ਪੰਜਾਬ ਦੇ ਨੌਜਵਾਨ ਦੀ ਅਰਮੇਨੀਆ ‘ਚ ਮੌਤ, ਦਿਲ ਦਾ ਦੌਰਾ ਪੈਣ ਤੋਂ ਬਾਅਦ ਸੜਕ ਤੇ ਪਿਆ ਰਿਹਾ ਨੌਜਵਾਨ

Published: 

26 Nov 2024 12:49 PM

NRI Death: ਹਸਪਤਾਲ ਲੈ ਜਾਣ ਤੱਕ ਵਰਿੰਦਰ ਕਰੀਬ ਪੰਜ ਘੰਟੇ ਸੜਕ 'ਤੇ ਪਿਆ ਰਿਹਾ। ਜਦੋਂ ਤੱਰ ਹਸਪਤਾਲ ਲਿਆਂਦਾ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਰੋਹਿਤ ਸਿੰਘ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਵਰਿੰਦਰ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਮਦਦ ਕੀਤੀ ਜਾਵੇ।

ਪੰਜਾਬ ਦੇ ਨੌਜਵਾਨ ਦੀ ਅਰਮੇਨੀਆ ਚ ਮੌਤ, ਦਿਲ ਦਾ ਦੌਰਾ ਪੈਣ ਤੋਂ ਬਾਅਦ ਸੜਕ ਤੇ ਪਿਆ ਰਿਹਾ ਨੌਜਵਾਨ

ਸੰਕੇਤਕ ਤਸਵੀਰ

Follow Us On

ਅਰਮੇਨੀਆ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਾਸੀ ਪਿੰਡ ਸ਼ਾਹਪੁਰ (ਘਟੌਰ) ਜ਼ਿਲ੍ਹਾ ਕੁਰਾਲੀ ਮਾਜਰੀ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਵਰਿੰਦਰ ਦੇ ਵੱਡੇ ਭਰਾ ਰੋਹਿਤ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ- ਉਸ ਦਾ ਭਰਾ 2018 ਵਿੱਚ ਰੁਜ਼ਗਾਰ ਲਈ ਅਰਮੇਨੀਆ ਗਿਆ ਸੀ। ਵਰਿੰਦਰ ਉੱਥੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦਾ ਸੀ। 19 ਨਵੰਬਰ ਨੂੰ ਉਹ ਕੰਮ ‘ਤੇ ਜਾ ਰਿਹਾ ਸੀ ਕਿ ਦੁਪਹਿਰ ਸਮੇਂ ਉਸ ਨੂੰ ਦਿਲ ਦਾ ਦੌਰਾ ਪਿਆ।

ਹਸਪਤਾਲ ਲੈ ਜਾਣ ਤੱਕ ਵਰਿੰਦਰ ਕਰੀਬ ਪੰਜ ਘੰਟੇ ਸੜਕ ‘ਤੇ ਪਿਆ ਰਿਹਾ। ਜਦੋਂ ਤੱਰ ਹਸਪਤਾਲ ਲਿਆਂਦਾ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਰੋਹਿਤ ਸਿੰਘ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਵਰਿੰਦਰ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਮਦਦ ਕੀਤੀ ਜਾਵੇ।

ਵਿਦੇਸ਼ ਜਾਣ ਲਈ ਦਿੱਤੇ ਸੀ 18 ਲੱਖ

ਰੋਹਿਤ ਸਿੰਘ ਨੇ ਦੱਸਿਆ- ਅੰਮ੍ਰਿਤਸਰ ਦੇ ਇੱਕ ਟਰੈਵਲ ਏਜੰਟ ਨੇ ਵਰਿੰਦਰ ਨੂੰ ਵਿਦੇਸ਼ ਭੇਜਿਆ ਸੀ। ਇਸ ਦੇ ਬਦਲੇ ਉਸ ਤੋਂ ਕਰੀਬ 18 ਲੱਖ ਰੁਪਏ ਲਏ ਗਏ। ਵਰਿੰਦਰ ਨੂੰ ਜਾਪਾਨ ਭੇਜਿਆ ਜਾਣਾ ਸੀ। ਪਰ ਉਸਨੂੰ ਅਰਮੇਨੀਆ ਭੇਜ ਦਿੱਤਾ ਗਿਆ। ਉਥੋਂ ਕਿਹਾ ਗਿਆ ਕਿ ਉਸ ਨੂੰ ਜਾਪਾਨ ਭੇਜ ਦਿੱਤਾ ਜਾਵੇਗਾ। ਪਰ ਉੱਥੇ ਉਸਦੀ ਹੀ ਮੌਤ ਹੋ ਗਈ। ਪਰਿਵਾਰ ਅਨੁਸਾਰ ਜਾਪਾਨ ਨਾ ਜਾਣ ਕਾਰਨ ਵਰਿੰਦਰ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ।

Exit mobile version