ਪੰਜਾਬ ਵਿੱਚ ਨਾਬਾਲਗ ਡਰਾਈਵਿੰਗ ਕਰਦਾ ਫੜਿਆ ਗਿਆ ਤਾਂ ਮਾਪਿਆਂ ‘ਤੇ ਹੋਵੇਗੀ ਕਾਰਵਾਈ, ADGP ਟ੍ਰੈਫਿਕ ਵੱਲੋਂ ਆਰਡਰ ਜਾਰੀ

Updated On: 

21 Jul 2024 20:40 PM

ਏਡੀਜੀਪੀ ਟ੍ਰੈਫਿਕ ਦੇ ਹੁਕਮਾਂ ਮੁਤਾਬਕ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਗ ਬੱਚਾ ਦੋ ਪਹੀਆ ਵਾਹਨ ਆਦਿ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਜਾਂ ਵਾਹਨ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੁਲਿਸ ਕਮਿਸ਼ਨਰਾਂ ਅਤੇ ਸੂਬੇ ਦੇ SSPs ਨੂੰ ਜੁਲਾਈ ਦੇ ਪੂਰੇ ਮਹੀਨੇ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਹੁਕਮ ਜਾਰੀ ਕੀਤੇ ਹਨ।

ਪੰਜਾਬ ਵਿੱਚ ਨਾਬਾਲਗ ਡਰਾਈਵਿੰਗ ਕਰਦਾ ਫੜਿਆ ਗਿਆ ਤਾਂ ਮਾਪਿਆਂ ਤੇ ਹੋਵੇਗੀ ਕਾਰਵਾਈ, ADGP ਟ੍ਰੈਫਿਕ ਵੱਲੋਂ ਆਰਡਰ ਜਾਰੀ

(Photo Credit: Pexels)

Follow Us On

ਪੰਜਾਬ ਪੁਲਿਸ ਵੱਲੋਂ ਨਾਬਾਲਗ ਬੱਚਿਆਂ ਲਈ ਸਖ਼ਤ ਕਾਨੂੰਨ ਜਾਰੀ ਕੀਤੇ ਗਏ ਹਨ। ਜੇਕਰ ਕੋਈ ਨਾਬਾਲਗ ਸਕੂਟਰ, ਬਾਈਕ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਦੀ ਮੁਸ਼ਕਿਲਾਂ ਵੱਧ ਸਕਦੀਆਂ ਹਨ। ਉਨ੍ਹਾਂ ਦੇ ਬੱਚਿਆਂ ਨੂੰ ਕਰੀਬ 3 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਤੱਕ ਜੁਰਮਾਨਾ ਹੋਵੇਗਾ। ਦੱਸ ਦਈਏ ਕਿ ਜੇਕਰ ਉਹ ਬੱਚਾ ਵਾਹਨ ਕਿਸੇ ਹੋਰ ਤੋਂ ਲੈ ਕੇ ਚਲਾ ਰਿਹਾ ਹੈ ਤਾਂ ਵਾਹਨ ਦੇ ਮਾਲਕ ਨੂੰ ਸਜ਼ਾ ਹੋਵੇਗੀ। ਪੰਜਾਬ ਪੁਲਿਸ ਇਸ ਨਿਯਮ ਨੂੰ 31 ਜੁਲਾਈ ਤੋਂ ਸ਼ੁਰੂ ਕਰਨ ਜਾ ਰਹੀ ਹੈ।

ਇਸ ਸਬੰਧੀਪੰਜਾਬ ਦੇ ਏਡੀਜੀਪੀ (ਟਰੈਫਿਕ) ਨੇ ਸਾਰੇ ਜ਼ਿਲ੍ਹਿਆਂ ਦੇ SSPs ਅਤੇ ਪੁਲਿਸ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਘੱਟ ਉਮਰ ਦੇ ਵਾਹਨ ਚਲਾਉਣ ਦੇ ਮਾਮਲੇ ਵਿੱਚ ਮੋਟਰ ਵਹੀਕਲ ਐਕਟ (ਸੋਧ 2019) ਦੀਆਂ ਧਾਰਾਵਾਂ 199A ਅਤੇ 199-B ਦੇ ਤਹਿਤ ਮਾਪਿਆਂ ਜਾਂ ਵਾਹਨ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ADGP ਟਰੈਫਿਕ ਆਰਡਰ ਬਾਰੇ 2 ਜ਼ਰੂਰੀ ਗੱਲਾਂ…

  • ਪੁਲਿਸ ਮਾਪਿਆਂ ਨੂੰ ਕਰੇਗੀ ਜਾਗਰੂਕ ਕਰੇ

ਏਡੀਜੀਪੀ ਟ੍ਰੈਫਿਕ ਦੇ ਹੁਕਮਾਂ ਮੁਤਾਬਕ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਗ ਬੱਚਾ ਦੋ ਪਹੀਆ ਵਾਹਨ ਆਦਿ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਜਾਂ ਵਾਹਨ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੁਲਿਸ ਕਮਿਸ਼ਨਰਾਂ ਅਤੇ ਸੂਬੇ ਦੇ SSPs ਨੂੰ ਜੁਲਾਈ ਦੇ ਪੂਰੇ ਮਹੀਨੇ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਹੁਕਮ ਜਾਰੀ ਕੀਤੇ ਹਨ। ਜਿਸ ਵਿੱਚ ਉਹ ਮਾਪਿਆਂ ਤੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਨਗੇ।

  • ਮਾਪਿਆਂ ਤੋਂ ਇਲਾਵਾ ਵਾਹਨ ਮਾਲਕ ਖਿਲਾਫ ਵੀ ਹੋਵੇਗੀ ਕਾਰਵਾਈ

ਏਡੀਜੀਪੀ ਟ੍ਰੈਫਿਕ ਮੁਤਾਬਕ ਇਸ ਮਾਮਲੇ ਵਿੱਚ ਹੋਰ ਵਾਹਨ ਮਾਲਕਾਂ ਨੂੰ ਨਾਬਾਲਗ ਬੱਚਿਆਂ ਨੂੰ ਆਪਣਾ ਵਾਹਨ ਨਹੀਂ ਦੇਣਾ ਚਾਹਿਦਾ ਹੈ। ਜੇਕਰ ਪੁਲਿਸ ਇਨ੍ਹਾਂ ਬੱਚਿਆਂ ਨੂੰ ਫੜਦੀ ਹੈ ਤਾਂ ਵਾਹਨ ਮਾਲਕ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਚਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲਣ ‘ਤੇ ਲਗਾਈ ਸੀ ਪਾਬੰਦੀ

ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਲੋਕਾਂ ਨੂੰ ਚਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲਣ ‘ਤੇ ਵੀ ਪਾਬੰਦੀ ਲਗਾਈ ਹੋਈ ਸੀ। ਏਡੀਜੀਪੀ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਲਗਜ਼ਰੀ ਕਾਰਾਂ ਸਨਰੂਫ਼ ਨਾਲ ਫਿੱਟ ਹੁੰਦੀਆਂ ਹਨ। ਪੁਲਿਸ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਜੁਰਮਾਨੇ ਕਰਨ ਦੀ ਤਿਆਰੀ ਕਰ ਰਹੀ ਹੈ।

ਪੰਜਾਬ ਵਿੱਚ ਦੁਰਘਟਨਾਵਾਂ ਨੂੰ ਰੋਕਣ ਲਈ 2 ਅਹਿਮ ਫੈਸਲੇ

  • ਕੈਨੇਡਾ ਦੀ ਤਰਜ਼ ‘ਤੇ ਰੋਡ ਸੇਫਟੀ ਫੋਰਸ

ਪੰਜਾਬ ‘ਚ ਸੜਕ ਹਾਦਸਿਆਂ ਨੂੰ ਰੋਕਣ ਲਈ ਕੈਨੇਡਾ ਦੀ ਤਰਜ਼ ‘ਤੇ ਰੋਡ ਸੇਫਟੀ ਫੋਰਸ (SSF) ਦਾ ਗਠਨ ਕੀਤਾ ਗਿਆ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਫੋਰਸ ਹੈ। ਜਿਸ ਨੂੰ ਹਾਈਵੇਅ ‘ਤੇ ਹੀ ਤਾਇਨਾਤ ਕੀਤਾ ਗਿਆ ਹੈ। ਇਹ ਵਾਹਨ ਦੀਆਂ ਸਮੱਸਿਆਵਾਂ, ਦੁਰਘਟਨਾਵਾਂ ਜਾਂ ਹੋਰ ਐਮਰਜੈਂਸੀ ਦੇ ਮਾਮਲੇ ਵਿੱਚ ਲੋਕਾਂ ਦੀ ਮਦਦ ਕਰਦਾ ਹੈ। ਫੋਰਸ ਵਿੱਚ 5 ਹਜ਼ਾਰ ਪੁਲਿਸ ਮੁਲਾਜ਼ਮ ਅਤੇ 130 ਆਧੁਨਿਕ ਵਾਹਨ ਹਨ। ਸੀਐਮ ਭਗਵੰਤ ਮਾਨ ਦਾ ਦਾਅਵਾ ਹੈ ਕਿ ਪੁਲਿਸ ਨੇ ਹੁਣ ਤੱਕ 500 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ। ਇਸ ਦੇ ਨਾਲ ਹੀ ਲੋਕਾਂ ਦਾ 25 ਲੱਖ ਰੁਪਏ ਤੋਂ ਵੱਧ ਦਾ ਕੀਮਤੀ ਸਾਮਾਨ ਵੀ ਬਚ ਗਿਆ ਹੈ।

  • ਫਰਿਸ਼ਤੇ ਸਕੀਮ: ਮੁਫਤ ਇਲਾਜ, ਮਦਦ ਕਰਨ ਵਾਲਿਆਂ ਲਈ ਇਨਾਮ

ਪੰਜਾਬ ਸਰਕਾਰ ਨੇ ਫਰਿਸ਼ਤੇ ਸਕੀਮ ਲਾਗੂ ਕੀਤੀ ਹੈ। ਇਸ ਸਕੀਮ ਤਹਿਤ ਜੇਕਰ ਕੋਈ ਸੜਕ ਹਾਦਸੇ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ 2000 ਰੁਪਏ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਦੀ ਯੋਜਨਾ ਹੈ। ਪੁਲਿਸ ਇਸ ਸਹਾਇਕ ਤੋਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਨਹੀਂ ਕਰੇਗੀ। ਇਸ ਦੇ ਨਾਲ ਹੀ ਜ਼ਖਮੀਆਂ ਦਾ ਇਲਾਜ ਪਹਿਲੇ 48 ਘੰਟਿਆਂ ਤੱਕ ਹਰ ਹਸਪਤਾਲ ਵਿੱਚ ਮੁਫਤ ਹੋਵੇਗਾ।

Exit mobile version