ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਦਨ `ਚ ਚੁੱਕਿਆ ਪੰਜਾਬ 'ਚ ਵੇਟਲੈਡ ਅਤੇ ਪਰਵਾਸੀ ਪੰਛੀਆਂ ਦੀ ਘੱਟਦੀ ਆਮਦ ਦਾ ਮੁੱਦਾ | Rajya Sabha MP Satnam Singh Sandhu Highlights Decline in Migratory Birds & Wetland Degradation in Punjab Punjabi news - TV9 Punjabi

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਦਨ `ਚ ਚੁੱਕਿਆ ਪੰਜਾਬ ‘ਚ ਵੇਟਲੈਡ ਅਤੇ ਪਰਵਾਸੀ ਪੰਛੀਆਂ ਦੀ ਘੱਟਦੀ ਆਮਦ ਦਾ ਮੁੱਦਾ

Updated On: 

09 Aug 2024 12:54 PM

Satnam Sandhu In Rajya Sabha : ਰਾਜ ਸਭਾ ਦੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ `ਚ ਪੰਜਾਬ ਦੇ ਜੰਗਲੀ ਜੀਵਾਂ ਨਾਲ ਸਬੰਧਤ ਰੱਖਾਂ ਦੇ ਸੁਧਾਰ ਤੇ ਸੂਬੇ `ਚ ਪਰਵਾਸੀ ਪੰਛੀਆਂ ਦੀ ਘੱਟਦੀ ਆਮਦ ਦਾ ਮੁੱਦਾ ਚੁੱਕਦਿਆਂ ਇਨ੍ਹਾਂ ਦੇ ਸੁਧਾਰ ਲਈ ਚੁੱਕੇ ਕਦਮਾਂ ਦਾ ਵੇਰਵਾ ਮੰਗਿਆ।

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਦਨ `ਚ ਚੁੱਕਿਆ ਪੰਜਾਬ ਚ ਵੇਟਲੈਡ ਅਤੇ ਪਰਵਾਸੀ ਪੰਛੀਆਂ ਦੀ ਘੱਟਦੀ ਆਮਦ ਦਾ ਮੁੱਦਾ

ਸਤਨਾਮ ਸਿੰਘ ਸੰਧੂ, ਰਾਜ ਸਭਾ ਮੈਂਬਰ

Follow Us On

ਨਵੀਂ ਦਿੱਲੀ/ ਚੰਡੀਗੜ੍ਹ: ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਮੰਗਲਵਾਰ ਨੂੰ ਸੰਸਦ `ਚ ਮਾਨਸੂਨ ਸੈਸ਼ਨ ਦੇ ਸਿਫਰਕਾਲ ਦੌਰਾਨ ਪੰਜਾਬ ਦੇ ਜੰਗਲੀ ਜੀਵਾਂ ਨਾਲ ਸਬੰਧਤ ਰੱਖਾਂ ਦੇ ਸੁਧਾਰ ਤੇ ਸੂਬੇ `ਚ ਪਰਵਾਸੀ ਪੰਛੀਆਂ ਦੀ ਘੱਟਦੀ ਆਮਦ ਦਾ ਮੁੱਦਾ ਸੰਸਦ `ਚ ਚੁੱਕਿਆ। ਉਨ੍ਹਾਂ ਨੇ ਵੈਟਲੈਂਡਸ ਦੀ ਸੰਰਖਣ ਨੂੰ ਯਕੀਨੀ ਬਣਾਉਣ ਦੀ ਮੰਗ ਚੁੱਕਦਿਆਂ ਕਿਹਾ, “ ਪੰਜਾਬ ਦਾ ਵਾਤਾਵਰਣ ਬਹੁਤ ਸੁਹਾਵਣਾ ਹੈ ਤੇ ਕਈ ਪਰਵਾਸੀ ਪੰਛੀਆਂ ਦੇ ਰਹਿਣ ਲਈ ਅਨੁਕੂਲ ਹੈ। ਜੰਗਲੀ ਜੀਵਾਂ ਦੀ ਸਾਂਭ ਸੰਭਾਲ ਤੇ ਪਰਵਾਸੀ ਪੰਛੀਆਂ ਦੇ ਸੰਰਖਣ ਲਈ ਜੰਗਲੀ ਜੀਵ ਰੱਖਾਂ ਦਾ ਹੋਣਾ ਬਹੁਤ ਮਹੱਤਵਪੂਰਨ ਹੈ। ਪਰਵਾਸੀ ਪੰਛੀ ਭਾਰਤ ਨੂੰ ਚੁਣਦੇ ਹਨ ਤੇ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਸਰੋਤ ਹਨ।

ਸੰਧੂ ਨੇ ਕਿਹਾ ਕਿ ਪੰਜਾਬ ਸੂਬੇ `ਚ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਲਈ 7 ਰੱਖਾਂ ਹਨ, ਜਿਨ੍ਹਾਂ ਵਿਚੋਂ 6 ਸੁਰੱਖਿਅਤ ਹਨ ਤੇ ਰਾਮਸਰ ਸਾਈਟਾਂ ਵਜੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ਦੇ ਘੱਟਣ ਦਾ ਕਾਰਨ ਸੂਬੇ ਵਿਚ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਆਮਦ `ਚ ਹਰ ਸਾਲ ਗਿਰਾਵਟ ਆ ਰਹੀ ਹੈ। ਸਾਨੂੰ ਸੂਬੇ ਵਿਚ ਪਰਵਾਸੀ ਪੰਛੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਰੱਖਾਂ ਦੇ ਸੰਰਖਣ ਲਈ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ।

ਘਟਦੀ ਵਿਦੇਸ਼ੀ ਪੰਛੀਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ – ਸੰਧੂ

ਇਸ ਮੁੱਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਸੰਸਦ ਮੈਂਬਰ ਸ਼੍ਰੀ ਸੰਧੂ ਨੇ ਕਿਹਾ ਕਿ ਸੈਂਡਪਾਈਪਰ, ਪਲੋਵਰ, ਗਲਸ, ਟਰਨਸ ਯੂਰੇਸ਼ੀਅਨ ਕੂਟ, ਗੇਡਵਾਲ, ਕਾਮਨ ਪੋਚਾਰਡ, ਯੂਰੇਸ਼ੀਅਨ ਵਿਗੌਨ, ਰੂਡੀ, ਸ਼ੈਲਡਕ, ਕਾਮਨ ਟੀਲ, ਸਪੂਨਬਿਲ ਤੇ ਪੇਂਟੇਡ ਸਟੌਰਕ ਵਰਗ੍ਹੇ ਕੁੱਝ ਅਜਿਹੇ ਦੁਰਲੱਭ ਪ੍ਰਜਾਤੀਆਂ ਦੇ ਪੰਛੀ ਹਨ ਜ਼ੋ ਹਰ ਸਾਲ ਜੰਗਲੀ ਜੀਵ ਰੱਖਾਂ ਵਿਚ ਆਉਂਦੇ ਹਨ। ਉਨ੍ਹਾਂ ਦੀਆਂ ਗਿਣਤੀ ਬਾਰੇ ਜਿ਼ਕਰ ਕਰਦਿਆਂ, ਉਨ੍ਹਾਂ ਦੱਸਿਆ ਕਿ 2021-22 ਵਿਚ ਪੰਜਾਬ ਦੀਆਂ ਜੰਗਲੀ ਜੀਵ ਰੱਖਾਂ ਵਿਚ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਗਿਣਤੀ 95,928 ਸੀ ਜੋ ਕਿ 2022-23 ਵਿਚ ਘੱਟ ਕੇ 85,882 ਰਹਿ ਗਈ ਹੈ।

ਸਤਨਾਮ ਸਿੰਘ ਸੰਧੂ, ਰਾਜ ਸਭਾ ਮੈਂਬਰ

ਆਮ ਤੌਰ `ਤੇ ਪਰਵਾਸੀ ਪੰਛੀਆਂ ਦਾ ਸਭ ਤੋਂ ਵੱਡਾ ਹਿੱਸਾ ਹਰੀਕੇ ਜੰਗਲੀ ਜੀਵ ਰੱਖ (ਵੈਟਲੈਂਡ) `ਤੇ ਆਉਂਦਾ ਹੈ। 2023 ਵਿਚ ਵੱਖ-ਵੱਖ ਦੇਸ਼ਾਂ ਤੋਂ 65,000 ਤੋਂ ਵੱਧ ਪਰਵਾਸੀ ਪੰਛੀ ਆਏ ਸਨ, ਜੋ ਕਿ 2021 ਵਿਚ ਆਏ ਪੰਛੀਆਂ ਦੀ ਗਿਣਤੀ ਨਾਲੋਂ ਲਗਪਗ 12 ਫ਼ੀਸਦ ਘੱਟ ਸਨ। ਜੰਗਲੀ ਜੀਵ ਰੱਖਾਂ ਦੀ ਸੁਰੱਖਿਆ ਦੇ ਨਾਲ-ਨਾਲ ਰਾਜ ਸਭਾ ਮੈਂਬਰ ਸ਼੍ਰੀ ਸੰਧੂ ਨੇ ਦੱਸਿਆ ਕਿ ਪ੍ਰਦੂਸਿ਼ਤ ਹੋ ਰਹੇ ਬੁੱਢੇ ਨਾਲੇ ਦੀ ਸਾਫ਼ ਸਫ਼ਾਈ ਹੁਣ ਸਮੇਂ ਦੀ ਲੋੜ ਹੈ।

ਨਦੀ-ਨਾਲਿਆਂ ‘ਚ ਸੁੱਟੀ ਜਾ ਰਹੀ ਗੰਦਗੀ ਨੂੰ ਰੋਕਣਾ ਜ਼ਰੂਰੀ – ਸੰਧੂ

ਉਨ੍ਹਾਂ ਕਿਹਾ ਕਿ ਸਾਨੂੰ ਡੇਅਰੀ ਤੇ ਡਾਇੰਗ ਉਦਯੋਗਾਂ ਵੱਲੋਂ ਸੁੱਟੀ ਜਾ ਰਹੀ ਗੰਦਗੀ ਨੂੰ ਰੋਕਣਾ ਜ਼ਰੂਰੀ ਹੈ। ਇਹ ਦੂਸਿ਼ਤ ਪਾਣੀ ਮਨੁੱਖੀ ਜੀਵਨ ਲਈ ਤਾਂ ਘਾਤਕ ਹੈ ਹੀ ਨਾਲ ਹੀ ਪਸ਼ੂਆਂ ਤੇ ਪੰਛੀਆਂ ਲਈ ਵੀ ਬਹੁਤ ਹੀ ਨੁਕਸਾਨਦਾਇਕ ਹੈ। ਸੂਬੇ ਵਿਚ ਦੂਸਿ਼ਤ ਹੋ ਰਹੇ ਪਾਣੀ ਕਾਰਨ ਵੀ ਪਰਵਾਸੀ ਪੰਛੀਆਂ ਦੀ ਆਮਦ ਵਿਚ ਕਾਫ਼ੀ ਕਮੀ ਆਈ ਹੈ। ਸ਼੍ਰੀ ਸੰਧੁ ਨੇ ਅਜ਼ਾਦੀ ਦੇ 75 ਸਾਲ ਪੂਰੇ ਹੋਣ ਅਤੇ ਆਜ਼ਾਦੀ ਦੇ ਅੰਮ੍ਰਿਤ ਉਤਸਵ ਦੇ ਮੌਕੇ `ਤੇ ਪੰਜਾਬ ਦੇ ਹਰ ਜਿ਼ਲ੍ਹੇ `ਚ 75 `ਅੰਮ੍ਰਿਤ ਸਰੋਵਰ` ਬਣਾਊਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਨ੍ਹਾਂ `ਅੰਮ੍ਰਿਤ ਸਰੋਵਰਾਂ` ਦੇ ਨਿਰਮਾਣ ਨਾਲ ਪਰਵਾਸੀ ਪੰਛੀਆਂ ਨੂੰ ਰਹਿਣ ਲਈ ਅਨੁਕੂਲ ਵਾਤਾਵਰਣ ਮਿਲੇਗਾ।

Exit mobile version