ਚੰਡੀਗੜ੍ਹ 'ਚ ਹੁਣ ਸਾਰਿਆਂ ਲਈ ਪਾਣੀ ਅਤੇ ਪਾਰਕਿੰਗ ਫ੍ਰੀ, ਸ਼ਹਿਰ ਦੇ ਲੋਕਾਂ ਨੂੰ ਮਿਲੇਗਾ ਇੰਨੇਂ ਲੀਟਰ ਪਾਣੀ ਮੁਫ਼ਤ | Chandigarh Nagar Nigam decision water and parking are now free for everyone Punjabi news - TV9 Punjabi

ਚੰਡੀਗੜ੍ਹ ‘ਚ ਹੁਣ ਸਾਰਿਆਂ ਲਈ ਪਾਣੀ ਅਤੇ ਪਾਰਕਿੰਗ ਫ੍ਰੀ, ਸ਼ਹਿਰ ਦੇ ਲੋਕਾਂ ਨੂੰ ਮਿਲੇਗਾ ਇੰਨੇਂ ਲੀਟਰ ਪਾਣੀ ਮੁਫ਼ਤ

Updated On: 

12 Mar 2024 08:56 AM

ਇਸ ਦੇ ਨਾਲ ਚੰਡੀਗੜ੍ਹ ਚ ਸਾਰਿਆਂ ਲਈ ਪਾਰਕਿੰਗ ਨੂੰ ਵੀ ਫ੍ਰੀ ਕਰ ਦਿੱਤਾ ਗਿਆ ਹੈ। ਇਸ ਚ ਹੁਣ ਕਿਸੇ ਵੀ ਸੂਬੇ ਦੀ ਗੱਡੀ ਤੋਂ ਕਿਸੇ ਵੀ ਤਰ੍ਹਾਂ ਦਾ ਪਾਰਕਿੰਗ ਚਾਰਜ਼ ਨਹੀਂ ਲਿਆ ਜਾਵੇਗਾ। ਇਸ ਦਾ ਵੀ ਟੇਬਲ ਏਜੰਡਾ ਨਗਰ ਨਿਗਮ ਨੇ ਪਾਸ ਕਰ ਦਿੱਤਾ ਹੈ।

ਚੰਡੀਗੜ੍ਹ ਚ ਹੁਣ ਸਾਰਿਆਂ ਲਈ ਪਾਣੀ ਅਤੇ ਪਾਰਕਿੰਗ ਫ੍ਰੀ, ਸ਼ਹਿਰ ਦੇ ਲੋਕਾਂ ਨੂੰ ਮਿਲੇਗਾ ਇੰਨੇਂ ਲੀਟਰ ਪਾਣੀ ਮੁਫ਼ਤ

ਸੰਕੇਤਕ ਤਸਵੀਰ (Pic Credit: Pexels)

Follow Us On

ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਲੋਕਾਂ ਨੂੰ ਹੁਣ 20 ਹਜ਼ਾਰ ਪ੍ਰਤੀ ਘਰ ਪ੍ਰਤੀ ਮਹਿਨਾ ਪਾਣੀ ਫ੍ਰੀ ਪਾਣੀ ਦੇਣ ਦਾ ਮੱਤਾ ਪਾਸ ਕਰ ਦਿੱਤਾ ਹੈ। ਹੁਣ ਇਹ ਮੱਤਾ ਮਨਜ਼ੂਰੀ ਲਈ ਚੰਡੀਗੜ੍ਹ ਦੀ ਸਥਾਨਕ ਸਰਕਾਰ ਡਿਪਾਰਟ ਨੂੰ ਭੇਜਿਆ ਜਾਵੇਗਾ। ਇਸ ਦੇ ਲਈ ਨਗਰ ਨਿਗਮ ਨੇ ਟੇਬਲ ਏਜੰਡਾ ਲਿਆਂਦਾ ਸੀ। ਇਹ ਏਜੰਡਾ ਕਾਂਗਰਸ ਦੇ ਪਾਰਸ਼ਦ ਤਰੁਣਾ ਮਹਿਤਾ ਵੱਲੋਂ ਲਿਆਂਦਾ ਗਿਆ ਸੀ।

ਇਸ ਦੇ ਨਾਲ ਚੰਡੀਗੜ੍ਹ ਚ ਸਾਰਿਆਂ ਲਈ ਪਾਰਕਿੰਗ ਨੂੰ ਵੀ ਫ੍ਰੀ ਕਰ ਦਿੱਤਾ ਗਿਆ ਹੈ। ਇਸ ਚ ਹੁਣ ਕਿਸੇ ਵੀ ਸੂਬੇ ਦੀ ਗੱਡੀ ਤੋਂ ਕਿਸੇ ਵੀ ਤਰ੍ਹਾਂ ਦਾ ਪਾਰਕਿੰਗ ਚਾਰਜ਼ ਨਹੀਂ ਲਿਆ ਜਾਵੇਗਾ। ਇਸ ਦਾ ਵੀ ਟੇਬਲ ਏਜੰਡਾ ਨਗਰ ਨਿਗਮ ਨੇ ਪਾਸ ਕਰ ਦਿੱਤਾ ਹੈ।

ਭਾਜਪਾ ਨੇ 40 ਹਜ਼ਾਰ ਲੀਟਰ ਮੁਫ਼ਤ ਪਾਣੀ ਦਾ ਰੱਖਿਆ ਸੀ ਸੁਝਾਅ

ਉੱਥੇ ਹੀ ਭਾਜਪਾ ਨੇ 20 ਹਜ਼ਾਰ ਲੀਟਰ ਦੀ ਜਗ੍ਹਾ 40 ਹਜ਼ਾਰ ਲੀਟਰ ਫ੍ਰੀ ਪਾਣੀ ਦਾ ਸੁਝਾਅ ਰੱਖਿਆ ਸੀ, ਪਰ ਬਹੁਮਤ ਨਾ ਹੋਣ ਕਾਰਨ ਨਿਗਮ ਨੇ ਇਸ ਸੁਝਾਅ ਨੂੰ ਨਹੀਂ ਮੰਨਿਆ ਸੀ। ਹੁਣ ਇਹ ਮੱਤਾ ਮਨਜ਼ੂਰੀ ਲਈ ਚੰਡੀਗੜ੍ਹ ਦੀ ਸਥਾਨਕ ਸਰਕਾਰ ਡਿਪਾਰਟ ਨੂੰ ਭੇਜਿਆ ਜਾਵੇਗਾ।

Exit mobile version