜਾਬ ਦੀਆਂ ਚਾਰ ਸੀਟਾਂ ‘ਤੇ 20 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਰਚਾ ਸੰਭਾਲਿਆ ਹੋਇਆ ਹੈ। ਉਹ ਸਾਰੀਆਂ ਸੀਟਾਂ ‘ਤੇ ਪ੍ਰਚਾਰ ਲਈ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸਾਰੇ ਸਰਕਲਾਂ ਵਿੱਚ ਇੰਚਾਰਜ ਤੇ ਮੰਤਰੀ ਪਹਿਲਾਂ ਹੀ ਸਰਗਰਮ ਹਨ। ਉਹ ਸਰਕਾਰ ਦੇ ਢਾਈ ਸਾਲਾਂ ਦੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੇ ਹਨ।

ਦੱਸ ਦੇਈਏ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ 9 ਨਵੰਬਰ 2024 ਤੋਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਸਰਗਰਮ ਹੋ ਜਾਣਗੇ। ਇਸ ਦੌਰਾਨ ਉਹ 9 ਨਵੰਬਰ ਨੂੰ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਸੀਟ ਅਤੇ 10 ਨਵੰਬਰ ਨੂੰ ਗਿੱਦੜਬਾਹਾ ਅਤੇ ਬਰਨਾਲਾ ਸੀਟ ‘ਤੇ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ।

CM ਮਾਨ ਦੀਆਂ ਚੱਬੇਵਾਲ ਵਿੱਚ ਦੋ ਜਨਤ ਬੈਠਕਾਂ

ਸੀਐਮ ਭਗਵੰਤ ਮਾਨ ਮੰਗਲਵਾਰ ਨੂੰ ਗਿੱਦੜਬਾਹਾ ਵਿੱਚ ਸਰਗਰਮ ਰਹੇ। ਜਦੋਂਕਿ ਅੱਜ ਉਹ ਹੁਸ਼ਿਆਰਪੁਰ ਦੇ ਚੱਬੇਵਾਲ ਜਾਣਗੇ। ਇੱਥੇ ਸੀਐਮ ਦੇ ਅੱਜ ਦੋ ਜਨਤਕ ਪ੍ਰੋਗਰਾਮ ਹਨ। ਇਸ ਦੌਰਾਨ ਉਹ ਦੁਪਹਿਰ 12 ਵਜੇ ਪੰਡੋਰੀ ਬੀਬੀ ਗੁਰਦੁਆਰਾ ਹਰਖੋਵਾਲ ਦੇ ਸਾਹਮਣੇ ਅਤੇ ਦੁਪਹਿਰ 2.30 ਵਜੇ ਲਵਨ ਮੈਰਿਜ ਬਾਹੋਵਾਲ ਵਿਖੇ ਲੋਕਾਂ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਇਲਾਕੇ ਵਿੱਚ ਦੋ ਪ੍ਰੋਗਰਾਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਆਮ ਆਦਮੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਮੁੱਖ ਮੰਤਰੀ ਇਨ੍ਹਾਂ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਨ੍ਹਾਂ ਚੋਣਾਂ ਨਾਲ ਭਾਵੇਂ ਸੂਬੇ ਦੀ ਸੱਤਾ ‘ਤੇ ਕੋਈ ਫਰਕ ਨਹੀਂ ਪਵੇਗਾ ਪਰ ਸਰਕਾਰ ਦਾ ਵੱਕਾਰ ਜ਼ਰੂਰ ਬਰਕਰਾਰ ਹੈ।

ਬੀਜੇਪੀ ਬਿੱਟੂ ਤੇ ਕਾਂਗਰਸ ਸਥਾਨਕ ਆਗੂਆਂ ਦੇ ਸਹਾਰੇ

ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਜੇ ਵੀ ਚੋਣ ਪ੍ਰਚਾਰ ਤੋਂ ਦੂਰ ਹਨ। ਜਦਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਇਸ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਗਿੱਦੜਬਾਹਾ ਵਿੱਚ ਚੋਣ ਮੀਟਿੰਗਾਂ ਕੀਤੀਆਂ ਹਨ। ਹੁਣ ਉਹ ਬਰਨਾਲਾ ਵਿੱਚ ਸਰਗਰਮ ਹੋਣਗੇ। ਇਸ ਤੋਂ ਇਲਾਵਾ ਪਾਰਟੀ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਕੁਝ ਆਗੂ ਪੰਜਾਬ ਵੀ ਆ ਸਕਦੇ ਹਨ।

ਜਦੋਂਕਿ ਕਾਂਗਰਸ ਅਜੇ ਵੀ ਸਥਾਨਕ ਆਗੂਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਪਾਰਟੀ ਨੇ ਕੁਝ ਦਿਨ ਪਹਿਲਾਂ ਚੋਣਾਂ ਲਈ ਰਣਨੀਤੀ ਯੋਜਨਾ ਕਮੇਟੀ ਬਣਾਈ ਹੈ। ਇਸ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਜਦਕਿ ਸੱਤ ਹੋਰ ਸੀਨੀਅਰ ਆਗੂਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਉਤਰਿਆ ਹੈ।

Exit mobile version