ਇਟਲੀ 'ਚ ਖਾਲਿਸਤਾਨੀਆਂ ਨੇ ਤੋੜਿਆ ਮਹਾਤਮਾ ਗਾਂਧੀ ਦਾ ਬੁੱਤ, ਭਾਰਤ ਨੇ ਜਤਾਈ ਨਰਾਜ਼ਗੀ | mahatma-gandhis-statue-vandalized-by-khalistani-in-italy-khalistan-hardeep-nijjar-slogan pm-narendra modi-was-to-inaugurate-at-g7-meeting full detail in punjabi Punjabi news - TV9 Punjabi

ਇਟਲੀ ‘ਚ ਖਾਲਿਸਤਾਨੀਆਂ ਨੇ ਤੋੜੀ ਮਹਾਤਮਾ ਗਾਂਧੀ ਦੀ ਮੂਰਤੀ, ਭਾਰਤ ਨੇ ਜਤਾਈ ਨਰਾਜ਼ਗੀ

Updated On: 

12 Jun 2024 19:05 PM

ਇਟਲੀ 'ਚ ਖਾਲਿਸਤਾਨੀ ਸਮਰਥਕਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜ ਦਿੱਤਾ ਹੈ। ਇੰਨਾ ਹੀ ਨਹੀਂ ਬੁੱਤ ਦੇ ਹੇਠਾਂ ਹਰਦੀਪ ਸਿੰਘ ਨਿੱਝਰ ਦੇ ਨਾਅਰੇ ਵੀ ਲਿਖੇ ਹੋਏ ਹਨ। ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਦੌਰੇ ਦੌਰਾਨ ਕਰਨ ਵਾਲੇ ਸਨ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਵੀਰਵਾਰ ਨੂੰ ਇਟਲੀ ਰਵਾਨਾ ਹੋਣ ਵਾਲੇ ਹਨ।

ਇਟਲੀ ਚ ਖਾਲਿਸਤਾਨੀਆਂ ਨੇ ਤੋੜੀ ਮਹਾਤਮਾ ਗਾਂਧੀ ਦੀ ਮੂਰਤੀ, ਭਾਰਤ ਨੇ ਜਤਾਈ ਨਰਾਜ਼ਗੀ

ਇਟਲੀ ਵਿੱਚ ਤੋੜੀ ਗਈ ਮਹਾਤਮਾ ਗਾਂਧੀ ਦੀ ਮੂਰਤੀ

Follow Us On

ਇਟਲੀ ‘ਚ ਇਕ ਵਾਰ ਫਿਰ ਖਾਲਿਸਤਾਨੀ ਸਮਰਥਕਾਂ ਦੀਆਂ ਨਾਪਾਕ ਹਰਕਤਾਂ ਸਾਹਮਣੇ ਆਈਆਂ ਹਨ। ਇਟਲੀ ਵਿਚ ਸਥਾਨਕ ਰਿਪੋਰਟਾਂ ਅਨੁਸਾਰ ਖਾਲਿਸਤਾਨੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜ ਦਿੱਤਾ ਹੈ। ਇੰਨਾ ਹੀ ਨਹੀਂ ਬੁੱਤ ਦੇ ਹੇਠਾਂ ਹਰਦੀਪ ਸਿੰਘ ਨਿੱਝਰ ਦੇ ਨਾਅਰੇ ਵੀ ਲਿਖੇ ਹੋਏ ਹਨ। ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਦੌਰੇ ਦੌਰਾਨ ਕਰਨਾ ਸੀ।

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ ‘ਚ ਹਿੱਸਾ ਲੈਣ ਲਈ ਵੀਰਵਾਰ ਨੂੰ ਇਟਲੀ ਰਵਾਨਾ ਹੋਣ ਜਾ ਰਹੇ ਹਨ। ਇਟਲੀ ਦੇ ਮਿਲਾਨ ‘ਚ ਖਾਲਿਸਤਾਨੀ ਸਮਰਥਕਾਂ ਵੱਲੋਂ ਕਥਿਤ ਤੌਰ ‘ਤੇ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ ‘ਤੇ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਦਾ ਕਹਿਣਾ ਹੈ ਕਿ ਅਸੀਂ ਰਿਪੋਰਟ ਦੇਖੀ ਹੈ ਅਤੇ ਅਸੀਂ ਇਸ ਨੂੰ ਇਟਲੀ ਦੇ ਅਧਿਕਾਰੀਆਂ ਕੋਲ ਉਠਾਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਟੁੱਟੀ ਹੋਈ ਮੂਰਤੀ ਦੀ ਮੁਰੰਮਤ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੋਵੇਗੀ।

13-15 ਜੂਨ ਨੂੰ ਹੋਵੇਗਾ ਜੀ-7 ਸਿਖਰ ਸੰਮੇਲਨ

ਜੀ-7 ਸਿਖਰ ਸੰਮੇਲਨ 13 ਤੋਂ 15 ਜੂਨ ਤੱਕ ਇਟਲੀ ਵਿਚ ਹੋਣਾ ਹੈ। ਇਸ ਸਾਲ ਇਹ ਸਮਾਗਮ ਇਟਲੀ ਦੇ ਅਪੁਲਿਆ ਇਲਾਕੇ ਦੇ ਬੋਰਗੋ ਐਗਰਾਜੀਆ ਦੇ ਲਗਜ਼ਰੀ ਰਿਜ਼ੋਰਟ ਵਿੱਚ ਹੋਣ ਜਾ ਰਿਹਾ ਹੈ। PM ਮੋਦੀ 13 ਤਰੀਕ ਨੂੰ ਇਟਲੀ ਲਈ ਰਵਾਨਾ ਹੋਣਗੇ, ਇੱਕ ਵਫਦ ਵੀ ਉਨ੍ਹਾਂ ਦੇ ਨਾਲ ਹੋਵੇਗਾ। ਇਸ ਤੋਂ ਪਹਿਲਾਂ ਵੀ ਖਾਲਿਸਤਾਨੀ ਸਮਰਥਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦੇਖਿਆ ਜਾਵੇ ਤਾਂ ਖਾਲਿਸਤਾਨੀ ਸਮਰਥਕਾਂ ਵੱਲੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਨ ਤੋਂ ਬਾਅਦ ਉਥੇ ਵਿਵਾਦਤ ਨਾਅਰੇ ਵੀ ਲਿਖੇ ਗਏ ਹਨ।

ਇਹ ਵੀ ਪੜ੍ਹੋ – ਕੁਵੈਤ ਵਿੱਚ ਇਮਾਰਤ ਨੂੰ ਲੱਗੀ ਅੱਗ, 40 ਭਾਰਤੀਆਂ ਦੀ ਮੌਤ, ਕਈ ਜ਼ਖਮੀ

ਮੂਰਤੀ ਤੋੜੇ ਜਾਣ ‘ਤੇ ਭਾਰਤ ਨਾਰਾਜ਼

ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭਾਰਤ ਨੇ ਇਸ ਘਟਨਾ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਨਾਲ ਹੀ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਖਾਲਿਸਤਾਨੀਆਂ ਦਾ ਟੀਚਾ ਭਾਰਤ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਇਹ ਗਾਂਧੀ ਦੀ ਮਹੱਤਤਾ ਅਤੇ ਉਨ੍ਹਾਂ ਦੇ ਸੰਦੇਸ਼ ਦਾ ਅਪਮਾਨ ਹੈ।

Exit mobile version