ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਹੁਣ ਇੱਕ ਹੋਰ ਦੇਸ਼ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ, ਇਸ ਵਾਰ ਨਵਾਂ ਕਾਰਨ ਨਵਾਂ | students drowing in Scotland belonging to Andhra Pradesh bodies will take to india know full detail in punjabi Punjabi news - TV9 Punjabi

ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਹੁਣ ਇੱਕ ਹੋਰ ਦੇਸ਼ ‘ਚ ਭਾਰਤੀ ਵਿਦਿਆਰਥੀਆਂ ਦੀ ਮੌਤ, ਇਸ ਵਾਰ ਨਵਾਂ ਕਾਰਨ ਨਵਾਂ

Updated On: 

19 Apr 2024 14:28 PM

Students Death in Scotland: ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਸਕਾਟਲੈਂਡ ਵਿੱਚ ਮੌਤ ਹੋ ਗਈ। ਕਮਿਸ਼ਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਬੁੱਧਵਾਰ ਸ਼ਾਮ ਨੂੰ ਇੱਕ ਮੰਦਭਾਗੀ ਘਟਨਾ ਵਿੱਚ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਦੋਵਾਂ ਦੀ ਉਮਰ 22 ਅਤੇ 27 ਸਾਲ ਦੱਸੀ ਗਈ ਹੈ। ਪੋਸਟਮਾਰਟਮ 19 ਅਪ੍ਰੈਲ ਨੂੰ ਹੋਣ ਦੀ ਉਮੀਦ ਹੈ ਅਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਕੰਮ ਕੀਤਾ ਜਾਵੇਗਾ।

ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਹੁਣ ਇੱਕ ਹੋਰ ਦੇਸ਼ ਚ ਭਾਰਤੀ ਵਿਦਿਆਰਥੀਆਂ ਦੀ ਮੌਤ, ਇਸ ਵਾਰ ਨਵਾਂ ਕਾਰਨ ਨਵਾਂ

ਸਕਾਟਲੈਂਡ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ

Follow Us On

ਸਕਾਟਲੈਂਡ ਵਿੱਚ 22 ਅਤੇ 27 ਸਾਲ ਦੀ ਉਮਰ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵੇਂ ਵਿਦਿਆਰਥੀਆਂ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਸਕਾਟਲੈਂਡ ਦੇ ਇਕ ਸੈਰ ਸਪਾਟਾ ਸਥਾਨ ‘ਤੇ ਬੁੱਧਵਾਰ ਨੂੰ ਦੋ ਭਾਰਤੀ ਵਿਦਿਆਰਥੀ ਪਾਣੀ ‘ਚ ਮ੍ਰਿਤਕ ਪਾਏ ਗਏ। ਦੋਵਾਂ ਦੀਆਂ ਲਾਸ਼ਾਂ ਬੁੱਧਵਾਰ ਰਾਤ ਨੂੰ ਟੁਮੇਲ ਝਰਨੇ (Linn of Tummel Waterfall) ਤੋਂ ਐਮਰਜੈਂਸੀ ਸੇਵਾਵਾਂ ਦੁਆਰਾ ਬਰਾਮਦ ਕੀਤੀਆਂ ਗਈਆਂ ਸਨ। ਇਹ ਝਰਨੇ ਸਕਾਟਲੈਂਡ ਦੇ ਉੱਤਰ-ਪੱਛਮ ਵਿੱਚ ਹਨ, ਜਿੱਥੇ ਗੈਰੀ ਅਤੇ ਟੁਮੇਲ ਨਦੀਆਂ ਮਿਲਦੀਆਂ ਹਨ।

ਜਾਣਕਾਰੀ ਮੁਤਾਬਕ, ਡੰਡੀ ਯੂਨੀਵਰਸਿਟੀ ‘ਚ ਪੜ੍ਹਦੇ ਚਾਰ ਦੋਸਤ ਟ੍ਰੈਕਿੰਗ ਕਰ ਰਹੇ ਸਨ ਕਿ ਉਨ੍ਹਾਂ ‘ਚੋਂ ਦੋ ਪਾਣੀ ‘ਚ ਡਿੱਗ ਕੇ ਡੁੱਬ ਗਏ। ਜਿਸ ਤੋਂ ਬਾਅਦ ਬਾਕੀ ਦੋ ਵਿਦਿਆਰਥੀਆਂ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ।

ਅਮਰੀਕਾ ਬਾਰਡਰ ਟੱਪ ਕੇ ਗਏ 57 ਸਾਲਾਂ ਭਾਰਤੀ ਦੀ ਮੌਤ, ਡਿਪੋਰਟੇਸ਼ਨ ਦਾ ਕਰ ਰਿਹਾ ਸੀ ਇੰਤਜ਼ਾਰ

19 ਅਪ੍ਰੈਲ ਨੂੰ ਭਾਰਤ ਆਉਣਗੀਆਂ ਮ੍ਰਿਤਕ ਦੇਹਾਂ

ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਦੋ ਭਾਰਤੀ ਵਿਦਿਆਰਥੀ ਬੁੱਧਵਾਰ ਸ਼ਾਮ ਨੂੰ ਇੱਕ ਮੰਦਭਾਗੀ ਘਟਨਾ ਵਿੱਚ ਡੁੱਬ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ। ਭਾਰਤ ਦਾ ਕੌਂਸਲੇਟ ਜਨਰਲ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹਨ ਅਤੇ ਕੌਂਸਲਰ ਅਧਿਕਾਰੀ ਨੇ ਬ੍ਰਿਟੇਨ ਵਿੱਚ ਰਹਿ ਰਹੇ ਇੱਕ ਵਿਦਿਆਰਥੀ ਦੇ ਰਿਸ਼ਤੇਦਾਰ ਨਾਲ ਮੁਲਾਕਾਤ ਕੀਤੀ ਹੈ। ਨਾਲ ਹੀ ਡੰਡੀ ਯੂਨੀਵਰਸਿਟੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪੋਸਟਮਾਰਟਮ 19 ਅਪ੍ਰੈਲ ਨੂੰ ਹੋਣ ਦੀ ਉਮੀਦ ਹੈ ਅਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਕੰਮ ਕੀਤਾ ਜਾਵੇਗਾ।

Exit mobile version