ਮਹਿੰਗੇ ਤੋਹਫ਼ੇ ਨਹੀਂ, ਬਸ ਇਸ ਤਰ੍ਹਾਂ ਆਪਣੀ ਮਾਂ ਨੂੰ ਰੱਖੋ ਖੁਸ਼ ਅਤੇ ਤੰਦਰੁਸਤ | mothers day gift how to take care of your mother Punjabi news - TV9 Punjabi

ਮਹਿੰਗੇ ਤੋਹਫ਼ੇ ਨਹੀਂ, ਬਸ ਇਸ ਤਰ੍ਹਾਂ ਆਪਣੀ ਮਾਂ ਨੂੰ ਰੱਖੋ ਖੁਸ਼ ਅਤੇ ਤੰਦਰੁਸਤ

Updated On: 

09 May 2024 15:12 PM

ਅਸੀਂ ਮਦਰਸ ਡੇ 'ਤੇ ਆਪਣੀ ਮਾਂ ਨੂੰ ਸਪੈਂਸ਼ਲ ਫੀਲ ਕਰਾਉਣ ਲਈ ਬਹੁਤ ਕੁਝ ਕਰਦੇ ਹਾਂ। ਪਰ ਇਸ ਦੇ ਨਾਲ ਹੀ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਮਹਿੰਗੇ ਤੋਹਫ਼ੇ ਨਹੀਂ, ਬਸ ਇਸ ਤਰ੍ਹਾਂ ਆਪਣੀ ਮਾਂ ਨੂੰ ਰੱਖੋ ਖੁਸ਼ ਅਤੇ ਤੰਦਰੁਸਤ

ਮਦਰਸ ਡੇ (Image Credit source: Getty Images)

Follow Us On

ਮਦਰਸ ਡੇ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਕਈ ਲੋਕ ਆਪਣੀ ਮਾਂ ਲਈ ਸਰਪ੍ਰਾਈਜ਼ ਪਲਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਤੋਹਫਾ ਦਿੰਦੇ ਹਨ। ਪਰ ਆਪਣੀ ਮਾਂ ਨੂੰ ਖਾਸ ਮਹਿਸੂਸ ਕਰਾਉਣ ਅਤੇ ਖੁਸ਼ ਰੱਖਣ ਲਈ ਕਿਸੇ ਖਾਸ ਦੀ ਉਡੀਕ ਕਿਉਂ ਕਰਨੀ? ਮਾਂ ਜਿਸ ਨੇ ਸਾਨੂੰ ਜਨਮ ਦਿੱਤਾ ਅਤੇ ਸਾਡੀਆਂ ਛੋਟੀਆਂ ਤੋਂ ਵੱਡੀਆਂ ਸਾਰੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਬਚਪਨ ਹੋਵੇ ਜਾਂ ਜਵਾਨੀ, ਮਾਂ ਆਪਣੇ ਬੱਚੇ ਦੀ ਦੇਖਭਾਲ ਕਰਦੀ ਹੈ। ਜਿਸ ਤਰ੍ਹਾਂ ਬਚਪਨ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ ‘ਤੇ ਸਾਡੀ ਮਾਂ ਉਦਾਸ ਹੁੰਦੀ ਹੈ, ਉਸੇ ਤਰ੍ਹਾਂ ਸਾਡੀ ਉਮਰ ਭਾਵੇਂ ਕੋਈ ਵੀ ਹੋਵੇ, ਸਾਡੀ ਮਾਂ ਸਾਡੇ ਲਈ ਬਰਾਬਰ ਫਿਕਰਮੰਦ ਰਹਿੰਦੀ ਹੈ।

ਸਕੂਲ ਜਾਣ ਤੋਂ ਲੈ ਕੇ ਦਫ਼ਤਰ ਤੱਕ, ਸਾਡੀ ਮਾਂ ਸਾਡਾ ਖਾਣਾ ਬਣਾਉਂਦੀ ਹੈ ਅਤੇ ਸਾਡੀ ਸਿਹਤ ਦਾ ਧਿਆਨ ਰੱਖਦੀ ਹੈ। ਪਰ ਅਜਿਹੀ ਸਥਿਤੀ ਵਿੱਚ ਅਸੀਂ ਆਪਣੀ ਮਾਂ ਦੀ ਸਿਹਤ ਨੂੰ ਕਿਵੇਂ ਭੁੱਲ ਸਕਦੇ ਹਾਂ? ਅਸੀਂ ਭਾਵੇਂ ਆਪਣੇ ਕੰਮ ਵਿੱਚ ਕਿੰਨੇ ਵੀ ਰੁੱਝੇ ਹੋਈਏ, ਸਾਨੂੰ ਵੀ ਆਪਣੀ ਮਾਂ ਦਾ ਉਸੇ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ ਜਿਵੇਂ ਉਹ ਸਾਡੀ ਦੇਖਭਾਲ ਕਰਦੀ ਹੈ। ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਸਾਡੀ ਮਾਂ ਦੀ ਉਮਰ ਵੀ ਵਧਦੀ ਜਾਂਦੀ ਹੈ, ਅਜਿਹੀ ਸਥਿਤੀ ਵਿੱਚ, ਉਹ ਆਪਣੇ ਆਪ ਦੀ ਬਜਾਏ ਸਾਡੇ ਬਾਰੇ ਸੋਚਦੀ ਹੈ। ਪਰ ਹੁਣ ਉਨ੍ਹਾਂ ਦੀ ਸਿਹਤ ਅਤੇ ਜ਼ਰੂਰਤਾਂ ਦਾ ਧਿਆਨ ਰੱਖਣ ਦਾ ਸਮਾਂ ਹੈ। ਇਸ ਨਾਲ ਉਨ੍ਹਾਂ ਨੂੰ ਚੰਗਾ ਵੀ ਲੱਗੇਗਾ।

ਮਾਨਸਿਕ ਸਿਹਤ ਦਾ ਧਿਆਨ ਰੱਖੋ

ਘਰ-ਬਾਹਰ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਮਾਂ ਕਈ ਗੱਲਾਂ ਅਤੇ ਹਾਲਾਤਾਂ ਨੂੰ ਲੈ ਕੇ ਚਿੰਤਤ ਰਹਿੰਦੀ ਹੈ। ਅਜਿਹੇ ‘ਚ ਸਾਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਦੀ ਖੁਸ਼ੀ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਰ ਕੋਈ ਜਾਣਦਾ ਹੈ ਕਿ ਮਾਂ ਆਪਣੇ ਬੱਚੇ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ। ਅਜਿਹੇ ‘ਚ ਜੇਕਰ ਅਸੀਂ ਦਿਨ ‘ਚ 5 ਤੋਂ 10 ਮਿੰਟ ਵੀ ਬਿਤਾਉਂਦੇ ਹਾਂ ਤਾਂ ਉਨ੍ਹਾਂ ਨੂੰ ਚੰਗਾ ਲੱਗੇਗਾ। ਉਨ੍ਹਾਂ ਨਾਲ ਵੀ ਗੱਲ ਕਰੋ ਅਤੇ ਉਨ੍ਹਾਂ ਦੀ ਗੱਲ ਵੀ ਸੁਣੋ।

ਟੈਸਟ ਕਰਵਾਓ

ਵਧਦੀ ਉਮਰ ਦੇ ਨਾਲ ਕਈ ਬੀਮਾਰੀਆਂ ਦਸਤਕ ਦੇਣ ਲੱਗਦੀਆਂ ਹਨ। ਅਜਿਹੇ ‘ਚ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਜਾਂਚ ਕਰਵਾਉਂਦੇ ਰਹੋ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ। ਖਾਸ ਕਰਕੇ 30 ਸਾਲ ਦੀ ਉਮਰ ਤੋਂ ਬਾਅਦ ਮਾਹਿਰਾਂ ਦੀ ਸਲਾਹ ਲੈ ਕੇ ਨਿਯਮਤ ਚੈਕਅੱਪ ਕਰਵਾਉਣਾ ਚਾਹੀਦਾ ਹੈ। ਜਿਸ ਕਾਰਨ ਬਿਮਾਰੀ ਦਾ ਪਹਿਲਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਅਤੇ ਸਮੇਂ ਸਿਰ ਇਸ ਦਾ ਸਹੀ ਇਲਾਜ ਕੀਤਾ ਜਾ ਸਕਦਾ ਹੈ।

ਬਿਹਤਰ ਜੀਵਨ ਸ਼ੈਲੀ

ਮਾਂ ਸਾਡੇ ਖਾਣ-ਪੀਣ ਦਾ ਪੂਰਾ ਧਿਆਨ ਰੱਖਦੀ ਹੈ। ਪਰ ਹੁਣ ਸਾਡੀ ਵਾਰੀ ਹੈ। ਅਜਿਹੇ ‘ਚ ਉਨ੍ਹਾਂ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖੋ। ਖਾਸ ਤੌਰ ‘ਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਹੈ। ਅਜਿਹੇ ‘ਚ ਤੁਸੀਂ ਕਿਸੇ ਮਾਹਿਰ ਤੋਂ ਪੁੱਛ ਕੇ ਉਨ੍ਹਾਂ ਲਈ ਸਹੀ ਡਾਈਟ ਪਲਾਨ ਬਣਾ ਸਕਦੇ ਹੋ। ਨਾਲ ਹੀ, ਇਸ ਸਮੇਂ ਉਨ੍ਹਾਂ ਨੂੰ ਕੰਮ ਨਾਲੋਂ ਆਰਾਮ ਦੀ ਜ਼ਿਆਦਾ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ਨੂੰ ਫਿੱਟ ਬਣਾਏ ਰੱਖਣ ਲਈ ਤੁਸੀਂ ਹਲਕੀ ਜਿਹੀ ਕਸਰਤ ਜਾਂ ਉਨ੍ਹਾਂ ਨਾਲ ਸਵੇਰ ਦੀ ਸੈਰ ਕਰ ਸਕਦੇ ਹੋ।

Exit mobile version