Weight Loss: ਕੀ ਹਾਈ ਪ੍ਰੋਟੀਨ ਡਾਈਟ ਨਾਲ ਭਾਰ ਹੁੰਦਾ ਹੈ ਘਟ? ਮਾਹਿਰ ਤੋਂ ਜਾਣੋ | does high protein diet help weight loss dietician tips Punjabi news - TV9 Punjabi

Weight Loss: ਕੀ ਹਾਈ ਪ੍ਰੋਟੀਨ ਡਾਈਟ ਨਾਲ ਭਾਰ ਹੁੰਦਾ ਹੈ ਘਟ? ਮਾਹਿਰ ਤੋਂ ਜਾਣੋ

Updated On: 

17 Oct 2024 16:00 PM

Weight Loss Tips: ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਰ ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਜੀਵਨ ਸ਼ੈਲੀ ਵਿੱਚ ਪ੍ਰੋਟੀਨ ਨਾਲ ਭਰਪੂਰ ਖੁਰਾਕ ਨੂੰ ਸ਼ਾਮਲ ਕਰੋ। ਆਓ ਜਾਣਦੇ ਹਾਂ ਮਾਹਿਰਾਂ ਤੋਂ ਕਿਵੇਂ ਪ੍ਰੋਟੀਨ ਭਰਪੂਰ ਖੁਰਾਕ ਭਾਰ ਨੂੰ ਘੱਟ ਕਰਦੀ ਹੈ।

Weight Loss: ਕੀ ਹਾਈ ਪ੍ਰੋਟੀਨ ਡਾਈਟ ਨਾਲ ਭਾਰ ਹੁੰਦਾ ਹੈ ਘਟ? ਮਾਹਿਰ ਤੋਂ ਜਾਣੋ

Weight Loss: ਕੀ ਹਾਈ ਪ੍ਰੋਟੀਨ ਡਾਈਟ ਨਾਲ ਭਾਰ ਹੁੰਦਾ ਹੈ ਘਟ? ਮਾਹਿਰ ਤੋਂ ਜਾਣੋ

Follow Us On

ਭਾਰ ਘਟਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਭਾਰ ਘੱਟ ਕਰਨ ਲਈ ਲੋਕ ਜਿੰਮ ‘ਚ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਡਾਈਟ ਪਲਾਨ ਨੂੰ ਫਾਲੋ ਕਰਦੇ ਹਨ। ਪਰ ਫਿਰ ਵੀ ਕਈ ਵਾਰ ਲੋੜੀਂਦਾ ਨਤੀਜਾ ਪ੍ਰਾਪਤ ਨਹੀਂ ਹੁੰਦਾ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਨਿਸ਼ਚਿਤ ਤੌਰ ‘ਤੇ ਆਪਣੀ ਖੁਰਾਕ ‘ਚ ਪ੍ਰੋਟੀਨ ਨੂੰ ਸ਼ਾਮਲ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰ ਘਟਾਉਣ ਵਿੱਚ ਪ੍ਰੋਟੀਨ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਨਿਊਟ੍ਰੀਸ਼ਨਿਸਟ ਨਮਾਮੀ ਅਗਰਵਾਲ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਪ੍ਰੋਟੀਨ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਹ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ। ਇਹ ਮਾਸਪੇਸ਼ੀਆਂ ਦੀ ਮੁਰੰਮਤ, ਹਾਰਮੋਨ ਪੈਦਾ ਕਰਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਰੱਖਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਪ੍ਰੋਟੀਨ ਭਾਰ ਨੂੰ ਕਿਵੇਂ ਕੰਟਰੋਲ ਕਰਦਾ ਹੈ।

ਭੁੱਖ ਨੂੰ ਕੰਟਰੋਲ

ਉੱਚ ਪ੍ਰੋਟੀਨ ਵਾਲੀ ਖੁਰਾਕ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਜਦੋਂ ਤੁਸੀਂ ਪ੍ਰੋਟੀਨ ਖਾਂਦੇ ਹੋ ਤਾਂ ਤੁਹਾਡਾ ਪੇਟ ਲੰਬੇ ਸਮੇਂ ਲਈ ਭਰਿਆ ਮਹਿਸੂਸ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੋਟੀਨ ਹੌਲੀ-ਹੌਲੀ ਪਚਦਾ ਹੈ। ਜਿਸ ਕਾਰਨ ਸਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਜ਼ਿਆਦਾ ਖਾਣ ਦੀ ਸਮੱਸਿਆ ਤੋਂ ਵੀ ਬਚੇ ਰਹਿੰਦੇ ਹਾਂ। ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਘੱਟ ਕੈਲੋਰੀ ਦੀ ਖਪਤ ਕਰੋਗੇ।

ਕੈਲੋਰੀ ਹੁੰਦੀ ਹੈ ਬਰਨ

ਭੋਜਨ ਨੂੰ ਹਜ਼ਮ ਕਰਨ ਲਈ ਜ਼ਿਆਦਾ ਕੈਲੋਰੀ ਖਰਚ ਕਰਨੀ ਪੈਂਦੀ ਹੈ। ਇਸ ਪ੍ਰਕਿਰਿਆ ਨੂੰ ਭੋਜਨ ਦਾ ਥਰਮਿਕ ਪ੍ਰਭਾਵ ਕਿਹਾ ਜਾਂਦਾ ਹੈ। ਦੂਜੇ ਪੌਸ਼ਟਿਕ ਤੱਤਾਂ ਦੇ ਮੁਕਾਬਲੇ, ਸਰੀਰ ਨੂੰ ਪ੍ਰੋਟੀਨ ਨੂੰ ਹਜ਼ਮ ਕਰਨ ਲਈ ਜ਼ਿਆਦਾ ਕੈਲੋਰੀਜ਼ ਬਰਨ ਕਰਨੀਆਂ ਪੈਂਦੀਆਂ ਹਨ। ਇਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।

ਮਾਸਪੇਸ਼ੀਆਂ ਦੀ ਸੁਰੱਖਿਆ

ਜਦੋਂ ਤੁਸੀਂ ਭਾਰ ਘਟਾਉਂਦੇ ਹੋ ਤਾਂ ਤੁਸੀਂ ਫੈਟ ਦੇ ਨਾਲ-ਨਾਲ ਮਾਸਪੇਸ਼ੀਆਂ ਦਾ ਨੁਕਸਾਵ ਵੀ ਹੋ ਸਕਦਾ ਹੈ। ਉੱਚ ਪ੍ਰੋਟੀਨ ਵਾਲਾ ਭੋਜਨ ਮਾਸਪੇਸ਼ੀਆਂ ਦੀ ਰੱਖਿਆ ਕਰਨ ਵਿੱਚ ਮਦਦ ਕਰਦਾ ਹੈ, ਜੋ ਤੁਹਾਡੇ ਸਰੀਰ ਨੂੰ ਮਜ਼ਬੂਤ ​​ਰੱਖਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਰਾਮ ਕਰਨ ਵੇਲੇ ਵੀ ਮਾਸਪੇਸ਼ੀਆਂ ਕੈਲੋਰੀ ਬਰਨ ਕਰਦੀਆਂ ਹਨ।

ਕਿਹੜੀ ਹਾਈ ਪ੍ਰੋਟੀਨ ਵਾਲੀ ਖੁਰਾਕ ਖਾਓ

ਆਪਣੀ ਖੁਰਾਕ ਵਿੱਚ ਉੱਚ ਪ੍ਰੋਟੀਨ ਵਾਲਾ ਭੋਜਨ ਸ਼ਾਮਲ ਕਰੋ। ਆਪਣੀ ਖੁਰਾਕ ਵਿੱਚ ਦਾਲਾਂ, ਅੰਡੇ, ਬੀਨਜ਼, ਪਨੀਰ, ਸੋਇਆਬੀਨ ਅਤੇ ਟੋਫੂ ਨੂੰ ਸ਼ਾਮਲ ਕਰੋ। ਇਸ ਨਾਲ ਸਰੀਰ ‘ਚ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ।

Exit mobile version