70 ਮੁੰਡਿਆਂ ਤੋਂ ਸਲਮਾਨ ਦੀ ਰੇਕੀ ਕਰਵਾ ਰਿਹਾ ਸੀ ਲਾਰੈਂਸ, ਦੇ ਰੱਖੇ ਸਨ ਪਾਕਿਸਤਾਨੀ ਹਥਿਆਰ… ਸ਼ੂਟਰ ਸੁੱਖਾ ਨੇ ਦੱਸੀ ਕਹਾਣੀ – Punjabi News

70 ਮੁੰਡਿਆਂ ਤੋਂ ਸਲਮਾਨ ਦੀ ਰੇਕੀ ਕਰਵਾ ਰਿਹਾ ਸੀ ਲਾਰੈਂਸ, ਦੇ ਰੱਖੇ ਸਨ ਪਾਕਿਸਤਾਨੀ ਹਥਿਆਰ… ਸ਼ੂਟਰ ਸੁੱਖਾ ਨੇ ਦੱਸੀ ਕਹਾਣੀ

Updated On: 

17 Oct 2024 19:30 PM

Lawrance Bishnoi: ਮਹਾਰਾਸ਼ਟਰ ਪੁਲਿਸ ਨੇ ਹਰਿਆਣਾ ਦੇ ਪਾਣੀਪਤ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁੱਖਾ ਉਰਫ਼ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਪੁੱਛਗਿੱਛ ਦੌਰਾਨ ਸੁੱਖਾ ਨੇ ਅਦਾਕਾਰ ਸਲਮਾਨ ਖਾਨ 'ਤੇ ਹਮਲੇ ਦੀ ਯੋਜਨਾ ਬਣਾਉਣ ਦੀ ਪੂਰੀ ਕਹਾਣੀ ਦੱਸੀ ਅਤੇ ਇਹ ਵੀ ਦੱਸਿਆ ਕਿ ਕਿਵੇਂ ਲਾਰੈਂਸ ਬਿਸ਼ਨੋਈ ਗੈਂਗ ਦੇ 70 ਲੜਕੇ ਸਲਮਾਨ ਖਾਨ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੇ ਸਨ।

70 ਮੁੰਡਿਆਂ ਤੋਂ ਸਲਮਾਨ ਦੀ ਰੇਕੀ ਕਰਵਾ ਰਿਹਾ ਸੀ ਲਾਰੈਂਸ, ਦੇ ਰੱਖੇ ਸਨ ਪਾਕਿਸਤਾਨੀ ਹਥਿਆਰ... ਸ਼ੂਟਰ ਸੁੱਖਾ ਨੇ ਦੱਸੀ ਕਹਾਣੀ
Follow Us On

ਮੁੰਬਈ ਵਿੱਚ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਲਾਰੈਂਸ ਗੈਂਗ ਨੇ ਸਲਮਾਨ ਖਾਨ ਨੂੰ ਕਈ ਵਾਰ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਵੀ ਕਰਵਾਈ ਗਈ। ਅਜਿਹੇ ‘ਚ ਮਹਾਰਾਸ਼ਟਰ ਸਰਕਾਰ ਨੇ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਸਲਮਾਨ ਦੇ ਪਰਿਵਾਰ ਨੇ ਭਾਈਜਾਨ ਨੂੰ ਮਿਲਣ ਆਉਣ ਵਾਲੇ ਲੋਕਾਂ ਨੂੰ ਵੀ ਕੁਝ ਦਿਨਾਂ ਲਈ ਨਾ ਆਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਹਰਿਆਣਾ ਦੇ ਪਾਣੀਪਤ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁੱਖਾ ਉਰਫ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੁੱਖਾ ਨੇ ਸਲਮਾਨ ਖਾਨ ‘ਤੇ ਹਮਲੇ ਦੀ ਸਾਰੀ ਸਾਜ਼ਿਸ਼ ਰਚਣ ਦੀ ਕਹਾਣੀ ਸੁਣਾਈ।

ਬੀਤੇ ਬੁੱਧਵਾਰ ਨੂੰ ਪਨਵੇਲ ਟਾਊਨ ਪੁਲਿਸ (ਨਵੀ ਮੁੰਬਈ) ਦੀ ਟੀਮ ਨੇ ਹਰਿਆਣਾ ਦੇ ਪਾਣੀਪਤ ‘ਚ ਛਾਪੇਮਾਰੀ ਕਰ ਕੇ ਸੁੱਖਾ ਉਰਫ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਪਨਵੇਲ ਲੈ ਕੇ ਆਈ ਸੀ, ਇੱਥੇ ਸੁੱਖਾ ਤੋਂ ਉਸ ਦੇ ਲਾਰੇਂਸ ਬਿਸ਼ਨੋਈ ਗੈਂਗ ਅਤੇ ਸਲਮਾਨ ਖਾਨ ‘ਤੇ ਹੋਏ ਹਮਲੇ ਬਾਰੇ ਪੁੱਛਿਆ ਗਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਸੁੱਖਾ ਨੇ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ। ਉਸ ਨੇ ਹੀ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਸਲਮਾਨ ਖਾਨ ਨੂੰ ਮਾਰਨ ਦੀ ਸੁਪਾਰੀ ਦਿੱਤਾ ਸੀ। ਉਹ ਸ਼ੂਟਰਾਂ ਨੂੰ ਚੰਗੇ ਹਥਿਆਰ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਪਾਕਿਸਤਾਨ ਵਿਚ ਬੈਠੇ ਆਪਣੇ ਆਕਾ ਡੋਗਰ ਨਾਲ ਸੰਪਰਕ ਕੀਤਾ।

ਗੈਂਗ ਦੇ 70 ਮੈਂਬਰਾਂ ਨੇ ਕੀਤੀ ਸਲਮਾਨ ਦੀ ਰੇਕੀ

ਸੁਖਬੀਰ ਨੇ ਦੱਸਿਆ ਕਿ ਉਸ ਦੇ ਆਕਾ ਡੋਗਰ ਨੇ ਪਾਕਿਸਤਾਨ ਤੋਂ ਏ.ਕੇ.-47, ਐੱਮ-16 ਅਤੇ ਏ.ਕੇ-92 ਵਰਗੇ ਹਥਿਆਰਾਂ ਦੀ ਖੇਪ ਭੇਜੀ। ਉਦੋਂ ਸਲਮਾਨ ਖਾਨ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਲਾਰੈਂਸ ਗੈਂਗ ਦੇ 70 ਮੈਂਬਰਾਂ ਨੂੰ ਤਾਇਨਾਤ ਕੀਤਾ ਗਿਆ ਸੀ। ਸੰਪਤ ਨਹਿਰਾ ਗੈਂਗ ਦੇ ਮੈਂਬਰ ਵੀ ਇਸ ਕੰਮ ਵਿੱਚ ਲੱਗੇ ਹੋਏ ਸਨ। ਦੋਵਾਂ ਗਰੋਹਾਂ ਦੇ ਮੈਂਬਰਾਂ ਨੇ ਬਾਂਦਰਾ ਸਥਿਤ ਸਲਮਾਨ ਖਾਨ ਦੀ ਰਿਹਾਇਸ਼, ਪਨਵੇਲ ਸਥਿਤ ਫਾਰਮ ਹਾਊਸ ਅਤੇ ਫਿਲਮ ਦੀ ਸ਼ੂਟਿੰਗ ਲੋਕੇਸ਼ਨਸ ਦੀ ਰੇਕੀ ਕੀਤੀ। ਇਸ ਦੌਰਾਨ, ਪਿਛਲੇ ਅਪ੍ਰੈਲ ਵਿੱਚ, ਲਾਰੈਂਸ ਗੈਂਗ ਦੇ ਸ਼ੂਟਰਾਂ ਨੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਵੀ ਕੀਤੀ ਸੀ।

ਪੁਲਿਸ ਨੇ 5 ਆਰੋਪੀਆਂ ਨੂੰ ਕੀਤਾ ਸੀ ਗ੍ਰਿਫਤਾਰ

ਨਵੀਂ ਮੁੰਬਈ ਪੁਲਿਸ ਨੇ 24 ਅਪ੍ਰੈਲ ਨੂੰ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ 18 ਮੈਂਬਰਾਂ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਉਸਦੇ ਭਰਾ ਅਨਮੋਲ, ਸੰਪਤ ਨਹਿਰਾ, ਗੋਲਡੀ ਬਰਾੜ ਅਤੇ ਰੋਹਿਤ ਗੋਧਰਾ ਦੇ ਨਾਮ ਸ਼ਾਮਲ ਸਨ। ਇਨ੍ਹਾਂ ਲੋਕਾਂ ਨੂੰ ਆਰੋਪੀ ਬਣਾਇਆ ਗਿਆ ਸੀ। ਜਾਂਚ ਦੌਰਾਨ ਨਵੀਂ ਮੁੰਬਈ ਪੁਲਿਸ ਨੇ ਲਾਰੇਂਸ ਬਿਸ਼ਨੋਈ ਬਿਸ਼ਨੋਈ ਗੈਂਗ ਦੇ ਪੰਜ ਮੈਂਬਰਾਂ ਧਨੰਜੈ ਉਰਫ ਅਜੈ ਕਸ਼ਿਅੱਪ, ਗੌਰਵ ਭਾਟੀਆ, ਵਾਸਪੀ ਖਾਨ ਉਰਫ ਵਸੀਮ ਚਿਕਨਾ, ਰਿਜ਼ਵਾਨ ਖਾਨ ਉਰਫ ਜਾਵੇਦ ਅਤੇ ਦੀਪਕ ਹਵਾ ਸਿੰਘ ਉਰਫ ਜੌਨ ਨੂੰ ਗ੍ਰਿਫਤਾਰ ਕੀਤਾ ਹੈ।

ਲਾਰੈਂਸ ਦੇ ਗੈਂਗ ਵਿੱਚ ਨਾਬਾਲਗ ਸ਼ੂਟਰ ਵੀ

ਇਸ ਸਾਲ ਜੂਨ ਮਹੀਨੇ ‘ਚ ਨਵੀਂ ਮੁੰਬਈ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਪਨਵੇਲ ਨੇੜੇ ਫਾਰਮ ਹਾਊਸ ‘ਚ ਜਾਂਦੇ ਸਮੇਂ ਅਭਿਨੇਤਾ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪੁਲਿਸ ਨੇ ਇਹ ਵੀ ਕਿਹਾ ਸੀ ਕਿ ਲਾਰੈਂਸ ਗੈਂਗ ਵਿੱਚ ਨਾਬਾਲਗ ਸ਼ੂਟਰ ਹਨ। ਉਹ ਪਾਕਿਸਤਾਨ ਤੋਂ ਲਿਆਂਦੇ ਹਥਿਆਰਾਂ ਦੀ ਵਰਤੋਂ ਕਰਕੇ ਸਲਮਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਆਪਣੇ ਘਰ ‘ਤੇ ਹੋਏ ਹਮਲੇ ਦੇ ਸਬੰਧ ‘ਚ ਸਲਮਾਨ ਖਾਨ ਨੇ ਇਹ ਖਦਸ਼ਾ ਵੀ ਜ਼ਾਹਰ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ ਸੀ।

ਫਰਜ਼ੀ ਪਛਾਣ ਪੱਤਰ ਦੀ ਵਰਤੋਂ ਕਰਕੇ ਫਾਰਮ ਹਾਊਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ

ਇੰਨਾ ਹੀ ਨਹੀਂ, ਸਲਮਾਨ ਖਾਨ ਨੇ ਇਹ ਵੀ ਕਿਹਾ ਸੀ ਕਿ ਜਨਵਰੀ 2024 ‘ਚ ਪਨਵੇਲ ਨੇੜੇ ਸਥਿਤ ਉਨ੍ਹਾਂ ਦੇ ਫਾਰਮ ਹਾਊਸ ‘ਚ ਦੋ ਅਣਪਛਾਤੇ ਵਿਅਕਤੀਆਂ ਨੇ ਫਰਜ਼ੀ ਆਈਡੀ ਕਾਰਡ ਦੀ ਵਰਤੋਂ ਕਰਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। 2022 ਵਿੱਚ, ਉਨ੍ਹਾਂ ਦੇ ਘਰ ਦੇ ਸਾਹਮਣੇ ਇੱਕ ਬੈਂਚ ‘ਤੇ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ, ਜਦੋਂ ਕਿ ਮਾਰਚ 2023 ਵਿੱਚ, ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਈਮੇਲ ਰਾਹੀਂ ਧਮਕੀ ਮਿਲੀ ਸੀ।

Exit mobile version