ਅਜਨਾਲਾ ਸ਼ਹਿਰ ਨੇੜੇ ਪੀਰਾਂ ਦੀ ਜਗ੍ਹਾ ‘ਤੇ ਲੱਗੀ ਭਿਆਨਕ ਅੱਗ, ਦੋ ਗੱਡੀਆਂ ਸਣੇ ਹੋਰ ਕੀਮਤੀ ਸਮਾਨ ਹੋਇਆ ਸਵਾਹ
ਅਜਨਾਲਾ ਸ਼ਹਿਰ ਅੰਦਰ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਇੱਕ ਪੀਰਾਂ ਦੀ ਜਗ੍ਹਾ ਤੇ ਚਿਰਾਗ ਤੋਂ ਅੱਗ ਲੱਗਣ ਕਰਕੇ ਸਾਰੀ ਜਗ੍ਹਾ ਅਤੇ ਘਰ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਦੋ ਗੱਡੀਆਂ ਸਮੇਤ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਨੇ ਕਿਹਾ ਕਿ ਘਰ ਦੀ ਇਮਾਰਤ ਸੜ ਕੇ ਸਵਾਹ ਹੋ ਗਈ ਹੈ। ਉੱਥੇ ਹੀ ਦੋ ਗੱਡੀਆਂ ਸਣੇ ਹੋਰ ਕੀਮਤੀ ਸਮਾਨ ਦੇ ਸੜਨ ਨਾਲ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਇਸ ਮੌਕੇ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਅੰਦਰ ਪੀਰਾਂ ਦੀ ਜਗ੍ਹਾ ਹੈ। ਜਿੱਥੇ ਚਿਰਾਗ ਤੋਂ ਅੱਗ ਲੱਗਣ ਕਰਕੇ ਕਾਫੀ ਜਿਆਦਾ ਨੁਕਸਾਨ ਹੋ ਗਿਆ ਹੈ। ਉਹਨਾਂ ਦੱਸਿਆ ਕਿ ਘਰ ਦੀ ਪੂਰੀ ਇਮਾਰਤ ਨੂੰ ਅੱਗ ਲੱਗ ਗਈ ਅਤੇ ਉੱਥੇ ਹੀ ਘਰ ਵਿੱਚ ਖੜੀਆਂ ਦੋ ਗੱਡੀਆਂ ਵੀ ਪੂਰੀ ਤਰ੍ਹਾਂ ਦੇ ਨਾਲ ਸੁਆਹ ਹੋ ਗਈਆਂ। ਉਹਨਾਂ ਦੱਸਿਆ ਕਿ ਹੁਣ ਤੱਕ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਇਸ ਮੌਕੇ ਪੁਲਿਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਨਾਮ ਦੇ ਵਿਅਕਤੀ ਦੀ ਅਜਨਾਲਾ ਵਿੱਚ ਦੁਕਾਨ ਹੈ। ਜਿਨ੍ਹਾਂ ਦਾ ਕਾਫੀ ਕੰਮ ਹੈ। ਉਨ੍ਹਾਂ ਦੇ ਘਰ ਵਿੱਚ ਇਹ ਪੀਰਾਂ ਦੀ ਜਗ੍ਹਾ ਹੈ। ਜਿੱਥੇ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ।