ਲੁਧਿਆਣਾ ‘ਚ BJP ਆਗੂ ਨੇ ਟ੍ਰੈਫਿਕ ਪੁਲਿਸ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਕੀਤਾ ਮਾਮਲਾ ਦਰਜ

Updated On: 

22 Nov 2024 19:11 PM

Ludhiana Police: ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਿਟੀ ਟ੍ਰੈਫਿਕ ਜ਼ੋਨ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਜਤਿੰਦਰ ਗੋਰੀਅਨ 4 ਹੋਰ ਵਿਅਕਤੀਆਂ ਦੇ ਨਾਲ ਪਿੰਡ ਪੱਖੋਵਾਲ ਚੌਕ ਤੋਂ ਆਪਣੀ ਕਾਰ 'ਚ ਆ ਰਿਹਾ ਸੀ। ਕਾਰ ਚਲਾਉਂਦੇ ਸਮੇਂ ਉਸ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਦੌਰਾਨ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ।

ਲੁਧਿਆਣਾ ਚ BJP ਆਗੂ ਨੇ ਟ੍ਰੈਫਿਕ ਪੁਲਿਸ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਕੀਤਾ ਮਾਮਲਾ ਦਰਜ

BJP ਆਗੂ ਨੇ ਟਰੈਫਿਕ ਪੁਲਿਸ ਨਾਲ ਕੀਤੀ ਬਦਸਲੂਕੀ

Follow Us On

Ludhiana Police: ਲੁਧਿਆਣਾ ‘ਚ ਟ੍ਰੈਫਿਕ ਪੁਲਿਸ ਨਾਲ ਇੱਕ ਗੱਡੀ ਚਾਲਕ ਦੀ ਬਹਿਸ ਹੋ ਗਈ। ਗੱਡੀ ਚਾਲਕ ਭਾਜਪਾ ਦਾ ਆਗੂ ਹੈ ਅਤੇ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਸੀਟ ਬੈਲਟ ਨਾ ਲਗਾਉਣ ਨੂੰ ਲੈ ਕੇ ਪੁਲਿਸ ਨੇ ਨਾਕੇ ਤੇ ਰੋਕਿਆ ਸੀ। ਇਸੇ ਵਿਚਾਲੇ ਕਿਹਾ ਸੁਣੀ ਹੋ ਗਈ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਬਦਸਲੂਕੀ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।

ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਿਟੀ ਟ੍ਰੈਫਿਕ ਜ਼ੋਨ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਜਤਿੰਦਰ ਗੋਰੀਅਨ 4 ਹੋਰ ਵਿਅਕਤੀਆਂ ਦੇ ਨਾਲ ਪਿੰਡ ਪੱਖੋਵਾਲ ਚੌਕ ਤੋਂ ਆਪਣੀ ਕਾਰ ‘ਚ ਆ ਰਿਹਾ ਸੀ। ਕਾਰ ਚਲਾਉਂਦੇ ਸਮੇਂ ਉਸ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਦੌਰਾਨ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ।

ਇਸ ਦੌਰਾਨ ਉਸ ਨੇ ਕਾਰ ਸੜਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ। ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਕੰਮ ਵਿੱਚ ਵੀ ਵਿਘਨ ਪਿਆ ਹੈ। ਜਦੋਂ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਜਤਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ।

ਬਹਿਸ ਦੀ ਵੀਡੀਓ ਹੋ ਰਹੀ ਵਾਇਰਲ

ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਜਪਾ ਨੇਤਾ ਜਤਿੰਦਰ ਗੋਰੀਅਨ ਅਤੇ ਉਸ ਦੇ ਸਾਥੀਆਂ ਨਾਲ ਹਨ ਅਤੇ ਟ੍ਰੈਫਿਕ ਪੁਲਸ ਕਰਮਚਾਰੀ ਨਾਲ ਤਿੱਖੀ ਬਹਿਸ ਹੁੰਦੀ ਨਜ਼ਰ ਆ ਰਹੀ ਹੈ। ਜਤਿੰਦਰ ਗੋਰੀਅਨ ਪੁਲਿਸ ਅਧਿਕਾਰੀ ਨੂੰ ਉਂਗਲ ਹੇਠਾਂ ਕਰਕੇ ਗੱਲ ਕਰਨ ਲਈ ਕਹਿ ਰਿਹਾ ਹੈ।

ਵੀਡੀਓ ‘ਚ ਉਸ ਦੇ ਸਾਥੀਆਂ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਟ੍ਰੈਫਿਕ ਪੁਲਿਸ ਵਾਲੇ ਨੇ ਉਨ੍ਹਾਂ ਦੀ ਕਾਰ ਨੂੰ ਸੜਕ ਦੇ ਵਿਚਕਾਰ ਰੋਕ ਲਿਆ ਹੈ। ਪੁਲਿਸ ਅਤੇ ਭਾਜਪਾ ਆਗੂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਪੀਸੀਆਰ ਦਸਤਾ ਵੀ ਮੌਕੇ ਤੇ ਪੁੱਜ ਗਿਆ। ਥਾਣਾ ਸਦਰ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 132,221,351,3(1),285 ਤਹਿਤ ਕੇਸ ਦਰਜ ਕਰ ਲਿਆ ਹੈ।

Exit mobile version