Punjab Bandh: ਸ਼ਹਿਰ-ਸ਼ਹਿਰ ਬੰਦ ਦਾ ਅਸਰ, ਕਿਤੇ ਰੇਲਾਂ ਅਤੇ ਕਿਤੇ ਬੱਸਾਂ ਦੀ ਉਡੀਕ ਕਰ ਰਹੇ ਯਾਤਰੀ

Updated On: 

30 Dec 2024 10:55 AM

ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਤੇ ਧਰਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਰਫ਼ਤਾਰ ਤੇ ਬ੍ਰੇਕ ਲੱਗ ਗਈ ਹੈ। ਕਿਸਾਨ ਵੱਲੋਂ ਪੰਜਾਬ ਬੰਦ ਦੇ ਸੱਦੇ ਕਾਰਨ 150 ਤੋਂ ਜ਼ਿਆਦਾ ਰੇਲ ਗੱਡੀਆਂ ਤੇ ਅਸਰ ਪਿਆ ਹੈ। ਪੰਜਾਬ ਵਿੱਚ ਵੰਦੇ ਭਾਰਤ ਤੋਂ ਲੈਕੇ ਰਾਜਧਾਨੀ ਐਕਸਪ੍ਰੈੱਸ ਤੱਕ ਕਰੀਬ 80 ਤੋਂ ਜ਼ਿਆਦਾ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

Punjab Bandh: ਸ਼ਹਿਰ-ਸ਼ਹਿਰ ਬੰਦ ਦਾ ਅਸਰ, ਕਿਤੇ ਰੇਲਾਂ ਅਤੇ ਕਿਤੇ ਬੱਸਾਂ ਦੀ ਉਡੀਕ ਕਰ ਰਹੇ ਯਾਤਰੀ

ਰੇਲ ਅਤੇ ਬੱਸ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਬੱਸ ਸੇਵਾਵਾਂ ਵੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ। ਕਿਸਾਨਾਂ ਅਤੇ ਦੁੱਧ ਵਾਲਿਆਂ ਨੇ ਵੀ ਬੰਦ ਦੇ ਸਮਰਥਨ ਵਿੱਚ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਬੰਦ ਕਰਨ ਦਾ ਫੈਸਲਾ ਕੀਤਾ ਹੈ।

Follow Us On

ਸਾਂਝਾ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਪੂਰਾ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ। ਜਿਸ ਦਾ ਅਸਰ ਸਿਰਫ਼ ਪੰਜਾਬ ਹੀ ਨਹੀਂ ਸਗੋਂ ਹਰਿਆਣਾ ਹਿਮਾਚਲ ਅਤੇ ਜੰਮੂ ਦੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੀ ਅਸਰ ਦਿਖਾਈ ਦੇ ਰਿਹਾ ਹੈ।

ਜਿੱਥੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਤੇ ਧਰਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਰਫ਼ਤਾਰ ਤੇ ਬ੍ਰੇਕ ਲੱਗ ਗਈ ਹੈ। ਕਿਸਾਨ ਵੱਲੋਂ ਪੰਜਾਬ ਬੰਦ ਦੇ ਸੱਦੇ ਕਾਰਨ 150 ਤੋਂ ਜ਼ਿਆਦਾ ਰੇਲ ਗੱਡੀਆਂ ਤੇ ਅਸਰ ਪਿਆ ਹੈ। ਪੰਜਾਬ ਵਿੱਚ ਵੰਦੇ ਭਾਰਤ ਤੋਂ ਲੈਕੇ ਰਾਜਧਾਨੀ ਐਕਸਪ੍ਰੈੱਸ ਤੱਕ ਕਰੀਬ 80 ਤੋਂ ਜ਼ਿਆਦਾ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਰੇਲ ਗੱਡੀਆਂ ਰੱਦ ਹੋਣ ਦੀ ਅਨਾਉਂਸਮੈਂਟ ਤੋਂ ਬਾਅਦ ਯਾਤਰੀ ਹਤਾਸ਼ ਅਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਕਈ ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬੰਦ ਦੀ ਜਾਣਕਾਰੀ ਨਹੀਂ ਸੀ। ਜਿਸ ਕਾਰਨ ਉਹ ਗੱਡੀ ਚੜਣ ਲਈ ਸਟੇਸ਼ਨ ਤੇ ਆ ਗਏ।

ਬੰਦ ਨੂੰ ਮਿਲ ਰਿਹਾ ਸਮਰਥਨ- ਪੰਧੇਰ

ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਵਰਗਾਂ ਤੋਂ ਬੰਦ ਨੂੰ ਸਮਰਥਨ ਮਿਲ ਰਿਹਾ ਹੈ, ਜਿੱਥੇ ਪੂਰੇ ਪੰਜਾਬ ‘ਚ ਬੱਸ ਯੂਨੀਅਨ ਨੇ ਕਿਸਾਨਾਂ ਦੀ ਹਮਾਇਤ ਕਰਨ ਦੀ ਗੱਲ ਕਹੀ ਸੀ, ਉੱਥੇ ਹੀ ਅੰਮਿ੍ਤਸਰ ਦੇ ਬੱਸ ਸਟੈਂਡ ‘ਤੇ ਵੀ ਮੁਕੰਮਲ ਬੰਦ ਦਾ ਅਸਰ ਦੇਖਣ ਨੂੰ ਮਿਲਿਆ।

ਬੱਸ ਸਟੈਂਡ ਤੇ ਵੀ ਪਿਆ ਸੰਨਾਟਾ

ਅੰਮ੍ਰਿਤਸਰ ਵਿੱਚ ਬੱਸਾਂ ਬੰਦ ਸਨ ਅਤੇ ਪਲੇਟਫਾਰਮ ਵੀ ਖਾਲੀ ਦਿਖਾਈ ਦਿੱਤੇ, ਹਾਲਾਂਕਿ ਬੱਸਾਂ ਵਿੱਚ ਘੱਟ ਗਿਣਤੀ ਵਿੱਚ ਲੋਕ ਸਫ਼ਰ ਕਰ ਰਹੇ ਸਨ। ਉਹ ਸਟੈਂਡ ‘ਤੇ ਪਹੁੰਚੇ ਅਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਬੱਸ ਦੀ ਉਡੀਕ ਕਰਦੇ ਦੇਖੇ ਗਏ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਅੱਜ ਸਟੈਂਡ ਬੰਦ ਹੈ ਅਤੇ ਬੱਸਾਂ ਵੀ ਬੰਦ ਹਨ। ਯਾਤਰੀਆਂ ਨੇ ਕਿਹਾ ਕਿ ਉਹ ਸ਼ਾਮ ਨੂੰ 4 ਵਜੇ ਤੱਕ ਇੰਤਜ਼ਾਰ ਕਰਨਗੇ ਅਤੇ ਸਫ਼ਰ ਕਰਨਗੇ।