ਹਿਮਾਚਲ ਘੁੰਮਣ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ, ਕਾਰੋਬਾਰ ਲਈ ਪਰਤੇ ਸਨ ਪੰਜਾਬ | Spanish family beaten Himachal Pradesh reverse migrate to punjab know full detail in punjabi Punjabi news - TV9 Punjabi

ਹਿਮਾਚਲ ਘੁੰਮਣ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ, ਕਾਰੋਬਾਰ ਲਈ ਪਰਤੇ ਸਨ ਪੰਜਾਬ

Updated On: 

15 Jun 2024 15:18 PM

Spanish family: ਐਨਆਰਆਈ ਔਰਤ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਤੇ ਦੇਵਰ ਹਿਮਾਚਲ ਘੁੰਮਣ ਦੇ ਲਈ ਗਏ ਸਨ ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਦੇ ਨਾਲ ਉਸ ਦੇ ਪਤੀ ਤੇ ਉਸਦੇ ਦੇਵਰ ਦੀ ਕਿਹਾ ਸੁਣੀ ਹੋ ਗਈ। ਇਸ ਤੋਂ ਬਾਅਦ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਚਲਦੇ ਉਹ ਗੰਭੀਰ ਰੂਪ ਨਾਲ ਜਖਮੀ ਹੋ ਗਏ।

ਹਿਮਾਚਲ ਘੁੰਮਣ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ, ਕਾਰੋਬਾਰ ਲਈ ਪਰਤੇ ਸਨ ਪੰਜਾਬ
Follow Us On

Spanish family: ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਅਤੇ ਉਸ ਦੇ ਪਰਿਵਾਕ ਮੈਂਬਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।ਜੋੜਾ ਹਿਮਾਚਲ ਦੇ ਡਲਹੋਜੀ ਇਲਾਕੇ ਵਿੱਚ ਘੁੰਮਣ ਦੇ ਲਈ ਗਿਆ ਸੀ ਤੇ ਉੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਨਾਲ ਕਿਹਾ-ਸੁਣੀ ਹੋ ਗਈ। ਜਿਸ ਦੇ ਚਲਦੇ ਪਾਰਕਿੰਗ ਦੇ ਠੇਕੇਦਾਰ ਨੇ ਸੋ ਤੋਂ ਵੱਧ ਬੰਦਾ ਇਕੱਠਾ ਕਰ ਉਸ ਐਨਆਰਆਈ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਐਨਆਰਆਈ ਪਰਿਵਾਰ ਦਾ ਮੁਖੀ ਖੁਦ ਤੇ ਉਸਦਾ ਭਰਾ ਇੰਨੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਹਮਲੇ ਦੇ ਚੱਲ ਦੇ ਐਨਆਰਆਈ ਪਰਿਵਾਰ ਦਾ ਮੁਖੀ ਕੋਮਾ ਦੇ ਵਿੱਚ ਰਿਹਾ ਅਤੇ ਅੱਜ ਤਿੰਨ ਦਿਨ ਬਾਅਦ ਉਸ ਨੂੰ ਹੋਸ਼ ਆਇਆ ਹੈ।

ਐਨਆਰਆਈ ਔਰਤ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਤੇ ਦੇਵਰ ਹਿਮਾਚਲ ਘੁੰਮਣ ਦੇ ਲਈ ਗਏ ਸਨ ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਦੇ ਨਾਲ ਉਸ ਦੇ ਪਤੀ ਤੇ ਉਸਦੇ ਦੇਵਰ ਦੀ ਕਿਹਾ ਸੁਣੀ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਚਲਦੇ ਉਹ ਗੰਭੀਰ ਰੂਪ ਨਾਲ ਜਖਮੀ ਹੋ ਗਏ। ਉਸ ਨੇ ਇਹ ਵੀ ਦੱਸਿਆ ਕਿ ਉਸ ਵਲੋਂ ਲੜਾਈ ਝਗੜੇ ਦੀ ਫਿਲਮ ਵੀ ਬਣਾਈ ਗਈ ਸੀ ਜੋ ਕਿ ਹਿਮਾਚਲ ਦੀ ਪੁਲਿਸ ਨੇ ਉਸ ਦੇ ਮੋਬਾਇਲ ਵਿੱਚੋਂ ਡਿਲੀਟ ਕਰ ਦਿੱਤੀ। ਪੁਲਿਸ ਦੇ ਦਖ਼ਲ ਦੇਣ ਕਾਰਨ ਉਹਨਾਂ ਦਾ ਬਚਾਅ ਹੋਇਆ, ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: PM ਮੋਦੀ ਇਟਲੀ ਦੇ ਸਫਲ ਦੌਰੇ ਤੋਂ ਬਾਅਦ ਦਿੱਲੀ ਲਈ ਰਵਾਨਾ, G7 ਦੌਰਾਨ ਵੱਡੇ ਆਗੂਆਂ ਨਾਲ ਕੀਤੀ ਸੀ ਮੀਟਿੰਗ

ਪੁਲਿਸ ਤੋਂ ਕੀਤੀ ਇਨਸਾਫ਼ ਦੀ ਮੰਗ

ਔਰਤ ਨੇ ਦੱਸਿਆ ਕਿ ਆਪਣੇ ਪਤੀ ਨੂੰ ਤੇ ਆਪਣੇ ਦੇਵਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਕਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਐਨਆਰਆਈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਪੀੜਿਤ ਐਨਆਰਆਈ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਵੱਧ ਸਪੇਨ ਦੇ ਵਿੱਚ ਹੀ ਰਹਿ ਰਹੇ ਸਨ।

Exit mobile version