ਰੋਜ਼ਾਨਾ ਹੇਅਰ ਡਰਾਇਰ ਨਾਲ ਸੁਕਾਉਂਦੇ ਹੋ ਵਾਲ ਤਾਂ ਜਾਣ ਲਵੋ ਕਿੰਨਾ ਹੋ ਸਕਦਾ ਹੈ ਨੁਕਸਾਨ | hair-dryer-side-effects-of-daily-use-of-can damage skin, eyes & scalp know-in-detail-in punjabi Punjabi news - TV9 Punjabi

ਰੋਜ਼ਾਨਾ ਹੇਅਰ ਡਰਾਇਰ ਨਾਲ ਸੁਕਾਉਂਦੇ ਹੋ ਵਾਲ ਤਾਂ ਜਾਣ ਲਵੋ ਕਿੰਨਾ ਹੋ ਸਕਦਾ ਹੈ ਨੁਕਸਾਨ?

Updated On: 

08 Jul 2024 18:56 PM

Hair Dryer: ਹੇਅਰ ਡਰਾਇਰ ਦੀ ਵਰਤੋਂ ਕੁਝ ਲੋਕ ਆਪਣੀ ਡੇਲੀ ਰੁਟੀਨ ਵਿਚ ਕਰਦੇ ਹਨ, ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਹੋ ਜੋ ਹਰ ਰੋਜ਼ ਹੇਅਰ ਡਰਾਇਰ ਨਾਲ ਆਪਣੇ ਵਾਲਾਂ ਨੂੰ ਸੁਕਾਉਂਦੇ ਹਨ, ਤਾਂ ਜਾਣ ਲਓ ਕਿ ਇਸ ਕਾਰਨ ਨਾ ਸਿਰਫ ਵਾਲਾਂ ਨੂੰ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਨੁਕਸਾਨ ਹੋ ਸਕਦਾ ਹੈ।

ਰੋਜ਼ਾਨਾ ਹੇਅਰ ਡਰਾਇਰ ਨਾਲ ਸੁਕਾਉਂਦੇ ਹੋ ਵਾਲ ਤਾਂ ਜਾਣ ਲਵੋ ਕਿੰਨਾ ਹੋ ਸਕਦਾ ਹੈ ਨੁਕਸਾਨ?

ਰੋਜ਼ਾਨਾ ਹੇਅਰ ਡਰਾਇਰ ਦੇ ਨੁਕਸਾਨ

Follow Us On

ਵਾਲਾਂ ਨੂੰ ਕਰਲ, ਸਟੇਟ ਵਰਗ੍ਹੇ ਸਟਾਈਲ ਦੇਣ ਲਈ ਲੋਕ ਕਈ ਤਰ੍ਹਾਂ ਦੇ ਇਲੈਕਟ੍ਰਿਕ ਟੂਲਸ ਦੀ ਵਰਤੋਂ ਕਰਦੇ ਹਨ, ਪਰ ਲੜਕੀਆਂ ਸਭ ਤੋਂ ਵੱਧ ਹੇਅਰ ਡਰਾਇਰ ਦੀ ਵਰਤੋਂ ਕਰਦੀਆਂ ਹਨ। ਸਵੇਰੇ ਜਲਦੀ ਦਫਤਰ ਜਾਣਾ ਹੁੰਦਾ ਹੈ ਅਤੇ ਘਰ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਹੈ, ਅਜਿਹੀ ਸਥਿਤੀ ਵਿੱਚ, ਸਮਾਂ ਬਚਾਉਣ ਲਈ ਔਰਤਾਂ ਆਪਣੇ ਗਿੱਲੇ ਵਾਲਾਂ ਨੂੰ ਡਰਾਇਰ ਨਾਲ ਸੁਕਾਉਂਦੀਆਂ ਹਨ। ਹੇਅਰ ਡਰਾਇਰ ਦੀ ਵਰਤੋਂ ਖਾਸ ਤੌਰ ‘ਤੇ ਬਰਸਾਤ ਦੇ ਮੌਸਮ ਵਿੱਚ ਵੱਧ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੇ ਵਾਲਾਂ ਨੂੰ ਕਿੰਨਾ ਨੁਕਸਾਨ ਹੁੰਦਾ ਹੈ।

ਹੇਅਰ ਡਰਾਇਰ ਇੱਕ ਅਜਿਹਾ ਕਾਮਨ ਇਲੈਕਟ੍ਰਿਕ ਟੂਲ ਹੈ, ਜੋ ਨਾ ਸਿਰਫ਼ ਪਾਰਲਰ ਵਿੱਚ, ਸਗੋਂ ਲੋਕਾਂ ਦੇ ਘਰਾਂ ਵਿੱਚ ਵੀ ਆਸਾਨੀ ਨਾਲ ਉਪਲਬਧ ਹੈ, ਕਿਉਂਕਿ ਇਹ ਗਿੱਲੇ ਵਾਲਾਂ ਨੂੰ ਮੁਸ਼ਕਿਲ ਨਾਲ ਪੰਜ ਮਿੰਟਾਂ ਵਿੱਚ ਸੁਕਾ ਦਿੰਦਾ ਹੈ, ਪਰ ਕੀ ਤੁਸੀਂ ਸੋਚਿਆ ਹੈ ਕਿ ਜਦੋਂ ਇਹ ਵਾਲਾਂ ਨੂੰ ਇੰਨੀ ਜਲਦੀ ਸੁੱਕਾ ਦਿੰਦਾ ਹੈ? ਇਸ ਨਾਲ ਕੀ-ਕੀ ਨੁਕਸਾਨ ਹੁੰਦਾ ਹੋਵੇਗਾ? ਤਾਂ ਆਓ ਜਾਣਦੇ ਹਾਂ।

ਹੇਅਰ ਬ੍ਰੇਕੇਜ ਅਤੇ ਡੈਮੇਡ ਦੀ ਸਮੱਸਿਆ

ਜੇਕਰ ਤੁਸੀਂ ਰੋਜ਼ਾਨਾ ਹੇਅਰ ਡਰਾਇਰ ਦੀ ਵਰਤੋਂ ਕਰਦੇ ਹੋ, ਤਾਂ ਗਰਮ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਵਾਲਾਂ ਦੇ ਟੁੱਟਣ ਅਤੇ ਨੁਕਸਾਨ ਦੀ ਸਮੱਸਿਆ ਵਧ ਸਕਦੀ ਹੈ। ਇਸ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਚਕਾਰੋਂ ਟੁੱਟਣ ਲੱਗਦੇ ਹਨ ਅਤੇ ਦੋ ਮੁੰਹੇ ਵਾਲਾਂ ਦੀ ਸਮੱਸਿਆ ਵੀ ਵਧ ਜਾਂਦੀ ਹੈ।

ਸਕੈਲਪ ‘ਤੇ ਖੁਜਲੀ ਅਤੇ ਜਲਣ ਹੋ ਸਕਦੀ ਹੈ

ਹੇਅਰ ਡਰਾਇਰ ਦੀ ਬਹੁਤ ਜ਼ਿਆਦਾ ਵਰਤੋਂ ਤੁਹਾਡੀ ਸਕੈਲਪ ਦੀ ਸਕਿਨ ਚੋਂ ਨਮੀ ਵੀ ਸੁੱਖ ਸਕਦੀ ਹੈ ਅਤੇ ਸਕੈਲਪ ‘ਤੇ ਖੁਜਲੀ, ਜਲਣ ਅਤੇ ਡ੍ਰਾਈਨੈੱਸ ਹੋ ਸਕਦੀ ਹੈ, ਜੋ ਵਾਲਾਂ ਦੇ ਡਰਾਈਨੈੱਸ ਨੂੰ ਵਧਾਉਂਦੀ ਹੈ।

ਇਹ ਵੀ ਪੜ੍ਹੋ – ਦਿਨ ਵਿੱਚ ਕਿੰਨੀ ਵਾਰ ਚਾਹ ਪੀਣੀ ਚਾਹੀਦੀ ਹੈ? ਮਾਹਿਰਾਂ ਤੋਂ ਜਾਣੋ

ਕੁਦਰਤੀ ਚਮਕ ਗੁਆ ਦਿੰਦੇ ਹਨ ਵਾਲ

ਜਦੋਂ ਤੁਸੀਂ ਆਪਣੇ ਵਾਲਾਂ ‘ਤੇ ਬਹੁਤ ਜ਼ਿਆਦਾ ਹੇਅਰ ਡ੍ਰਾਇਅਰ ਦੀ ਵਰਤੋਂ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਵਾਲ ਰੁੱਖੇ ਹੋ ਸਕਦੇ ਹਨ ਅਤੇ ਆਪਣੀ ਕੁਦਰਤੀ ਚਮਕ ਗੁਆ ਸਕਦੇ ਹਨ। ਇਸ ਲਈ, ਕਦੇ-ਕਦਾਰ ਤਾਂ ਹੇਅਰ ਡਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਕੁਦਰਤੀ ਹਵਾ ਵਿੱਚ ਵਾਲਾਂ ਨੂੰ ਸੁੱਕਣ ਦੇਣਾ ਹੀ ਬਿਹਤਰ ਹੁੰਦਾ ਹੈ।

ਸਕਿਨ ਅਤੇ ਅੱਖਾਂ ਨੂੰ ਵੀ ਹੋ ਸਕਦਾ ਹੈ ਨੁਕਸਾਨ

ਡ੍ਰਾਇਅਰ ਚਲਾਉਂਦੇ ਸਮੇਂ ਵਾਲਾਂ ‘ਤੇ ਲੱਗਣ ਵਾਲੀ ਗਰਮ ਹਵਾ ਦੇ ਨਾਲ-ਨਾਲ ਇਹ ਤੁਹਾਡੀ ਸਕਿਨ ਅਤੇ ਅੱਖਾਂ ਨੂੰ ਵੀ ਛੂਹ ਕੇ ਲੰਘਦੀ ਹੈ ਅਤੇ ਇਸ ਕਾਰਨ ਤੁਹਾਡੀ ਸਕਿਨ ‘ਤੇ ਡਰਾਈਨੈੱਸ ਵਧ ਸਕਦੀ ਹੈ ਅਤੇ ਕੋਈ ਐਲਰਜੀ ਹੈ ਤਾਂ ਉਹ ਹੋਰ ਵੀ ਵੱਧ ਸਕਦੀ ਹੈ। ਇਸੇ ਤਰ੍ਹਾਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।

Exit mobile version