ਕੈਬਨਿਟ ਮੰਤਰੀ ਤਰੁਨਪ੍ਰੀਤ ਕਾਂਗਰਸ ‘ਤੇ ਭੜਕੇ: ਕਿਹਾ- 500 ਕਰੋੜ ਦੇ ਡਰੱਗਜ਼ ਸਮੇਤ ਕਾਂਗਰਸ ਸਰਕਲ ਪ੍ਰਧਾਨ ਗ੍ਰਿਫਤਾਰ, ਪਾਕਿਸਤਾਨ ਨਾਲ ਸਬੰਧ

Updated On: 

28 Oct 2024 16:11 PM

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਇੱਕ ਨਿੱਜੀ ਅਖ਼ਬਰ ਵੱਲੋਂ ਪ੍ਰਕਾਸ਼ਿਤ 105 ਕਿਲੋ ਹੈਰੋਇਨ ਅਤੇ ਉਕਤ ਮਾਮਲੇ ਵਿੱਚ ਕਥਿਤ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦੀ ਖ਼ਬਰ ਦਿਖਾਈ। ਉਕਤ ਖਬਰਾਂ ਦੀ ਕਟਿੰਗ ਦਿਖਾਉਣ ਤੋਂ ਬਾਅਦ ਤਰੁਣਪ੍ਰੀਤ ਨੇ ਕਿਹਾ- ਇਹ ਖਬਰਾਂ ਭਾਜਪਾ ਤੇ ਕਾਂਗਰਸ ਦਾ ਪਰਦਾਫਾਸ਼ ਕਰਦੀਆਂ ਹਨ।

ਕੈਬਨਿਟ ਮੰਤਰੀ ਤਰੁਨਪ੍ਰੀਤ ਕਾਂਗਰਸ ਤੇ ਭੜਕੇ: ਕਿਹਾ- 500 ਕਰੋੜ ਦੇ ਡਰੱਗਜ਼ ਸਮੇਤ ਕਾਂਗਰਸ ਸਰਕਲ ਪ੍ਰਧਾਨ ਗ੍ਰਿਫਤਾਰ, ਪਾਕਿਸਤਾਨ ਨਾਲ ਸਬੰਧ

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ

Follow Us On

ਪੰਜਾਬ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਜਿਸ ‘ਚ ਉਨ੍ਹਾਂ ਪੰਜਾਬ ‘ਚ ਨਸ਼ਿਆਂ ਦੀ ਰੋਕਥਾਮ ‘ਤੇ ਅਹਿਮ ਚਰਚਾ ਕੀਤੀ ਅਤੇ ਕਾਂਗਰਸ ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਇਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਸੈਕਟਰ-39 ਵਿੱਚ ਹੋਈ। ਇਸ ਦੌਰਾਨ ਕੈਬਨਿਟ ਮੰਤਰੀ ਸਮੇਤ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੀ ਹਾਜ਼ਰ ਸਨ। ਜਿਸ ਵਿੱਚ ਨਸ਼ਿਆਂ ਦੇ ਖਾਤਮੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਇੱਕ ਨਿੱਜੀ ਅਖ਼ਬਰ ਵੱਲੋਂ ਪ੍ਰਕਾਸ਼ਿਤ 105 ਕਿਲੋ ਹੈਰੋਇਨ ਅਤੇ ਉਕਤ ਮਾਮਲੇ ਵਿੱਚ ਕਥਿਤ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦੀ ਖ਼ਬਰ ਦਿਖਾਈ। ਉਕਤ ਖਬਰਾਂ ਦੀ ਕਟਿੰਗ ਦਿਖਾਉਣ ਤੋਂ ਬਾਅਦ ਤਰੁਣਪ੍ਰੀਤ ਨੇ ਕਿਹਾ- ਇਹ ਖਬਰਾਂ ਭਾਜਪਾ ਤੇ ਕਾਂਗਰਸ ਦਾ ਪਰਦਾਫਾਸ਼ ਕਰਦੀਆਂ ਹਨ।

ਨਸ਼ੇ ਦੀ ਬਰਮਾਦਗੀ ਨੂੰ ਲੈ ਕੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿੱਚ ਕਾਂਗਰਸ ਦੇ ਸਰਕਲ ਪ੍ਰਧਾਨ ਨਵਜੋਤ ਸਿੰਘ ਲਾਹੌਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ 105 ਕਿਲੋ ਹੈਰੋਇਨ, 31.93 ਕਿਲੋ ਕੈਫੀਨ, 17 ਕਿਲੋ ਡੀਐਮਆਰ, 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਪਿਸਤੌਲ ਬਰਾਮਦ ਹੋਇਆ।

ਤਰੁਨਪ੍ਰੀਤ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਕਿ ਕਾਂਗਰਸ ਵਰਗੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਕੋਲੋਂ ਇੰਨੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਮਿਲੇ ਹਨ। ਪਰ ਮਾਮਲਾ ਉਦੋਂ ਗੰਭੀਰ ਹੋ ਗਿਆ ਜਦੋਂ ਜਾਂਚ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਉਕਤ ਖੇਪ ਪਹਿਲਾਂ ਜੰਮੂ ਅਤੇ ਉਥੋਂ ਪੰਜਾਬ ਪਹੁੰਚੀ। ਇਸ ਦੌਰਾਨ ਮੰਤਰੀ ਨੇ ਕਿਹਾ ਕਿ ਇਸ ਨਸ਼ੇ ਦੀ ਕੀਮਤ ਕਰੀਬ 500 ਕਰੋੜ ਰੁਪਏ ਹੈ।

ਸਾਬਕਾ ਭਾਜਪਾ ਵਿਧਾਇਕ ਸਤਕਾਰ ਕੌਰ ਮਾਮਲੇ ‘ਤੇ ਕੀ ਕਿਹਾ?

ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਫ਼ਿਰੋਜ਼ਪੁਰ ਦੇਹਾਤ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਨਸ਼ਾ ਤਸਕਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਭਾਜਪਾ ਨੇ ਸਤਕਾਰ ਕੌਰ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ। ਇਸ ਨੂੰ ਲੈ ਕੇ ਤਰੁਨਪ੍ਰੀਤ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ।