ਬਠਿੰਡਾ ਵਿੱਚ ਥਰਮਲ ਪਲਾਂਟ ਨੇੜੇ ਝੁੱਗੀਆਂ ਵਿੱਚ ਲੱਗੀ ਅੱਗ, 2 ਸਗੀਆਂ ਭੈਣਾਂ ਦੀ ਮੌਤ | Bathinda fire broke out in the slums near the thermal plant know full in punjabi Punjabi news - TV9 Punjabi

ਬਠਿੰਡਾ ਵਿੱਚ ਥਰਮਲ ਪਲਾਂਟ ਨੇੜੇ ਝੁੱਗੀਆਂ ਵਿੱਚ ਲੱਗੀ ਅੱਗ, 2 ਸਗੀਆਂ ਭੈਣਾਂ ਦੀ ਮੌਤ

Updated On: 

23 Apr 2024 11:14 AM

ਮ੍ਰਿਤਕ ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਝੁੱਗੀਆਂ ਵਿੱਚ ਰਹਿ ਰਿਹਾ ਪਰਿਵਾਰ ਖਾਣਾ ਬਣਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ। ਅੱਗ ਤੋਂ ਬਚਾਅ ਲਈ ਉਹ ਸਾਰੇ ਇਧਰ ਉੱਧਰ ਭੱਜੇ। ਇਸ ਵਿਚਕਾਰ ਬਚਾਅ ਲਈ ਦੋਵੇਂ ਬੱਚੀਆਂ ਵੀ ਇੱਕ ਕਮਰੇ ਵਿੱਚ ਜਾਕੇ ਲੁਕ ਗਈਆਂ। ਉਹਨਾਂ ਨੂੰ ਇਹ ਸੀ ਕਿ ਐਥੇ ਤੱਕ ਅੱਗ ਨਹੀਂ ਆਵੇਗੀ।

ਬਠਿੰਡਾ ਵਿੱਚ ਥਰਮਲ ਪਲਾਂਟ ਨੇੜੇ ਝੁੱਗੀਆਂ ਵਿੱਚ ਲੱਗੀ ਅੱਗ, 2 ਸਗੀਆਂ ਭੈਣਾਂ ਦੀ ਮੌਤ

ਅੱਗ ਬੁਝਣ ਤੋਂ ਬਾਅਦ ਚੱਲ੍ਹੇ ਦੀ ਤਸਵੀਰ ਅਤੇ ਅੱਗ ਤੇ ਕਾਬੂ ਪਾਉਂਦੇ ਹੋਏ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ

Follow Us On

ਬਠਿੰਡਾ ‘ਚ ਸਵੇਰੇ ਸਮੇਂ ਥਰਮਲ ਪਾਵਰ ਪਲਾਂਟ ਨੇੜੇ ਕਰੀਬ 20 ਝੁੱਗੀਆਂ ‘ਚ ਭਿਆਨਕ ਅੱਗ ਲੱਗ ਗਈ। ਜਿਸ ‘ਚ ਦੋ ਸਗੀਆ ਭੈਣਾਂ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਕਈ ਲੋਕ ਝੁਲਸ ਗਏ ਹਨ। ਫਿਲਹਾਲ ਅੱਗ ਬਝਾਊ ਦਸਤੇ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।

ਇਹ ਘਟਨਾ ਉੜੀਆ ਕਾਲੋਨੀ ‘ਚ ਵਾਪਰੀ। ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਅੱਗ ਲੱਗਣ ਤੋਂ ਬਾਅਦ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਸਵੇਰ ਦਾ ਸਮਾਂ ਹੋਣ ਕਾਰਨ ਜ਼ਿਆਦਾਤਰ ਲੋਕ ਸੁੱਤੇ ਪਏ ਸਨ, ਜਿਸ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਸਕੇ ਅਤੇ ਅੱਗ ਦੀ ਲਪੇਟ ‘ਚ ਆ ਗਏ। ਦੇਖਦੇ ਦੇਖਦਿਆਂ ਇਹ ਅੱਗ ਕੁਝ ਹੀ ਸਮੇਂ ਵਿੱਚ ਹੀ ਚਾਰੇ ਪਾਸੇ ਫੈਲ ਗਈ।

ਭੋਜਨ ਬਣਾਉਂਦੇ ਸਮੇਂ ਹੋਇਆ ਹਾਦਸਾ

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਖਾਣਾ ਬਣਾਉਣ ਸਮੇਂ ਵਾਪਰਿਆ। ਕਿਉਂਕਿ ਮੌਸਮ ਵਿੱਚ ਆਈ ਤਬਦੀਲੀ ਕਾਰਨ ਸਵੇਰ ਵੇਲੇ ਹਵਾ ਚੱਲ ਰਹੀ ਸੀ। ਇੱਕ ਪਰਿਵਾਰ ਚੁੱਲ੍ਹੇ ਤੇ ਖਾਣਾ ਬਣਾ ਰਿਹਾ ਸੀ ਅਤੇ ਤੇਜ਼ ਹਵਾ ਦੇ ਬੁੱਲ੍ਹੇ ਕਾਰਨ ਅੱਗ ਭੜਕ ਗਈ ਅਤੇ ਦੇਖਦਿਆਂ ਦੇਖਦਿਆਂ ਸਾਰੇ ਪਾਸੇ ਫੈਲ ਗਈ। ਅੱਗ ਲੱਗਣ ਕਾਰਨ ਸਾਰੇ ਇਲਾਕੇ ਵਿੱਚ ਅਫ਼ੜਾ ਤਫ਼ੜੀ ਮੱਚ ਗਈ। ਇਸ ਅੱਗ ਵਿੱਚ 2 ਛੋਟੀਆਂ ਬੱਚੀਆਂ ਜ਼ਿਊਂਦੀਆਂ ਸੜ ਗਈਆਂ।

ਬਚਾਅ ਲਈ ਕਮਰੇ ਵਿੱਚ ਲੁਕੀਆਂ ਸਨ ਮਾਸੂਮ ਬੱਚੀਆਂ

ਮ੍ਰਿਤਕ ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਝੁੱਗੀਆਂ ਵਿੱਚ ਰਹਿ ਰਿਹਾ ਪਰਿਵਾਰ ਖਾਣਾ ਬਣਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ। ਅੱਗ ਤੋਂ ਬਚਾਅ ਲਈ ਉਹ ਸਾਰੇ ਇਧਰ ਉੱਧਰ ਭੱਜੇ। ਇਸ ਵਿਚਕਾਰ ਬਚਾਅ ਲਈ ਦੋਵੇਂ ਬੱਚੀਆਂ ਵੀ ਇੱਕ ਕਮਰੇ ਵਿੱਚ ਜਾਕੇ ਲੁਕ ਗਈਆਂ। ਉਹਨਾਂ ਨੂੰ ਇਹ ਸੀ ਕਿ ਐਥੇ ਤੱਕ ਅੱਗ ਨਹੀਂ ਆਵੇਗੀ।

ਪਰ ਅੱਜ ਉਸ ਕਮਰੇ ਵਿੱਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਕਾਰਨ ਉਹ ਫਟ ਗਿਆ। ਇਸ ਤੋਂ ਬਾਅਦ ਜਦੋਂ ਦੋਵੇਂ ਧੀਆਂ ਕਿਤੇ ਨਜ਼ਰ ਨਹੀਂ ਆਈਆਂ ਤਾਂ ਮਾਪਿਆਂ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ। ਜਦੋ ਉਹ ਕਮਰੇ ਵਿੱਚ ਪਹੁੰਚੇ ਤਾਂ ਦੋਵੇਂ ਬੱਚੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਜਿਸ ਤੋਂ ਬਾਅਦ ਦੋਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Exit mobile version