ਰੋਜ਼ੇ ਦੇ ਦੌਰਾਨ ਵੀ ਤੁਸੀਂ ਪੂਰੇ ਮਹੀਨੇ ਸਿਹਤਮੰਦ-ਫਿੱਟ ਤੇ ਰਹੋਗੇ ਊਰਜਾਵਾਨ, ਫਾਲੋ ਕਰੋ ਇਹ ਰੁਟੀਨ | Ramadan Month Healthy routine tips to stay active and fit know in Punjabi Punjabi news - TV9 Punjabi

ਰੋਜ਼ੇ ਦੇ ਦੌਰਾਨ ਵੀ ਤੁਸੀਂ ਪੂਰੇ ਮਹੀਨੇ ਸਿਹਤਮੰਦ-ਫਿੱਟ ਤੇ ਰਹੋਗੇ ਊਰਜਾਵਾਨ, ਫਾਲੋ ਕਰੋ ਇਹ ਰੁਟੀਨ

Published: 

13 Mar 2024 14:40 PM

11 ਮਾਰਚ ਨੂੰ ਚੰਦਰਮਾ ਦੇ ਨਜ਼ਰ ਆਉਣ ਨਾਲ ਮੁਸਲਿਮ ਧਰਮ ਦਾ ਸਭ ਤੋਂ ਪਵਿੱਤਰ ਮਹੀਨਾ ਰਮਜ਼ਾਨ 12 ਮਾਰਚ 2024 ਤੋਂ ਸ਼ੁਰੂ ਹੋ ਗਿਆ ਹੈ। ਇਸ ਪੂਰੇ ਮਹੀਨੇ ਦੌਰਾਨ ਰੋਜ਼ਾ ਰੱਖਣ ਵਾਲੇ ਲੋਕ ਰੋਜ਼ਾਨਾ ਲਗਭਗ 12-13 ਘੰਟੇ ਪਾਣੀ ਤੋਂ ਬਿਨਾਂ ਵਰਤ ਰੱਖਦੇ ਹਨ, ਇਸ ਲਈ ਪੂਰੇ ਮਹੀਨੇ ਫਿੱਟ, ਸਿਹਤਮੰਦ ਅਤੇ ਊਰਜਾਵਾਨ ਰਹਿਣ ਲਈ ਸਹੀ ਰੁਟੀਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਰੋਜ਼ੇ ਦੇ ਦੌਰਾਨ ਵੀ ਤੁਸੀਂ ਪੂਰੇ ਮਹੀਨੇ ਸਿਹਤਮੰਦ-ਫਿੱਟ ਤੇ ਰਹੋਗੇ ਊਰਜਾਵਾਨ, ਫਾਲੋ ਕਰੋ ਇਹ ਰੁਟੀਨ

ਰਮਜ਼ਾਨ ਦੇ ਮਹੀਨੇ ਦੌਰਾਨ ਸਿਹਤਮੰਦ ਤੇ ਫਿੱਟ ਰਹਿਣ ਲਈ ਸੁਝਾਅ

Follow Us On

ਇਸਲਾਮ ਧਰਮ ਦਾ ਪਾਲਣ ਕਰਨ ਵਾਲਿਆਂ ਲਈ ਰਮਜ਼ਾਨ ਦਾ ਪੂਰਾ ਮਹੀਨਾ ਬਹੁਤ ਖਾਸ ਹੁੰਦਾ ਹੈ। 11 ਮਾਰਚ ਨੂੰ ਚੰਦਰਮਾ ਦੇ ਨਜ਼ਰ ਆਉਣ ਨਾਲ ਪਹਿਲਾ ਰੋਜ਼ਾ 12 ਮਾਰਚ ਨੂੰ ਮਨਾਇਆ ਗਿਆ। ਇਸ ਪਵਿੱਤਰ ਮਹੀਨੇ ਦੌਰਾਨ ਰੋਜ਼ਾ ਰੱਖਣ ਵਾਲੇ ਲੋਕ ਸਵੇਰੇ ਸੇਹਰੀ ਖਾਂਦੇ ਹਨ ਅਤੇ ਇਸ ਤੋਂ ਬਾਅਦ ਉਹ ਸਾਰਾ ਦਿਨ ਬਿਨਾਂ ਕੁਝ ਖਾਧੇ-ਪੀਤੇ ਵਰਤ ਰੱਖਦੇ ਹਨ, ਇਸ ਲਈ ਇਸ ਸਮੇਂ ਦੌਰਾਨ ਤੰਦਰੁਸਤ ਅਤੇ ਹੈਲਥੀ ਰਹਿਣਾ ਬਹੁਤ ਜ਼ਰੂਰੀ ਹੈ। ਰਮਜ਼ਾਨ ਦੇ ਮਹੀਨੇ ‘ਚ ਜੇਕਰ ਰੋਜ਼ੇ ਰੱਖਣ ਵਾਲੇ ਆਪਣੀ ਰੋਜ਼ਾਨਾ ਦੀ ਰੁਟੀਨ ‘ਚ ਖਾਣ-ਪੀਣ ਤੋਂ ਲੈ ਕੇ ਸੌਣ ਅਤੇ ਉੱਠਣ ਤੱਕ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਉਹ ਨਾ ਸਿਰਫ ਪੂਰਾ ਮਹੀਨਾ ਫਿੱਟ ਰਹਿਣਗੇ, ਸਗੋਂ ਰੋਜ਼ੇ ‘ਚ ਊਰਜਾ ਵੀ ਘੱਟ ਨਹੀਂ ਹੋਵੇਗੀ।

ਰੋਜ਼ੇ ਦੇ ਦੌਰਾਨ, ਸਾਰਾ ਦਿਨ ਪਾਣੀ ਤੋਂ ਬਿਨਾਂ ਰਹਿਣ ਨਾਲ ਡੀਹਾਈਡ੍ਰੇਸ਼ਨ ਕਾਰਨ ਊਰਜਾ ਘੱਟ ਹੋ ਸਕਦੀ ਹੈ ਅਤੇ ਜੇਕਰ ਸਹੀ ਰੁਟੀਨ ਨਾ ਬਣਾਈ ਜਾਵੇ ਤਾਂ ਤੁਸੀਂ ਥੱਕੇ, ਕਮਜ਼ੋਰ ਹੋਣ ਦੇ ਨਾਲ-ਨਾਲ ਬਿਮਾਰ ਵੀ ਹੋ ਸਕਦੇ ਹੋ, ਇਸ ਲਈ ਆਪਣੀ ਰੁਟੀਨ ਨੂੰ ਸਹੀ ਰੱਖੋ ਤਾਂ ਆਓ ਜਾਣਦੇ ਹਾਂ ਰਮਜ਼ਾਨ-ਏ-ਪਾਕ ਦੇ ਮਹੀਨੇ ਵਿੱਚ ਆਪਣੀ ਰੁਟੀਨ ਨੂੰ ਕਿਵੇਂ ਬਣਾਈ ਰੱਖਣਾ ਹੈ?

7-8 ਘੰਟੇ ਦੀ ਨੀਂਦ ਲੈਣਾ ਜ਼ਰੂਰੀ

ਰਮਜ਼ਾਨ ਦੇ ਮਹੀਨੇ ਦੌਰਾਨ ਹਰ ਰੋਜ਼ ਲਗਭਗ 7 ਤੋਂ 8 ਘੰਟੇ ਦੀ ਚੰਗੀ ਨੀਂਦ ਲਓ। ਇਸ ਨਾਲ ਤੁਹਾਡੇ ਸਰੀਰ ਨੂੰ ਆਰਾਮ ਮਿਲੇਗਾ ਅਤੇ ਤੁਹਾਡਾ ਸਰੀਰ ਅਗਲੇ ਦਿਨ ਲਈ ਰਿਚਾਰਜ ਰਹੇਗਾ। ਇਸ ਤਰ੍ਹਾਂ ਤੁਸੀਂ ਰੋਜ਼ੇ ਦੇ ਦੌਰਾਨ ਸੁਸਤ ਮਹਿਸੂਸ ਨਹੀਂ ਕਰੋਗੇ।

ਹਲਕੀ ਕਸਰਤ ਕਰਨੀ ਜ਼ਰੂਰੀ ਹੈ

ਰੋਜ਼ੇ ਦੇ ਦੌਰਾਨ ਦਿਨ ਭਰ ਸਰਗਰਮ ਰਹਿਣ ਲਈ ਕਸਰਤ ਜਾਂ ਯੋਗਾ ਲਈ ਰੋਜ਼ਾਨਾ ਸਵੇਰੇ ਕੁਝ ਸਮਾਂ ਕੱਢਣਾ ਜ਼ਰੂਰੀ ਹੈ। ਇਸ ਨਾਲ ਨਾ ਸਿਰਫ ਤੁਹਾਡਾ ਮੂਡ ਬਿਹਤਰ ਹੋਵੇਗਾ ਸਗੋਂ ਤੁਹਾਡੀ ਨੀਂਦ ਦਾ ਪੈਟਰਨ ਵੀ ਬਿਹਤਰ ਹੋਵੇਗਾ ਅਤੇ ਮੈਟਾਬੋਲਿਜ਼ਮ ਵੀ ਠੀਕ ਰਹੇਗਾ। ਹਾਲਾਂਕਿ ਧਿਆਨ ਰੱਖੋ ਕਿ ਇਸ ਸਮੇਂ ਦੌਰਾਨ ਸਿਰਫ ਹਲਕਾ ਵਰਕਆਉਟ ਕਰੋ। ਇਹ ਤੁਹਾਨੂੰ ਪੂਰੇ ਮਹੀਨੇ ਫਿੱਟ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਕਰੇਗਾ। ਰੋਜ਼ੇ ਦੇ ਦੌਰਾਨ ਵੀ ਸਿਰਫ ਹਲਕੇ ਕੰਮ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ।

ਸਰੀਰ ਨੂੰ ਰੀਚਾਰਜ ਰੱਖਣ ਲਈ ਹਾਈਡਰੇਟਿਡ ਰਹਿਣਾ ਜ਼ਰੂਰੀ

ਰੋਜ਼ਾ ਦੌਰਾਨ ਕਰੀਬ 12 ਤੋਂ 13 ਘੰਟੇ ਤੱਕ ਪਾਣੀ ਨਹੀਂ ਪੀਤਾ ਜਾਂਦਾ, ਇਸ ਲਈ ਆਪਣੇ ਸਰੀਰ ਨੂੰ ਰੀਚਾਰਜ ਕਰਨ ਲਈ ਜ਼ਰੂਰੀ ਹੈ ਕਿ ਸਵੇਰ ਦੀ ਸੇਹਰੀ ‘ਚ ਅਜਿਹੇ ਭੋਜਨਾਂ ਨੂੰ ਸ਼ਾਮਲ ਕਰੋ, ਜਿਨ੍ਹਾਂ ‘ਚ ਪਾਣੀ ਭਰਪੂਰ ਹੋਵੇ, ਇਸ ਦੌਰਾਨ ਨਾਰੀਅਲ ਪਾਣੀ ਵੀ ਪੀਓ, ਊਰਜਾ ਖੰਡ ਅਤੇ ਨਮਕ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ।

ਸੇਹਰੀ ਦੌਰਾਨ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੋ

ਸੇਹਰੀ ਖਾਣ ਤੋਂ ਬਾਅਦ ਹੀ ਰੋਜ਼ਾ ਸ਼ੁਰੂ ਹੁੰਦਾ ਹੈ, ਇਸ ਲਈ ਸਭ ਤੋਂ ਪਹਿਲਾਂ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਸੇਹਰੀ ਨਾ ਛੱਡੋ। ਸੇਹਰੀ ਦੇ ਦੌਰਾਨ ਮਸਾਲੇਦਾਰ ਅਤੇ ਭਾਰੀ ਚੀਜ਼ਾਂ ਨਾ ਖਾਓ, ਇਸ ਤਰ੍ਹਾਂ ਦਾ ਭੋਜਨ ਤੁਹਾਡੇ ਮੇਟਾਬੋਲਿਜ਼ਮ ਨੂੰ ਹੌਲੀ ਕਰ ਦਿੰਦਾ ਹੈ ਅਤੇ ਭਾਰ ਵਧ ਸਕਦਾ ਹੈ, ਇਸ ਤੋਂ ਇਲਾਵਾ ਤੁਹਾਨੂੰ ਪੇਟ ਫੁੱਲਣਾ, ਗੈਸ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਖਾਣ ਨਾਲ ਤੁਸੀਂ ਦਿਨ ਵਿੱਚ ਸੁਸਤ ਅਤੇ ਥਕਾਵਟ ਮਹਿਸੂਸ ਕਰਦੇ ਹੋ।

ਇਹ ਵੀ ਪੜ੍ਹੋ: Ramadan 2024: ਕਦੋਂ ਨਜ਼ਰ ਆਵੇਗਾ ਰਮਜ਼ਾਨ ਦਾ ਚੰਨ ਅਤੇ ਕਦੋਂ ਰੱਖਿਆ ਜਾਵੇਗਾ ਪਹਿਲਾ ਰੋਜ਼ਾ, ਜਾਣੋ ਸਹੀ ਤਰੀਕ

Exit mobile version