ਕਿਸਾਨ ਅੰਦੋਲਨ ‘ਤੇ ਬਿਕਰਮ ਮਜੀਠੀਆ ਦਾ ਬਿਆਨ, ਬੋਲੇ- ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਤੇ ਸੂਬਾ ਸਰਕਾਰ ਜਿੰਮੇਵਾਰ
Bikram Singh Majithia: ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਵਿਗੜ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਏ ਦਿਨ ਪੁਲਿਸ ਸਟੇਸ਼ਨਾਂ 'ਤੇ ਹਮਲੇ ਹੋ ਰਹੇ ਹਨ। ਇਸ ਦੌਰਾਨ ਕਈ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ। ਕਿਸਾਨਾਂ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜੇਕਰ ਕੁਝ ਵੀ ਹੋਇਆ ਤਾਂ ਪੰਜਾਬ ਅਤੇ ਕੇਂਦਰ ਸਰਕਾਰ ਇਸ ਲਈ ਜ਼ਿੰਮੇਵਾਰ ਹੋਵੇਗੀ।
ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਕਿਸਾਨ ਅੰਦੋਲਨ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਖਨੌਰੀ ਬਾਰਡ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੇ 24 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹੋਏ ਹਨ। ਜੇਕਰ ਉਨ੍ਹਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਣਗੇ।
ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ 15 ਦਿਨ ਲਈ ਚਾਰਜ ਵਾਪਿਸ ਲੈ ਲਿਆ ਗਿਆ ਹੈ। ਲੁਧਿਆਣਾ ਵਿੱਚ ਹੋਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਜਥੇਦਾਰ ਦਾ ਚਾਰਜ ਸੌਂਪਿਆ ਗਿਆ ਹੈ। ਜਿਸ ਤੋਂ ਬਾਅਦ ਮੀਡੀਆ ਵੱਲੋਂ ਮਜੀਠੀਆ ਨੂੰ ਸਵਾਲ ਪੁੱਛਿਆ ਗਿਆ। ਉਨ੍ਹਾਂ ਨੇ ਕਿਹਾ ਕਿ ਹਾਲੇ ਮੇਰੇ ਤੱਕ ਇਹ ਖਬਰ ਨਹੀਂ ਪਹੁੰਚੀ ਹੈ ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਜਥੇਦਾਰ ਨੂੰ ਆਪਣੀ ਭਾਸ਼ਾ ਦਾ ਧਿਆਨ ਰੱਖਣਾ ਚਾਹੀਦਾ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਜੋ ਅਹੁਦਾ ਹੈ ਉਹ ਸਾਰੇ ਸਿੱਖ ਕੌਮ ਲਈ ਸਤਿਕਾਰਯੋਗ ਹੈ। ਉਹ ਗੁਰੂ ਦੇ ਬੰਦੇ ਹਨ ਗੁਰੂ ਦੇ ਬੰਦੇ ਅਜਿਹੀ ਭਾਸ਼ਾ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਲੋਕ ਇਹ ਹੀ ਚਾਹੁੰਦੇ ਹਨ ਕਿ ਜਿੰਨਾ ਵੱਡਾ ਅਹੁਦਾ ਹੋਵੇ ਉਸ ਦੀ ਜੁਬਾਨ ਉਨ੍ਹੀ ਹੀ ਮਿੱਠੀ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਵਰਗੇ ਤਾਂ ਅਜਿਹੀ ਭਾਸ਼ਾ ਵਰਤ ਸਕਦੇ ਨੇ ਪਰ ਇੱਕ ਜਥੇਦਾਰ ਦੇ ਅਹੁਦੇ ਤੇ ਬੈਠੇ ਸਿੰਘ ਤੋਂ ਅਜਿਹੀ ਭਾਸ਼ਾ ਦੀ ਕੋਈ ਵੀ ਉਮੀਦ ਨਹੀਂ ਕਰ ਸਕਦਾ।
ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ- ਮਜੀਠੀਆ
ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਬਲਾਸਟ ਹੋਇਆ ਹੈ ਅਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਬਲਾਸਟ ਹੋ ਰਹੇ ਹਨ। ਜਿਨ੍ਹਾਂ ਨੂੰ ਸਰਕਾਰ ਇਹ ਕਹਿ ਕੇ ਟਾਲ ਰਹੀ ਹੈ ਕਿ ਇਹ ਬਲਾਸਟ ਨਹੀਂ ਹਨ ਸਗੋਂ ਟਾਇਰ ਫਟਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਤੇ ਗੋਰ ਫਰਮਾਉਣੀ ਚਾਹੀਦੀ।
👉ਜ਼ਿਲ੍ਹਾ ਗੁਰਦਾਸਪੁਰ ਦੇ INDO-PAK ਸਰਹੱਦ ਨਾਲ ਲੱਗਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗਰਨੇਡ ਹਮਲਾ ਹੋਇਆ ਹੈ।
👉ਪਿਛਲੇ 26 ਦਿਨਾਂ ਵਿੱਚ ਇਹ ਸੱਤਵਾਂ ਹਮਲਾ ਹੈ ਜੋ ਪੁਲਿਸ ਤੇ ਹੋਇਆ ਹੈ।
👉ਕੀ ਹੁਣ ਵੀ @DGPPunjabPolice ਸਾਬ ਇਸ ਨੂੰ ਟਾਇਰ ਫਟਣ ਦੀ ਘਟਨਾ ਹੀ ਦੱਸੇਗੇ।
👉ਅਜਿਹੇ ਹਮਲੇ ਗਵਾਹ ਹਨ ਕਿ ਪੰਜਾਬ ਦੀ ਅਮਨ ਕਾਨੂੰਨ ਦੀ pic.twitter.com/JzCqSpzFXGਇਹ ਵੀ ਪੜ੍ਹੋ
— Bikram Singh Majithia (@bsmajithia) December 19, 2024
ਸਰਕਾਰ ਕਰ ਰਹੀ ਡੰਡਾ ਤੰਤਰ ਦੀ ਵਰਤੋਂ- ਮਜੀਠੀਆ
ਨਗਰ ਨਿਗਮ ਚੋਣਾਂ ਨੂੰ ਲੈ ਕੇ ਮਜੀਠੀਆ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਸਰਕਾਰ ਡੰਡਾ ਤੰਤਰ ਦੀ ਵਰਤੋਂ ਕਰ ਰਹੀ ਹੈ। ਸਰਕਾਰ ਕਿਸੇ ਵੀ ਢੰਗ ਦੇ ਨਾਲ ਇਨ੍ਹਾਂ ਚੋਣਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪਿਛਲੇ ਸਾਲਾਂ ਦੇ ਦੌਰਾਨ ਕੋਈ ਕੰਮ ਹੀ ਨਹੀਂ ਕੀਤੇ ਜੇਕਰ ਕੰਮ ਕੀਤੇ ਹੁੰਦੇ ਤਾਂ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਪੈਂਦਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣੇ ਹਨ ਉਹ ਪਹਿਲਾਂ ਕਦੇ ਨਹੀਂ ਬਣੇ। ਦਿੱਲੀ ਵਿੱਚ ਬੈਠ ਕੇ ਕੋਈ ਪੰਜਾਬ ਨੂੰ ਨਹੀਂ ਚਲਾ ਸਕਦਾ।