ਅੰਮ੍ਰਿਤਸਰ: ਪੰਚਾਇਤ ਦਾ ਅਨੋਖਾ ਮਤਾ, ਪਿੰਡ ‘ਚ ਹੀ ਕਰਵਾਇਆ ਵਿਆਹ ਤਾਂ ਦਿਖਾਇਆ ਜਾਵੇਗਾ ਬਾਹਰ ਦਾ ਰਸਤਾ, ਰੋਕੀਆਂ ਜਾਣਗੀਆਂ ਸਰਕਾਰੀ ਸੁਵਿਧਾਵਾਂ

Updated On: 

09 Feb 2026 10:51 AM IST

ਪੰਚਾਇਤ ਵੱਲੋਂ ਵਿਆਹ ਕਰਨ ਵਾਲਿਆਂ ਦੀਆਂ ਸਾਰੀਆਂ ਸਰਕਾਰੀ ਸੁਵਿਧਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਕਿਸੇ ਵੀ ਡਾਕੂਮੈਂਟ 'ਤੇ ਸਾਈਨ ਨਹੀਂ ਕੀਤਾ ਜਾਵੇਗਾ। ਜੇਕਰ ਕੱਲ੍ਹ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਉਨ੍ਹਾਂ ਦੀ ਗਵਾਹੀ ਭਰਨ ਵੀਨ ਨਹੀਂ ਜਾਵੇਗਾ। ਲਵ ਮੈਰਿਜ ਜਾਂ ਅਰੇਂਜ ਮੈਰਿਜ ਕਿਸੇ ਵੀ ਹਾਲਾਤ 'ਚ ਲੜਕਾ-ਲੜਕੀ ਦੇ ਪਰਿਵਾਰ ਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਜਾਵੇਗੀ।

ਅੰਮ੍ਰਿਤਸਰ: ਪੰਚਾਇਤ ਦਾ ਅਨੋਖਾ ਮਤਾ, ਪਿੰਡ ਚ ਹੀ ਕਰਵਾਇਆ ਵਿਆਹ ਤਾਂ ਦਿਖਾਇਆ ਜਾਵੇਗਾ ਬਾਹਰ ਦਾ ਰਸਤਾ, ਰੋਕੀਆਂ ਜਾਣਗੀਆਂ ਸਰਕਾਰੀ ਸੁਵਿਧਾਵਾਂ

ਸੰਕੇਤਕ ਤਸਵੀਰ

Follow Us On

ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਅਧਿਨ ਪੈਂਦੇ ਇੱਕ ਪਿੰਡ ‘ਚ ਇੱਕ ਅਨੋਖਾ ਮਤਾ ਪਾਸ ਕੀਤਾ ਗਿਆ ਹੈ। ਮਾਮਲਾ ਪਿੰਡ ਧਾਰੀਵਾਲ ਕਲੇਰ ਦਾ ਹੈ। ਇੱਥੇ ਜੇਕਰ ਕੋਈ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਵਾਉਂਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕਰਨ ਦਾ ਮਤਾ ਪਾਸ ਕੀਤਾ ਹੈ। ਇੰਨਾ ਹੀ ਨਹੀਂ ਉਸ ਜੋੜੇ ਨੂੰ ਪਿੰਡ ‘ਚ ਰਹਿਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਸਮਾਜਿਕ ਬਾਈਕਾਟ ਦਾ ਮਾਤ ਪਾਸ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਨੇ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ।

ਪੰਚਾਇਤ ਵੱਲੋਂ ਵਿਆਹ ਕਰਨ ਵਾਲਿਆਂ ਦੀਆਂ ਸਾਰੀਆਂ ਸਰਕਾਰੀ ਸੁਵਿਧਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਕਿਸੇ ਵੀ ਡਾਕੂਮੈਂਟ ‘ਤੇ ਸਾਈਨ ਨਹੀਂ ਕੀਤਾ ਜਾਵੇਗਾ। ਜੇਕਰ ਕੱਲ੍ਹ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਉਨ੍ਹਾਂ ਦੀ ਗਵਾਹੀ ਭਰਨ ਵੀ ਨਹੀਂ ਜਾਵੇਗਾ। ਲਵ ਮੈਰਿਜ ਹੋਵੇ ਜਾਂ ਅਰੇਂਜ ਮੈਰਿਜ ਕਿਸੇ ਵੀ ਹਾਲਾਤ ‘ਚ ਲੜਕਾ-ਲੜਕੀ ਦੇ ਪਰਿਵਾਰ ਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਜਾਵੇਗੀ।

ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਇਹ ਫੈਸਲਾ, ਉਸ ਵੇਲੇ ਲਿਆ ਗਿਆ ਜਦੋਂ ਪਿੰਡ ‘ਚ 5 ਤੋਂ 6 ਅਜਿਹੇ ਵਿਆਹ ਹੋ ਗਏ, ਜਿਨ੍ਹਾਂ ‘ਚ ਪਿੰਡ ਦੇ ਮੁੰਡੇ ਨੇ ਪਿੰਡ ਦੀ ਲੜਕੀ ਨਾਲ ਹੀ ਵਿਆਹ ਕਰਵਾ ਲਿਆ। ਅਜਿਹੇ ‘ਚ ਪਿੰਡ ‘ਚ ਹੀ ਕੁੜੀ ਤੇ ਮਾਪੇ ਤੇ ਸਹੁਰੇ ਹੋ ਜਾਂਦੇ ਸਨ। ਅਜਿਹੇ ਵਿਆਹਾਂ ਕਾਰਨ ਪਿੰਡ ਦਾ ਮਾਹੌਲ ਖ਼ਰਾਬ ਹੋ ਰਿਹਾ ਸੀ ਤੇ ਲੋਕਾਂ ਦੇ ਆਪਸੀ ਰਿਸ਼ਤੇ ਖ਼ਰਾਬ ਹੋ ਰਹੇ ਸਨ। ਕਈ ਮਾਮਲਿਆਂ ‘ਚ ਝਗੜੇ ਵੀ ਵੱਧ ਗਏ। ਅਜਿਹੇ ‘ਚ ਪੰਚਾਇਤ ਨੇ ਪਿੰਡ ਅੰਦਰ ਵਿਆਹ ਕਰਨ ‘ਤੇ ਇਹ ਪਾਬੰਦੀਆਂ ਲਗਾਈਆਂ ਹਨ। ਪੰਚਾਇਤ ਨੇ ਇਹ ਫੈਸਲਾ 7 ਫਰਵਰੀ ਨੂੰ ਲਿਆ ਹੈ।