ਦਾੜ੍ਹੀ ਵਾਲੇ ਪੁਰਸ਼ ਕਲੀਨ-ਸ਼ੇਵਡ ਨਾਲੋਂ ਜ਼ਿਆਦਾ ਸਥਿਰ ਰੋਮਾਂਟਿਕ ਸਾਥੀ, ਅਧਿਐਨ ਦਾ ਦਾਅਵਾ | research claims beard man more stable and romantic in relation than clean shaved Punjabi news - TV9 Punjabi

ਦਾੜ੍ਹੀ ਵਾਲੇ ਪੁਰਸ਼ ਕਲੀਨ-ਸ਼ੇਵਡ ਨਾਲੋਂ ਜ਼ਿਆਦਾ ਸਥਿਰ ਰੋਮਾਂਟਿਕ ਸਾਥੀ, ਅਧਿਐਨ ਦਾ ਦਾਅਵਾ

Updated On: 

18 Jul 2024 12:30 PM

ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਕਲੀਨ ਸ਼ੇਵਡ ਮਰਦ ਨਵੇਂ ਰਿਲੇਸ਼ਨ ਦੀ ਭਾਲ ਕਰਨ ਵਾਲੇ ਹੁੰਦੇ ਹਨ, ਜਦਕਿ ਦਾੜ੍ਹੀ ਵਾਲੇ ਮਰਦ ਅਜਿਹਾ ਕਰਨ ਲਈ ਘੱਟ ਉਤਸਾਹਿਤ ਹੁੰਦੇ ਹਨ ਅਤੇ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਬਣਾਏ ਰੱਖਣ ਵਿੱਚ ਯਕੀਨ ਰੱਖਦੇ ਹਨ।

ਦਾੜ੍ਹੀ ਵਾਲੇ ਪੁਰਸ਼ ਕਲੀਨ-ਸ਼ੇਵਡ ਨਾਲੋਂ ਜ਼ਿਆਦਾ ਸਥਿਰ ਰੋਮਾਂਟਿਕ ਸਾਥੀ, ਅਧਿਐਨ ਦਾ ਦਾਅਵਾ

ਸੰਕੇਤਕ ਤਸਵੀਰ

Follow Us On

ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਾੜ੍ਹੀ ਵਾਲੇ ਮਰਦ ਕਲੀਨ ਸ਼ੇਵ ਵਾਲਿਆਂ ਨਾਲੋਂ ਰਿਲੇਸ਼ਨਸ਼ਿਪ ਵਿੱਚ ਵਧੇਰੇ ਬਿਹਤਰ, ਸਥਿਰ ਅਤੇ ਰੋਮਾਂਟਿਕ ਹੁੰਦੇ ਹਨ। ਆਰਕਾਈਵਜ਼ ਆਫ਼ ਸੈਕਸੁਅਲ ਬਿਹੇਵੀਅਰ ਵਿੱਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਾੜ੍ਹੀ ਵਾਲੇ ਪੁਰਸ਼ ਨਵੇਂ ਸਾਥੀਆਂ ਦੀ ਭਾਲ ਨਹੀਂ ਕਰਦੇ ਅਤੇ ਉਹ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਰੱਖਣ ਵਿੱਚ ਯਕੀਨ ਕਰਦੇ ਹਨ।

ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਕਲੀਨ ਸ਼ੇਵਡ ਮਰਦ ਨਵੇਂ ਰਿਲੇਸ਼ਨ ਦੀ ਭਾਲ ਕਰਨ ਵਾਲੇ ਹੁੰਦੇ ਹਨ, ਜਦਕਿ ਦਾੜ੍ਹੀ ਵਾਲੇ ਮਰਦ ਅਜਿਹਾ ਕਰਨ ਲਈ ਘੱਟ ਉਤਸਾਹਿਤ ਹੁੰਦੇ ਹਨ ਅਤੇ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਬਣਾਏ ਰੱਖਣ ਵਿੱਚ ਯਕੀਨ ਰੱਖਦੇ ਹਨ।

ਇਹ ਅਧਿਐਨ 18 ਤੋਂ 40 ਸਾਲਾਂ ਦੇ ਮਰਦਾਂ ‘ਤੇ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਉਨ੍ਹਾਂ ਨੂੰ ਦਾੜ੍ਹੀ ਦੇ ਵਾਲ ਵਧਾਉਣ ਲਈ ਕੀ ਪ੍ਰੇਰਣਾ ਰਹਿੰਦੀ, ਹੈ ਇਸ ਦਾ ਜਾਂਚ ਕੀਤੀ ਗਈ। ਅਧਿਐਨ ਦੇ ਸਹਿ-ਲੇਖਕ ਪ੍ਰੋਫੈਸਰ ਪੀਟਰ ਜੋਨਾਸਨ, ਵਾਰਸਾ ਦੀ ਯੂਨੀਵਰਸਿਟੀ ਆਫ ਕਾਰਡੀਨਲ ਸਟੀਫਨ ਵਿਜ਼ਿੰਸਕੀ ਨੇ ਇਸ ਅਧਿਐਨ ਬਾਰੇ ਦੱਸਿਆ ਕਿ ਦਾੜ੍ਹੀ ਰੱਖਣ ਵਾਲੇ ਮਰਦਾਂ ਦੀ ਇਸ ਅਧਿਐਨ ਵਿੱਚ ਸਟੱਡੀ ਕੀਤੀ ਗਈ।

ਜੋਨਾਸਨ ਨੇ ਟਾਈਮਜ਼ ਯੂਕੇ ਨੂੰ ਦੱਸਿਆ ਕਿ ਦਾੜ੍ਹੀ ਵਾਲੇ ਮਰਦ ਕਈ ਸਾਥੀਆਂ ਦੀ ਭਾਲ ਨਹੀਂ ਕਰਦੇ ਅਤੇ ਇਸ ਦੀ ਬਜਾਏ ਉਹ ਰਿਲੇਸ਼ਨਸ਼ੀਪ ਵਿੱਚ ਰੋਮਾਂਟਿਕ, ਦੇਖਭਾਲ ਕਰਨ ਵਾਲੇ ਅਤੇ ਇੱਕ ਰਿਲੇਸ਼ਨਸ਼ੀਪ ਵਿੱਚ ਜ਼ਿਆਦਾ ਧਿਆਨ ਦਿੰਦੇ ਹਨ।

ਜੋਨਾਸਨ ਨੇ ਦੱਸਿਆ ਕਿ ਦਾੜ੍ਹੀ ਦੀ ਸੰਭਾਲ ਕਰਨਾ, ਵਧਾਉਣਾ ਕਾਫ਼ੀ ਸਮਾਂ ਲੈਂਦਾ ਹੈ ਅਤੇ ਪੁਰੀ ਦਾੜ੍ਹੀ ਵਾਲੇ ਮਰਦ ਅਨੁਸ਼ਾਸਿਤ ਸੁਭਾਅ ਦੇ ਸੰਕੇਤ ਦਿੰਦੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਲੀਨ ਸ਼ੇਵ ਰਹਿਣ ਲਈ ਵਧੇਰੇ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਸਾਧਨਾਂ ਦੀ ਲੋੜ ਵੀ ਹੁੰਦੀ ਹੈ।

Exit mobile version