ਪਟਿਆਲਾ 'ਚ SIT ਸਾਹਮਣੇ ਬਿਕਰਮ ਸਿੰਘ ਮਜੀਠਾਆ ਪੇਸ਼, ਸਰਕਾਰ ਨੂੰ ਕੀਤੇ ਸਵਾਲ | Bikram Singh majithia visit to patiala SIT office for investigation in NDPS act know full detail in punjabi Punjabi news - TV9 Punjabi

ਪਟਿਆਲਾ ‘ਚ SIT ਸਾਹਮਣੇ ਬਿਕਰਮ ਸਿੰਘ ਮਜੀਠਾਆ ਪੇਸ਼, ਸਰਕਾਰ ਨੂੰ ਕੀਤੇ ਸਵਾਲ

Updated On: 

08 Aug 2024 14:34 PM

Bikram Singh Majithia: ਬਿਕਰਮ ਸਿੰਘ ਮਜੀਠੀਆ SIT ਸਾਹਮਣੇ ਪੇਸ਼ ਹੋਏ ਹਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕੇ ਹਨ। ਨਾਲ ਹੀ ਉਨ੍ਹਾਂ ਐਸਆਈਟੀ ਦੀ ਜਾਂਚ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ।

ਪਟਿਆਲਾ ਚ SIT ਸਾਹਮਣੇ ਬਿਕਰਮ ਸਿੰਘ ਮਜੀਠਾਆ ਪੇਸ਼, ਸਰਕਾਰ ਨੂੰ ਕੀਤੇ ਸਵਾਲ

ਬਿਕਰਮ ਸਿੰਘ ਮਜੀਠੀਆ

Follow Us On

Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ SIT ਸਾਹਮਣੇ ਪੇਸ਼ ਹੋਏ ਹਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕੇ ਹਨ। ਨਾਲ ਹੀ ਉਨ੍ਹਾਂ ਐਸਆਈਟੀ ਦੀ ਜਾਂਚ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ। ਪਿੱਛਲੀ ਤਿੰਨ ਵਾਰ ਤੋਂ ਐਸਆਈਟੀ ਉਨ੍ਹਾਂ ਨੂੰ ਤਲਬ ਕਰ ਰਹੀ ਸੀ ਪਰ ਬਿਕਰਮ ਸਿੰਘ ਮਜੀਠੀਆਂ ਨਿਜੀ ਕਾਰਨਾਂ ਦੇ ਚੱਲਦੇ ਪੇਸ਼ ਨਹੀਂ ਹੋ ਰਹੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ SIT ਸਾਹਮਣੇ ਪੇਸ਼ ਹੋਏ ਹਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕੇ ਹਨ। ਨਾਲ ਹੀ ਉਨ੍ਹਾਂ ਐਸਆਈਟੀ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ। ਪਿੱਛਲੀ ਤਿੰਨ ਵਾਰ ਤੋਂ ਐਸਆਈਟੀ ਉਨ੍ਹਾਂ ਨੂੰ ਤਲਬ ਕਰ ਰਹੀ ਸੀ ਪਰ ਬਿਕਰਮ ਸਿੰਘ ਮਜੀਠੀਆਂ ਨਿਜੀ ਕਾਰਨਾਂ ਦੇ ਚੱਲਦੇ ਪੇਸ਼ ਨਹੀਂ ਹੋ ਰਹੇ ਸਨ।

11 ਵਿਚੋਂ 7 ਵਾਰ ਪੇਸ਼ ਹੋਇਆ: ਮਜੀਠੀਆ

SIT ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਮੀਡਿਆ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ 11 ਵਾਰ SIT ਨੇ ਪੇਸ਼ ਹੋਣ ਲਈ ਸਮਨ ਭੇਜੇ ਸਨ। ਇਸ ਤੋਂ ਬਾਅਦ ਉਹ 7 ਵਾਰ ਪੇਸ਼ ਹੋ ਗਏ ਹਨ, ਪਰ ਕੇਜਰੀਵਾਲ ਨੂੰ ਕਿੰਨੀ ਵਾਰ ਸੰਮਨ ਭੇਜੇ ਉਹ ਇੱਕ ਵਾਰ ਵੀ ਪੇਸ਼ ਨਹੀਂ ਹੋਏ ਹਨ।

ਮਜੀਠੀਆ ਨੇ ਭਗਵੰਤ ਮਾਨ ਨੂੰ ਘੇਰਦੇ ਹੋਏ ਲਾਰੇਂਸ ਬਿਸ਼ਨੋਈ ਦੇ 2 ਇੰਟਰਵਿਊ ‘ਤੇ ਵੀ ਸਵਾਲ ਚੁਕੇ ਹਨ। ਉਨ੍ਹਾਂ ਕਿਹਾ ਕਿ SIT DGP ਰੈਕ ਦੇ ਅਫਸਰਾਂ ਤੋਂ DIG ਅਫਸਰਾਂ ਤੱਕ ਸਿਮਟ ਕੇ ਰਹਿ ਗਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਉਨ੍ਹਾਂ ਨਾਲ ਸਿੱਧੇ ਸਵਾਲ ਕਰ ਰਹੇ ਹਨ। ਉਨ੍ਹਾਂ ਇਸ ਦਰਜ ਮਾਮਲੇ ਨੂੰ ਸੀਆਸਤ ਤੋਂ ਪ੍ਰੇਰਿਤ ਹੈ।

ਇਹ ਵੀ ਪੜ੍ਹੋ: ਸਰਹੱਦ ਨੇੜੇ 6.6 ਕਿਲੋ ਹੈਰੋਇਨ ਬਰਮਾਦ, ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਕੀ ਹੈ ਪੂਰਾ ਮਾਮਲਾ

20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਮੋਹਾਲੀ ‘ਚ NDPS ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਮਜੀਠੀਆ ਨੂੰ 24 ਫਰਵਰੀ 2022 ‘ਚ ਪਟਿਆਲਾ ਜੇਲ੍ਹ ਜਾਣਾ ਪਿਆ ਸੀ। ਉਨ੍ਹਾਂ ਨੂੰ 10 ਅਗਸਤ 2022 ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਉਹ 11 ਅਗਸਤ ਨੂੰ ਜੇਲ੍ਹ ਤੋਂ ਬਾਹਰ ਆ ਗਏ ਸਨ। ਇਸ ਦੌਰਾਨ ਮਜੀਠੀਆ ਸਾਢੇ ਪੰਜ ਮਹੀਨੇ ਜੇਲ੍ਹ ਵਿੱਚ ਰਹੇ। ਉਦੋਂ ਤੋਂ ਹੀ SIT ਲਗਾਤਾਰ ਉਨ੍ਹਾਂ ਨੂੰ ਸੰਮਨ ਕਰ ਰਹੀ ਹੈ। ਐਸਆਈਟੀ ਨੇ ਉਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਪਟਿਆਲਾ ਬੁਲਾਇਆ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਤਿੰਨ ਵਾਰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਹਾਜ਼ਰ ਨਹੀਂ ਹੋਇਆ ਅਤੇ ਇਸ ਦੇ ਕਈ ਕਾਰਨ ਦੱਸੇ ਸਨ।

Exit mobile version