ਚੰਡੀਗੜ੍ਹ ਨਗਰ ਨਿਗਮ: ਭਾਜਪਾ ਦੇ ਕੁਲਜੀਤ ਸੰਧੂ ਸੀਨੀਅਰ ਡਿਪਟੀ ਮੇਅਰ ਅਤੇ ਰਾਜੇਂਦਰ ਸ਼ਰਮਾ ਬਣੇ ਡਿਪਟੀ ਮੇਅਰ | chandigarh nagar nigam Kuljeet singh sandhu of-bjp-elected as deputy senior mayor know full detail in punjabi Punjabi news - TV9 Punjabi

ਚੰਡੀਗੜ੍ਹ ਨਗਰ ਨਿਗਮ: ਭਾਜਪਾ ਦੇ ਕੁਲਜੀਤ ਸੰਧੂ ਸੀਨੀਅਰ ਡਿਪਟੀ ਮੇਅਰ ਅਤੇ ਰਾਜੇਂਦਰ ਸ਼ਰਮਾ ਬਣੇ ਡਿਪਟੀ ਮੇਅਰ

Updated On: 

04 Mar 2024 13:55 PM

Chandigarh Nagar Nigam: ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਭਾਜਪਾ ਦੇ ਮੇਅਰ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ ਸਨ। ਜਦੋਂ ਕਿ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ ਸਨ। ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ 8 ਵੋਟਾਂ ਨੂੰ ਅਯੋਗ ਕਰਾਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ।

ਚੰਡੀਗੜ੍ਹ ਨਗਰ ਨਿਗਮ:  ਭਾਜਪਾ ਦੇ ਕੁਲਜੀਤ ਸੰਧੂ ਸੀਨੀਅਰ ਡਿਪਟੀ ਮੇਅਰ ਅਤੇ ਰਾਜੇਂਦਰ ਸ਼ਰਮਾ ਬਣੇ ਡਿਪਟੀ ਮੇਅਰ

ਚੰਡੀਗੜ੍ਹ ਨਗਰ ਨਿਗਮ: ਭਾਜਪਾ ਦੇ ਕੁਲਜੀਤ ਸੰਧੂ ਸੀਨੀਅਰ ਡਿਪਟੀ ਮੇਅਰ ਅਤੇ ਰਾਜੇਂਦਰ ਸਿੰਘ ਬਣੇ ਡਿਪਟੀ ਮੇਅਰ

Follow Us On

ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਭਾਜਪਾ ਨੇ ਦੋਵੇਂ ਸੀਟਾਂ ਜਿੱਤ ਲਈਆਂ ਹਨ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ‘ਤੇ ਭਾਜਪਾ ਉਮੀਦਵਾਰ ਕੁਲਜੀਤ ਸੰਧੂ ਜੇਤੂ ਰਹੇ ਹਨ। ਭਾਜਪਾ ਦੇ ਹੱਕ ‘ਚ 19 ਵੋਟਾਂ ਪਈਆਂ, ਜਦਕਿ ‘ਇੰਡੀਆ’ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਗੱਬੀ ਨੂੰ 16 ਵੋਟਾਂ ਮਿਲੀਆਂ | ਜਦਕਿ ਗਠਜੋੜ ਦੀ ਇੱਕ ਵੋਟ ਰੱਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਿਆਹੀ ਫੈਲਣ ਕਾਰਨ ਵੋਟ ਨੂੰ ਰੱਦ ਕਰ ਦਿੱਤਾ ਗਿਆ। ਤਕਨੀਕੀ ਕਾਰਨਾਂ ਕਰਕੇ ਰੱਦ ਹੋਈ ਇਹ ਵੋਟ ਸਾਰੀਆਂ ਪਾਰਟੀਆਂ ਨੂੰ ਦਿਖਾਈ ਗਈ।

ਡਿਪਟੀ ਮੇਅਰ ਦੇ ਅਹੁਦੇ ‘ਤੇ ਵੀ ਭਾਜਪਾ ਉਮੀਦਵਾਰ ਰਜਿੰਦਰ ਸ਼ਰਮਾ ਜੇਤੂ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਇੰਡੀਆ ਅਲਾਇੰਸ ਦੀ ਉਮੀਦਵਾਰ ਨਿਰਮਲਾ ਦੇਵੀ ਨਾਲ ਸੀ। ਇਸ ਚੋਣ ਵਿਚ ਉਨ੍ਹਾਂ ਨੂੰ 19 ਵੋਟਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚ ਭਾਜਪਾ ਨੂੰ 17, ਅਕਾਲੀ ਦਲ ਦੀ ਇਕ ਵੋਟ ਅਤੇ ਇਕ ਵੋਟ ਸੰਸਦ ਮੈਂਬਰ ਦੀ ਹੈ, ਜਦਕਿ ਇੰਡੀਆ ਗਠਜੋੜ ਨੂੰ ਕੁੱਲ 17 ਵੋਟਾਂ ਮਿਲੀਆਂ ਹਨ, ਜਿਸ ਵਿਚ ਆਮ ਆਦਮੀ ਪਾਰਟੀ ਨੂੰ 10 ਅਤੇ ਕਾਂਗਰਸ ਦੀਆਂ 7 ਵੋਟਾਂ ਸ਼ਾਮਲ ਹਨ |.

ਇਹ ਵੀ ਪੜ੍ਹੋ – ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ, SIT ਵੱਲੋਂ 6 ਮਾਰਚ ਨੂੰ ਨਸ਼ਾ ਤਸਕਰੀ ਦੇ ਮਾਮਲੇ ਚ ਪੁੱਛਗਿੱਛ ਕੀਤੀ ਜਾਵੇਗੀ

ਭਾਜਪਾ ਦੀ ਜਿੱਤ ਨਾਲ ਇੰਡੀਆਗਠਜੋੜ ਨੂੰ ਕਰਾਰਾ ਝਟਕਾ

ਭਾਜਪਾ ਦੀ ਜਿੱਤ ਨਾਲ ਇੰਡੀਆ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੌਰਾਨ ਨਗਰ ਨਿਗਮ ਹਾਊਸ ਵਿੱਚ ਭਾਰੀ ਹੰਗਾਮਾ ਹੋਇਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਗਾਏ। ਉਨ੍ਹਾਂ ਦਾ ਸਵਾਲ ਸੀ ਕਿ ਕੀ ਇਸ ਤਰ੍ਹਾਂ ਨਿਰਪੱਖ ਚੋਣਾਂ ਹੁੰਦੀਆਂ ਹਨ। ਨਤੀਜੇ ਐਲਾਨੇ ਜਾਣ ਤੋਂ ਬਾਅਦ ਇੰਡੀਆ ਗਠਜੋੜ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਜ਼ੋਰਦਾਰ ਬਹਿਸ ਹੋਈ। ਇਸ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਨੇ ਕੌਂਸਲਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਹੰਗਾਮਾ ਜਾਰੀ ਰਿਹਾ।

ਨਗਰ ਨਿਗਮ ਸਦਨ ‘ਚ ਹੰਗਾਮਾ

ਇਸ ਤੋਂ ਪਹਿਲਾਂ ਵੀ ਸਦਨ ਵਿੱਚ ਹੰਗਾਮਾ ਹੋਇਆ ਸੀ। ਜਦੋਂ ਮੇਅਰ ਕੁਲਦੀਪ ਕੁਮਾਰ ਨੇ ਬਤੌਰ ਪ੍ਰੀਜ਼ਾਈਡਿੰਗ ਅਫ਼ਸਰ ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਨੂੰ ਗਿਣਤੀ ਤੋਂ ਪਹਿਲਾਂ ਆਪਣੇ ਕੋਲ ਬੁਲਾਇਆ ਸੀ, ਜਿਸ ਤੇ ਭਾਜਪਾ ਕੌਂਸਲਰਾਂ ਨੇ ਇਤਰਾਜ਼ ਜਤਾਉਂਦਿਆਂ ਹੰਗਾਮਾ ਕਰ ਦਿੱਤਾ ਸੀ। ਦਰਅਸਲ, ਇਹ ਚੋਣ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜੋ ਕਿ ਗਠਜੋੜ ਤੋਂ ਵੀ ਹਨ। ਵੋਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਜਿੱਤ ਦੇ ਦਾਅਵੇ ਕਰ ਰਹੇ ਸਨ ਪਰ ਨਤੀਜੇ ਭਾਜਪਾ ਦੇ ਹੱਕ ਵਿੱਚ ਆਏ।

ਮੇਅਰ ਦੀ ਚੋਣ ਵਿੱਚ ਹੋਈ ਸੀ ਧਾਂਦਲੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਦਰਅਸਲ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਮੇਅਰ ਦੀ ਚੋਣ ਜਿੱਤੀ ਸੀ। ਜਿਸ ‘ਤੇ ‘ਆਪ’-ਕਾਂਗਰਸ ਗਠਜੋੜ ਨੇ ਇਤਰਾਜ਼ ਪ੍ਰਗਟਾਇਆ ਸੀ ਅਤੇ ਚੋਣਾਂ ‘ਚ ਕਥਿਤ ਧਾਂਦਲੀ ਕੀਤੀ ਸੀ। ਗਠਜੋੜ ਦੇ ਆਗੂਆਂ ਨੇ ਆਰੋਪ ਲਾਇਆ ਸੀ ਕਿ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ ਚੋਣਾਂ ਵਿੱਚ ਗੜਬੜੀ ਕੀਤੀ ਹੈ। ਉਨ੍ਹਾਂ ਨੇ ਗੱਠਜੋੜ ਦੇ ਭਾਈਵਾਲਾਂ ਦੀਆਂ ਅੱਠ ਵੋਟਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ।

ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਅਦਾਲਤ ਨੇ 20 ਫਰਵਰੀ ਨੂੰ ਨਤੀਜਿਆਂ ਨੂੰ ਅਯੋਗ ਕਰਾਰ ਦਿੰਦਿਆਂ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਸਖ਼ਤ ਤਾੜਨਾ ਕਰਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦਿੱਤਾ ਸੀ।

Exit mobile version