ਬਿਨਾਂ ਚੀਨੀ, ਸ਼ਹਿਦ ਅਤੇ ਗੁੜ ਤੋਂ ਕਿਵੇਂ ਬਣਾਈਏ ਹਲਵਾ? ਸੌਮਿਆ ਟੰਡਨ ਨੇ ਸ਼ੇਅਰ ਕੀਤੀ ਰੈਸਿਪੀ
Sugarless Halwa: ਟੀਵੀ ਅਦਾਕਾਰਾ ਸੌਮਿਆ ਟੰਡਨ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ 4 ਸਾਲਾਂ ਤੋਂ ਮਿਠਾਈ ਨਹੀਂ ਖਾਧੀ ਹੈ। ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਬਿਨਾਂ ਸ਼ੱਕਰ ਦੇ ਸ਼ਕਰਕੰਦੀ ਦਾ ਹਲਵਾ ਬਣਾਉਣਾ ਸਿਖਾ ਰਹੇ ਹਨ। ਤੁਸੀਂ ਵੀ ਉਨ੍ਹਾਂ ਦੀ ਇਸ ਰੈਸਿਪੀ ਨੂੰ ਅਜ਼ਮਾ ਸਕਦੇ ਹੋ।
How to Prepare Sugarless Halwa: ਸੈਲੀਬ੍ਰਿਟੀਜ਼ ਨੂੰ ਆਪਣੀ ਫਿਟਨੈੱਸ ਬਰਕਰਾਰ ਰੱਖਣ ਲਈ ਕਈ ਚੀਜ਼ਾਂ ਨੂੰ ਛੱਡਣਾ ਪੈਂਦਾ ਹੈ। ਸੈਲੀਬ੍ਰਿਟੀਜ਼ ਨੂੰ ਮਿਹਨਤ ਕਰਨ ‘ਤੇ ਹੀ ਫਿੱਟ ਬਾਡੀ ਮਿਲਦੀ ਹੈ। ਅਭਿਨੇਤਾ ਹੋਵੇ ਜਾਂ ਅਭਿਨੇਤਰੀ, ਚੰਗੇ ਦਿਖਣ ਲਈ ਇਹ ਸੈਲੀਬ੍ਰਿਟੀਜ਼ ਆਪਣੇ ਵਰਕਆਊਟ ਦੇ ਨਾਲ-ਨਾਲ ਆਪਣੀ ਡਾਈਟ ਦਾ ਵੀ ਪੂਰਾ ਧਿਆਨ ਰੱਖਦੇ ਹਨ। ਕਈ ਮਸ਼ਹੂਰ ਹਸਤੀਆਂ ਨੇ ਆਪਣੀ ਫਿਟਨੈੱਸ ਦੇ ਰਾਜ਼ ਵੀ ਖੋਲ੍ਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਟੀਵੀ ਅਦਾਕਾਰਾ ਸੌਮਿਆ ਟੰਡਨ। ਸੌਮਿਆ ਟੀਵੀ ਸੀਰੀਅਲ ਭਾਬੀ ਜੀ ਘਰ ਪਰ ਹੈ ਵਿੱਚ ਨਜ਼ਰ ਆਈ ਸੀ। ਇਸ ਸ਼ੋਅ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। 40 ਸਾਲ ਦੀ ਸੌਮਿਆ ਅਜੇ ਵੀ ਬਹੁਤ ਯੰਗ ਅਤੇ ਖੂਬਸੂਰਤ ਹੈ। ਹਾਲ ਹੀ ‘ਚ ਅਦਾਕਾਰਾ ਨੇ ਆਪਣੀ ਫਿਟਨੈੱਸ ਦਾ ਵੱਡਾ ਰਾਜ਼ ਖੋਲ੍ਹਿਆ ਹੈ।
ਸੌਮਿਆ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਸ਼ੂਗਰ ਨੂੰ ਹੱਥ ਤੱਕ ਨਹੀਂ ਲਾਇਆ ਹੈ। ਨਾ ਸਿਰਫ ਚੀਨੀ ਬਲਕਿ ਅਦਾਕਾਰਾ ਨੇ ਗੁੜ ਅਤੇ ਸ਼ਹਿਦ ਨੂੰ ਵੀ ਆਪਣੀ ਡਾਈਟ ਤੋਂ ਬਾਹਰ ਰੱਖਿਆ ਹੈ। ਸੌਮਿਆ ਨੇ ਦੱਸਿਆ ਕਿ ਉਹ ਸ਼ੂਗਰ ਲਈ ਫਲ ਅਤੇ ਸੁੱਕੇ ਮੇਵੇ ਖਾਂਦੀ ਹੈ। ਨਾਲ ਹੀ ਕਿਸੇ ਮਿੱਠੀ ਚੀਜ਼ ਨੂੰ ਬਣਾਉਣ ਲਈ ਵੀ ਉਹ ਇਨ੍ਹਾਂ ਦੀ ਵਰਤੋਂ ਕਰਦੀ ਹੈ।
ਸੌਮਿਆ ਨੇ ਦੱਸਿਆ ਕਿ ਜੇਕਰ ਤੁਹਾਨੂੰ ਵੀ ਮਠਿਆਈ ਖਾਣ ਦੀ ਕ੍ਰੇਵਿੰਗ ਹੁੰਦੀ ਹੈ ਤਾਂ ਤੁਸੀਂ ਬਿਨਾ ਕਿਸੇ ਗਿਲਟੀ ਦੇ ਸ਼ਕਰਕੰਦੀ ਦਾ ਹਲਵਾ ਖਾ ਸਕਦੇ ਹੋ। ਅਦਾਕਾਰਾ ਨੇ ਇਸ ਦੀ ਰੈਸਿਪੀ ਵੀ ਸ਼ੇਅਰ ਕੀਤੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਚੀਨੀ, ਗੁੜ ਅਤੇ ਸ਼ਹਿਦ ਦੀ ਵਰਤੋਂ ਕੀਤੇ ਬਿਨਾਂ ਇਹ ਹਲਵਾ ਕਿਵੇਂ ਬਣਾ ਸਕਦੇ ਹੋ?
ਇਹ ਵੀ ਪੜ੍ਹੋ
ਹਲਵੇ ਲਈ ਜ਼ਰੂਰੀ ਸਮੱਗਰੀ
1 ਚਮਚ ਘਿਓ
ਸ਼ਕਰਗੰਦੀ
ਦੁੱਧ
ਕੇਸਰ
ਇਲਾਇਚੀ
ਬਦਾਮ
ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕੜਾਹੀ ‘ਚ ਘਿਓ ਪਾਓ। ਇਸ ਤੋਂ ਬਾਅਦ ਇਸ ‘ਚ ਉਬਲੇ ਅਤੇ ਮੈਸ਼ ਕੀਤੀ ਸ਼ਕਰਕੰਦੀ ਪਾਓ। ਇਸ ਨੂੰ ਹਲਕਾ ਭੂਰਾ ਹੋਣ ਤੱਕ ਫਰਾਈ ਕਰੋ। ਇਸ ਤੋਂ ਬਾਅਦ ਦੁੱਧ ਪਾਓ। ਇਸ ਦੇ ਨਾਲ ਤੁਸੀਂ ਕੇਸਰ, ਬਦਾਮ ਅਤੇ ਇਲਾਇਚੀ ਪਾਊਡਰ ਵੀ ਮਿਲਾ ਸਕਦੇ ਹੋ। ਇਸ ਨੂੰ ਕੁਝ ਦੇਰ ਪਕਾਓ ਅਤੇ ਗਰਮਾ-ਗਰਮ ਸਰਵ ਕਰੋ।
ਤੁਹਾਨੂੰ ਦੱਸ ਦੇਈਏ ਕਿ ਡਾਕਟਰ ਵੀ ਮੰਨਦੇ ਹਨ ਕਿ ਚੀਨੀ ਖਾਣਾ ਸਾਡੀ ਸਿਹਤ ਲਈ ਠੀਕ ਨਹੀਂ ਹੈ। ਖੰਡ ਵਿੱਚ ਹਾਈ ਕੈਲੋਰੀ ਹੁੰਦੀ ਹੈ, ਜੋ ਸਰੀਰ ਵਿੱਚ ਚਰਬੀ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦੀ ਹੈ। ਬਹੁਤ ਜ਼ਿਆਦਾ ਖੰਡ ਖਾਣ ਨਾਲ ਭਾਰ ਵੀ ਵਧ ਸਕਦਾ ਹੈ, ਬਹੁਤ ਜ਼ਿਆਦਾ ਖੰਡ ਖਾਣ ਨਾਲ ਦਿਲ ਦੀਆਂ ਬਿਮਾਰੀ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਖੰਡ ਦੇ ਨਾਲ-ਨਾਲ ਗੁੜ ਅਤੇ ਸ਼ਹਿਦ ਨੂੰ ਵੀ ਆਪਣੀ ਖੁਰਾਕ ਤੋਂ ਬਾਹਰ ਰੱਖਦੇ ਹੋ, ਤਾਂ ਇਸ ਨਾਲ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ।